ਬਠਿੰਡਾ: ਐਫ.ਆਰ.ਕੇ ਨੂੰ ਲੈ ਕੇ ਸ਼ੈਲਰ ਐਸੋਸੀਏਸ਼ਨ ਤੇ ਸਰਕਾਰ ਵਿਚਕਾਰ ਰੇੜਕਾ ਲਗਾਤਾਰ ਵੱਧਦਾ ਜਾ ਰਿਹਾ ਹੈ। ਮੰਡੀਆਂ ਵਿੱਚ ਝੋਨੇ ਦੀ ਫਸਲ ਆਉਣ 'ਤੇ ਐਫ.ਸੀ.ਆਈ ਵੱਲੋਂ ਖਰੀਦ ਕਰਕੇ ਸ਼ੈਲਰਾਂ ਵਿੱਚ ਟਰੱਕ ਭੇਜੇ ਜਾਣ ਦੇ ਵਿਰੋਧ ਵਿੱਚ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਸ਼ੈਲਰ ਮਾਲਕਾਂ ਨੇ ਮਿੰਨੀ ਸੈਕਟਰੀਏਟ ਅੱਗੇ ਪ੍ਰਦਰਸ਼ਨ ਕੀਤਾ ਤੇ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸ਼ੈਲਰਾਂ ਦੀਆਂ ਚਾਬੀਆਂ ਐਫ.ਸੀ.ਆਈ ਦੇ ਅਧਿਕਾਰੀਆਂ ਨੂੰ ਦੇ ਕੇ ਰੋਸ ਪ੍ਰਦਰਸ਼ਨ ਕੀਤਾ।
'ਨਵੇਂ ਸ਼ੈਲਰ ਮਾਲਕਾਂ ਨੂੰ ਧਮਕਾਇਆ ਜਾ ਰਿਹਾ': ਇਸ ਦੌਰਾਨ ਸ਼ੈਲਰ ਮਾਲਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਦਾ ਸਾਥ ਦੇਣ ਦੀ ਬਜਾਏ ਕੇਂਦਰ ਸਰਕਾਰ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਧੱਕੇ ਨਾਲ ਸ਼ੈਲਰਾਂ ਵਿੱਚ ਝੋਨੇ ਦੇ ਟਰੱਕ ਭੇਜੇ ਜਾ ਰਹੇ। ਉਹਨਾਂ ਕਿਹਾ ਕਿ ਜਦੋਂ ਪੰਜਾਬ ਸ਼ੈਲਰ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਹੋਈ ਹੈ ਤਾਂ ਐਫਸੀਆਈ ਵੱਲੋਂ ਕਿਉਂ ਧੱਕੇ ਨਾਲ ਝੋਨੇ ਦੇ ਟਰੱਕ ਸ਼ੈਲਰਾਂ ਵਿੱਚ ਭੇਜੇ ਜਾ ਰਹੇ ਅਤੇ ਨਾਲ ਹੀ ਨਵੇਂ ਸ਼ੈਲਰ ਮਾਲਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਜਿਸ ਦੇ ਵਿਰੋਧ ਵਜੋਂ ਉਹ ਐਫ.ਸੀ.ਆਈ ਦੇ ਅਧਿਕਾਰੀਆਂ ਨੂੰ ਆਪਣੇ ਸ਼ੈਲਰਾਂ ਦੀਆਂ ਚਾਬੀਆਂ ਦੇਣ ਪਹੁੰਚੇ ਹਨ।
- Manpreet Badal got interim bail: ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ, ਗ੍ਰਿਫ਼ਤਾਰੀ ਦੇ ਡਰ ਤੋਂ ਚੱਲ ਰਹੇ ਨੇ ਫਰਾਰ
- Karnataka Crime News: ਪਤੀ ਨੇ ਪਤਨੀ ਨੂੰ ਦੋਸਤਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਕੀਤਾ ਮਜ਼ਬੂਰ, ਪਤਨੀ ਨੇ ਕਰਵਾਇਆ ਮਾਮਲਾ ਦਰਜ
- CM Met Family of Agniveer Amritpal Singh: ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ, 1 ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ...
ਇਹ ਪੰਜਾਬ ਪੱਧਰ ਦਾ ਮਸਲਾ : ਸ਼ੈਲਰ ਮਾਲਕਾਂ ਨੇ ਕਿਹਾ ਕਿ ਸਰਕਾਰ ਪੰਜਾਬ ਦੀ ਸ਼ੈਲਰ ਇੰਡਸਟਰੀ ਨੂੰ ਬਰਬਾਦ ਕਰਨ ਉੱਤੇ ਤੁਲੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਉਹਨਾਂ ਦਾ ਐਫ.ਆਰ.ਕੇ ਦਾ ਮੁੱਦਾ ਹੱਲ ਨਹੀਂ ਹੁੰਦਾ, ਉਨਾਂ ਸਮਾਂ ਉਹ ਆਪਣੇ ਸ਼ੈਲਰ ਇਸੇ ਤਰ੍ਹਾਂ ਬੰਦ ਰੱਖਣਗੇ। ਐਫ.ਸੀ.ਆਈ ਅਧਿਕਾਰੀ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਇਹ ਮਸਲਾ ਪੰਜਾਬ ਪੱਧਰ ਦਾ ਹੈ। ਇਸ ਸਬੰਧੀ ਉਹਨਾਂ ਵੱਲੋਂ ਚੰਡੀਗੜ੍ਹ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।