ਬਠਿੰਡਾ: ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿਖੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਜਾਣ ਸਮੇਂ ਸੁਰੱਖਿਆ ਦੀ ਕੁਤਾਹੀ ਨੂੰ ਲੈ ਕੇ ਬਠਿੰਡਾ ਏਅਰਪੋਰਟ ’ਤੇ ਦਿੱਤੇ ਬਿਆਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਦਰਾਂ ਜਨਵਰੀ ਨੂੰ ਬੈਠਕ ਸੱਦੀ ਗਈ ਹੈ। ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਸ਼ਾਂਤਮਈ ਸੀ ਅਤੇ ਉਸ ਦੀ ਰੜ੍ਹਕ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਨੂੰ ਰੜਕ ਰਹੀ ਸੀ ਇਸ ਦੇ ਚੱਲਦੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਨਾਲ ਸਮੁੱਚੀ ਦੁਨੀਆ ਵਿਚ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਡੱਲੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਪੰਜਾਬ ਤੋਂ ਵਾਪਿਸ ਪਰਤੇ ਸਨ ਜਿਸਦੇ ਚੱਲਦੇ ਹੁਣ ਮੁੜ ਕਿਸਾਨਾਂ ’ਤੇ ਇਲਜ਼ਾਮ ਲਾਏ ਜਾ ਰਹੇ ਹਨ ਸਰਾਸਰ ਗੱਲਤ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਅਜਿਹਾ ਕੁੱਝ ਨਹੀਂ ਕੀਤਾ ਸਿਰਫ ਕਸੂਰ ਬੀਜੇਪੀ ਲੀਡਰਾਂ ਦਾ ਹੈ ਜੋਕਿ ਬੀਜੇਪੀ ਦੀ ਰੈਲੀ ਵਿੱਚ ਇੱਕਠ ਨਹੀਂ ਕਰ ਸਕੇ। ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਹੋਇਆ ਸੀ ਕਿ ਅਸੀਂ ਡੀਸੀ ਦਫ਼ਤਰਾਂ ਬਾਹਰ ਪੁਤਲੇ ਸਾੜਾਂਗੇੇ ਹਨ ਜਿਸਦੇ ਚੱਲਦੇ ਕਿਸਾਨ ਜਾ ਰਹੇ ਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਸਾਨਾਂ ਨੇ ਸੜਕ ’ਤੇ ਜਾਮ ਲਗਾਇਆ। ਇਸਦੇ ਨਾਲ ਹੀ ਕਿਸਾਨ ਆਗੂ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਇਸ ਮਸਲੇ ਨੂੰ ਲੈਕੇ ਕਿਸਾਨਾਂ ਉੱਪਰ ਕਾਰਵਾਈ ਹੋਈ ਤਾਂ ਉਹ ਇਸ ਦਾ ਤਿੱਖਾ ਵਿਰੋਧ ਕਰਨਗੇ।
ਇਹ ਵੀ ਪੜ੍ਹੋ: ਚੰਨੀ ਨੂੰ ਲੈ ਕੇ ਭਾਜਪਾ ਦਾ ਜ਼ਬਰਦਸਤ ਹਮਲਾ, ਕਾਂਗਰਸ ਪੱਬਾਂ ਭਾਰ