ਬਠਿੰਡਾ: ਸ਼ਹਿਰ ਵਿੱਚ ਲੁਟੇਰਿਆਂ ਦਾ ਸ਼ਰੇਆਮ ਆਂਤਕ ਜਾਰੀ ਹੈ। ਦਿਨ ਦਿਹਾੜ ਵੀ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਬੇਖੌਫ ਹੋ ਕੇ ਅੰਜਾਮ ਦਿੰਦੇ ਹੋਏ ਫਰਾਰ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ, ਸ਼ਹਿਰ ਅੰਦਰ ਬਠਿੰਡਾ ਸਿਵਿਲ ਲਾਈਨ ਥਾਣੇ ਤੋਂ ਕੁਝ ਦੂਰੀ ਤੋਂ ਆਇਆ ਹੈ, ਜਿੱਥੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਧੁੱਪ ਸੇਕ ਰਹੀ ਇਕ ਔਰਤ ਦੀਆਂ ਪੁੱਟ ਕੇ ਲੈ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਨੂੰ ਲੈ ਕੇ ਜੁਝਾਰ ਨਗਰ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਪੀੜਤਾ ਨੇ ਪੁਲਿਸ ਤੋਂ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਕੇ ਇਨਸਾਫ ਦੀ ਮੰਗ ਕੀਤੀ ਹੈ।
ਮੋਟਰਸਾਈਕਲ ਸਵਾਰ ਲੁਟੇਰੇ ਸੀਸੀਟੀਵੀ 'ਚ ਕੈਦ: ਜਾਣਕਾਰੀ ਅਨੁਸਾਰ ਬਠਿੰਡਾ ਅੰਦਰ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਬਠਿੰਡਾ ਦੇ ਸਿਵਲ ਲਾਈਨ ਥਾਣੇ ਤੋਂ ਕੁਝ ਦੂਰੀ 'ਤੇ ਜੁਝਾਰ ਨਗਰ ਵਿਚ ਧੁੱਪ ਸੇਕ ਰਹੀ ਇਕ ਬਜ਼ੁਰਗ ਔਰਤ ਨਾਲ ਲੁੱਟ ਹੋਈ। ਦੋ ਮੋਟਰਸਾਈਰਲ ਸਵਾਰ ਨੌਜਵਾਨ ਬਜ਼ੁਰਗ ਦੇ ਕੰਨਾਂ ਚੋਂ ਵਾਲੀਆਂ ਪੁੱਟ ਕੇ ਫਰਾਰ ਹੋ ਗਏ। ਬੇਸ਼ੱਕ ਔਰਤ ਵੱਲੋਂ ਰੌਲਾ ਪਾਇਆ ਗਿਆ, ਪਰ ਉਦੋਂ ਤੱਕ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਏ ਸਨ। ਇਸ ਗਲੀ ਤੋਂ ਕੁਝ ਦੂਰੀ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਮੋਟਰਸਾਈਕਲ ਸਵਾਰਾਂ ਦੀ ਵੀਡੀਓ ਸਾਹਮਣੇ ਆਈ ਹੈ।
ਮਹਿਲਾ ਨੇ ਇਨਸਾਫ ਦੀ ਮੰਗ ਕੀਤੀ: ਸਥਾਨਕ ਵਾਸੀ ਸੁਰਿੰਦਰਪਾਲ ਤੇ ਪੀੜਤ ਮਹਿਲਾ ਨੇ ਦੱਸਿਆ ਕਿ ਮੋਟਰਸਾਇਕਲ ਉੱਤੇ ਨੌਜਵਾਨ ਆਏ। ਦੁਕਾਨ ਕੋਲ ਖੜੇ ਹੋ ਗਏ ਅਤੇ ਸੌਦੇ ਬਾਰੇ ਪੁੱਛਣ ਲੱਗੇ। ਇਸ ਦੇ ਨਾਲ ਹੀ, ਨੌਜਵਾਨ ਬਜ਼ੁਰਗਾਂ ਨਾਲ ਗੱਲਾਂ ਕਰਨ ਲੱਗ ਗਏ। ਅਚਾਨਕ ਮਹਿਲਾ ਦੇ ਕੰਨਾਂ ਚੋਂ ਵਾਲੀਆਂ ਪੁੱਟ ਕੇ ਫਰਾਰ ਹੋ ਗਏ। ਦੋਨੋਂ ਨੌਜਵਾਨ ਮੋਟਸਾਇਕਲ ਉੱਤੇ ਆਏ ਸੀ। ਉਨ੍ਹਾਂ ਦੱਸਿਆ ਇਹ ਘਟਨਾ ਥਾਣੇ ਦੀ ਕੁਝ ਦੂਰੀ ਉੱਤੇ ਵਾਪਰੀ ਹੈ। ਮਹਿਲਾ ਨੇ ਰੌਲਾ ਵੀ ਪਾਇਆ ਅਤੇ ਲੋਕਾਂ ਨੇ ਪਿੱਛਾ ਵੀ ਕੀਤਾ, ਪਰ ਉਹ ਛੂ ਮੰਤਰ ਹੋ ਗਏ। ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮੈਡੀਕਲ ਸਟੋਰ ਵਿਚ ਹੋਈ ਲੁੱਟ ਦਾ ਮਾਮਲਾ: ਲੁਟੇਰਿਆਂ ਦੇ ਨਾਲ ਹੁਣ ਦੁਕਾਨ ਮਾਲਕ ਉਤੇ ਵੀ ਹੋਵੇਗੀ ਕਾਰਵਾਈ !