ਬਠਿੰਡਾ: ਸਰਕਾਰੀ ਹਸਪਤਾਲ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰਾਂ ਨੇ ਸੀਨੀਅਰ ਮੈਡੀਕਲ ਅਫਸਰ ਡਾ.ਮਨਿੰਦਰ ਸਿੰਘ ਨੂੰ ਹਸਪਤਾਲ ਦੇ ਹੀ ਡਾਕਟਰਾਂ ਵੱਲੋਂ ਬਿਮਾਰ ਪਿਤਾ ਦੀ ਅਪਾਹਜ ਬੇਟੀ ਨਾਲ ਮਾੜਾ ਵਰਤਾਉ ਕਰਨ ਸਬੰਧੀ ਸ਼ਿਕਾਇਤ ਦਿੱਤੀ।
ਸ਼ਿਕਾਇਤਕਰਤਾਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਥੇਬੰਦੀ ਨਾਲ ਹੀ ਸਬੰਧਤ ਪਿੰਡ ਸਿਵੀਆਂ ਦੇ ਰਹਿਣ ਵਾਲੇ ਗਰੀਬ ਬਿਮਾਰ ਪਿਤਾ ਦੀ ਅਪਾਹਜ ਬੇਟੀ ਦੀ ਪੈਨਸ਼ਨ ਸੰਬੰਧੀ ਉਹ ਹਸਪਤਾਲ ਆਏ ਸਨ। ਜਿੱਥੇ 1 ਮਹਿਲਾ ਡਾਕਟਰ ਵੱਲੋਂ ਉਨ੍ਹਾਂ ਨਾਲ ਮਾੜਾ ਵਰਤਾਓ ਕੀਤਾ ਗਿਆ।
ਜਿਸ ਕਾਰਨ ਜੋ ਜਥੇਬੰਦੀ ਨਾਲ ਇੱਥੇ ਪਹੁੰਚੇ ਹਨ ਤੇ ਡਾਕਟਰਾਂ ਨਾਲ ਗੱਲਬਾਤ ਕਰ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਪਾਹਜ ਲੜਕੀ ਦੀ ਪੈਨਸ਼ਨ ਲਈ ਜੋ ਸਰਟੀਫਿਕੇਟ ਜਾਰੀ ਕਰਨਾ ਹੈ ਉਹ ਫਰੀਦਕੋਟ ਮੈਡੀਕਲ ਕਾਲਜ ਵੱਲੋਂ ਜਾਰੀ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਜ਼ਿਲ੍ਹੇ ਦਾ ਇੱਕੋ ਇੱਕ ਅਜਿਹਾ ਸਰਕਾਰੀ ਹਸਪਤਾਲ ਜਿਥੇ ਸਪੈਸ਼ਲਿਸਟ ਡਾਕਟਰ ਨਹੀਂ ਹੈ ਜਿਸ ਕਾਰਨ ਮਰੀਜ਼ਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ:- ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਤੋਂ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਦੇ ਦਿੱਤੇ ਸੰਕੇਤ