ETV Bharat / state

ਮੁੱਖ ਮੰਤਰੀ ਭਗਵੰਤ ਮਾਨ ਸਣੇ ਮੰਤਰੀਆਂ ਨੇ ਮਹੀਨੇ 'ਚ ਚਾਹ-ਪਕੌੜਿਆਂ 'ਤੇ ਖ਼ਰਚੇ 30 ਲੱਖ ਰੁਪਏ, ਦੇਖੋ ਹੋਰ ਕੀ ਹੋਏ ਖੁਲਾਸੇ

ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਰਕਾਰ ਦੇ ਮੰਤਰੀਆਂ ਨੇ 1 ਮਹੀਨੇ ਵਿੱਚ ਚਾਹ ਤੇ ਪਕੌੜਿਆਂ 'ਤੇ 30 ਲੱਖ ਰੁਪਏ ਖ਼ਰਚ ਕਰ ਦਿੱਤੇ ਹਨ। ਅਜਿਹੇ ਕਈ ਖ਼ਰਚਿਆਂ ਦਾ ਵੇਰਵਾ 180 ਬਿੱਲਾਂ ਸਣੇ ਆਰਟੀਆਈ ਐਕਟੀਵਿਸਟ ਇੰਜੀਨੀਅਰ ਰਾਜਨਦੀਪ ਸਿੰਘ ਨੇ ਕੀਤਾ ਹੈ, ਜਿਸ ਦੇ ਅੰਕੜੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਵੇਖੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਹਿੰਗੇ ਖਾਣ-ਪੀਣ ਦੇ ਖ਼ਰਚਿਆਂ ਦੀ ਖਾਸ ਰਿਪੋਰਟ।

Expenditure on Tea Pakora in Lakhs, RTI on Punjab Cabinets Expenditure
Expenditure on Tea Pakora in Lakhs
author img

By

Published : Jun 19, 2023, 10:38 AM IST

ਲੱਖਾਂ ਦੇ ਚਾਹ-ਪਕੌੜੇ ਛਕ ਗਏ ਆਮ ਆਦਮੀ ਪਾਰਟੀ ਵਾਲੇ CM ਤੇ ਮੰਤਰੀ !

ਬਠਿੰਡਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਪਣੇ ਵਿਰੋਧੀ ਧਿਰਾਂ ਨੂੰ ਅਕਸਰ ਚਾਹ-ਪਕੌੜਿਆਂ, ਲੰਚ ਆਦਿ ਦੇ ਖ਼ਰਚਿਆਂ ਨੂੰ ਲੈ ਕੇ ਘੇਰਦੇ ਦਿਖਾਈ ਦਿੰਦੇ ਸੀ। ਹੁਣ ਵਾਰੀ ਹੀ ਉਨ੍ਹਾਂ ਦੀ ਖੁਦ ਦੀ ਸਰਕਾਰ ਦੀ ਜੋ ਕਿ ਚਾਹ-ਪਕੌੜਿਆਂ ਉੱਤੇ ਲੱਖਾਂ ਖ਼ਰਚ ਕਰਕੇ ਸਵਾਲਾਂ ਦੇ ਘੇਰੇ ਵਿੱਚ ਖੜੀ ਹੈ। ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਐਮ ਮਾਨ ਤੇ ਕੈਬਨਿਟ ਦੇ ਚਾਹ-ਪਕੌੜਿਆਂ ਦਾ ਲੱਖਾਂ ਰੁਪਇਆ ਦਾ ਖ਼ਰਚਾ।

ਇਕ ਮਹੀਨੇ 'ਚ ਲੱਖਾਂ ਦੇ 180 ਬਿੱਲ: ਆਰਟੀਆਈ ਰਾਹੀਂ ਪੁੱਛੇ ਸਵਾਲਾਂ ਦੇ ਦਿੱਤੇ ਜਵਾਬ ਵਿੱਚ ਭੇਜੇ 180 ਬਿੱਲ ਰਿਵਾਇਤੀ ਪਾਰਟੀ ਦੇ ਲੀਡਰਾਂ ਵੱਲੋਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਉੱਤੇ ਐਸ਼ ਕਰਨ ਉੱਤੇ ਤੰਜ ਕੱਸਣ ਵਾਲੀ ਆਮ ਆਦਮੀ ਪਾਰਟੀ ਹੁਣ ਜਦੋਂ ਖੁਦ ਸੱਤਾ ਵਿੱਚ ਆ ਗਈ ਹੈ, ਤਾਂ ਉਹ ਵੀ ਪੁਰਾਣੀਆਂ ਰਾਜਸੀ ਧਿਰਾਂ ਵਾਂਗ ਹੀ ਲੋਕਾਂ ਦੇ ਪੈਸੇ ਨੂੰ ਪਾਣੀ ਵਾਂਗ ਵਹਾ ਰਹੀ ਹੈ। ਇਸ ਗੱਲ ਦਾ ਖੁਲਾਸਾ ਆਰਟੀਆਈ ਕਾਰਕੁੰਨ ਇੰਜੀ: ਰਾਜਨਦੀਪ ਸਿੰਘ ਬਠਿੰਡਾ ਵੱਲੋਂ ਮੰਗੀ ਗਈ ਸੂਚਨਾ ਵਿੱਚ ਹੋਇਆ ਹੈ।

Expenditure on Tea Pakora in Lakhs, RTI on Punjab Cabinets Expenditure
RTI 'ਚ ਹੈਰਾਨ ਕਰ ਦੇਣ ਵਾਲੇ ਖੁਲਾਸੇ!

ਔਸਤਨ ਹਰ ਰੋਜ਼ ਦਾ ਖ਼ਰਚ ਕਰੀਬ ਢਾਈ ਲੱਖ: 1 ਜੁਲਾਈ 2022 ਤੋਂ ਲੈ ਕੇ 31 ਜੁਲਾਈ 2022 ਤੱਕ ਇੱਕ ਮਹੀਨੇ ਦੌਰਾਨ ਆਮ ਲੋਕਾਂ ਦੀ ਅਖਵਾਉਣ ਵਾਲੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀਆਂ ਨੇ ਇਕੱਲੇ ਚੰਡੀਗੜ੍ਹ ਸ਼ਹਿਰ ਵਿੱਚ 30 ਲੱਖ ਰੁਪਏ ਦੇ ਚਾਹ ਪਕੌੜੇ ਛਕ ਲਏ। ਆਰਟੀਆਈ ਕਾਰਕੁੰਨ ਰਾਜਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਤੇ ਵਜੀਰਾਂ ਨੇ ਮੁੱਖ ਮੰਤਰੀ ਦੇ ਘਰ ਤੇ ਸਕੱਤਰੇਤ ਵਿਚ ਕੀਤੀਆਂ ਮੀਟਿੰਗਾਂ ਦੌਰਾਨ ਇਹ ਸਾਰਾ ਪੈਸਾ ਖ਼ਰਚਿਆਂ ਤੇ ਇਕੱਲੀ 4 ਜੁਲਾਈ ਨੂੰ 8 ਲੱਖ ਰੁਪਏ ਚਾਹ-ਪਾਣੀ ਉੱਤੇ ਹੀ ਉਡਾ ਦਿੱਤੇ ਗਏ, ਜੇਕਰ ਔਸਤਨ ਹਰ ਰੋਜ਼ ਦਾ ਖਰਚ ਦੇਖੀਏ ਤਾਂ ਢਾਈ ਲੱਖ ਰੁਪਏ ਦਾ ਬਣਦਾ ਹੈ।

ਕੁੱਲ ਖ਼ਰਚਿਆਂ ਦਾ ਵੇਰਵਾ : ਰਾਜਨਦੀਪ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਆਪ ਪਾਰਟੀ ਦੇ ਆਗੂ ਤੇ ਮੁੱਖ ਮੰਤਰੀ ਭਗਵੰਤ ਮਾਨ ਅਕਾਲੀਆ ਤੇ ਕਾਂਗਰਸੀਆਂ ਦੇ ਸਿਰ ਪੰਜਾਬ ਦੀ ਬਰਬਾਦੀ ਦਾ ਭਾਂਡਾ ਭੰਨਦੇ ਹਨ, ਪਰ ਖੁਦ ਆਮ ਆਦਮੀ ਦੀ ਸਰਕਾਰ ਦੇ ਖਾਸ ਮੰਤਰੀ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਪੈਸੇ ਨੂੰ ਬਰਬਾਦ ਕਰ ਰਹੇ ਹਨ। 4 ਜੁਲਾਈ, 2022 ਨੂੰ ਚੰਡੀਗੜ੍ਹ ਵਿਖੇ ਹੋਈ ਬੈਠਕ ਦੌਰਾਨ ਚਾਹ ਅਤੇ ਪਕੌੜਿਆਂ ਤੇ ਅੱਠ ਲੱਖ ਰੁਪਏ ਖ਼ਰਚ ਕੀਤੇ ਗਏ। 5 ਜੁਲਾਈ 2022 ਨੂੰ ਹੋਈ ਬੈਠਕ ਦੌਰਾਨ ਚਾਰ ਲੱਖ ਰੁਪਏ ਚਾਹ ਤੇ ਪਕੌੜਿਆਂ ਉੱਤੇ ਖ਼ਰਚ ਕੀਤੇ ਗਏ।

ਪੰਜਾਬ ਸਰਕਾਰ ਦੇ ਮਹਿੰਗੇ ਚਾਹ-ਪਕੌੜੇ !

ਇੱਕ ਦਿਨ ਦੇ ਚਾਹ-ਪਕੌੜੇ ਲੱਖਾਂ ਦੇ: ਇਸੇ ਤਰ੍ਹਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 9 ਜੁਲਾਈ 2022 ਨੂੰ ਵਿਧਾਇਕਾਂ ਨਾਲ ਕੀਤੀ ਗਈ ਬੈਠਕ ਦੌਰਾਨ 1 ਲੱਖ 20 ਹਜ਼ਾਰ ਰੁਪਏ ਚਾਹ ਅਤੇ ਸਨੈਕਸ ਉੱਪਰ ਖ਼ਰਚ ਕੀਤੇ ਗਏ। ਰਾਜਨਦੀਪ ਸਿੰਘ ਨੇ ਦੱਸਿਆ ਕਿ 1 ਜੁਲਾਈ 2012 ਤੋਂ 31 ਜੁਲਾਈ 2022 ਤੱਕ ਕਰੀਬ 30 ਲੱਖ ਰੁਪਿਆ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਅਤੇ ਮੰਤਰੀਆਂ ਵੱਲੋਂ ਚਾਹ-ਪਕੌੜਿਆਂ ਤੇ ਖ਼ਰਚ ਕੀਤਾ ਗਿਆ। ਇਸ ਦੌਰਾਨ ਸਭ ਤੋਂ ਵੱਧ ਬਿੱਲ ਇਕ ਦਿਨ ਦਾ 9 ਲੱਖ ਰੁਪਏ ਅਤੇ ਇੱਕ ਦਿਨ ਦਾ ਸਭ ਤੋਂ ਘੱਟ ਬਿੱਲ 200 ਰੁਪਏ ਚਾਹ ਅਤੇ ਪਕੌੜਿਆਂ ਦਾ ਬਣਿਆ ਹੈ।

RTI ਐਕਟੀਵਿਸਟੀ ਨੇ ਘੇਰੀ ਮਾਨ ਸਰਕਾਰ !

RTI ਐਕਟੀਵਿਸਟੀ ਨੇ ਘੇਰੀ ਮਾਨ ਸਰਕਾਰ: ਰਾਜਨਦੀਪ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਵੱਲੋਂ ਦੇਸ਼ ਦੇ ਲੋਕਾਂ ਨੂੰ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਰਟੀਆਈ ਦਾ ਅਧਿਕਾਰ ਦਿੱਤਾ ਗਿਆ ਸੀ, ਪਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਤੋਂ ਹੀ ਅਧਿਕਾਰ ਖੋਹਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਵਿਭਾਗਾਂ ਵੱਲੋਂ ਆਰਟੀਆਈ ਪੋਰਟਲ ਤੋਂ ਆਪਣੇ ਵਿਭਾਗਾਂ ਦੇ ਵੇਰਵੇ ਹਟਾਏ ਜਾ ਰਹੇ ਹਨ ਅਤੇ ਫਿਰ ਵੀ ਜੇਕਰ ਆਰਟੀਆਈ ਐਕਟੀਵਿਸਟ ਵੱਲੋਂ ਆਰਟੀਆਈ ਰਾਹੀਂ ਜਵਾਬ ਮੰਗਿਆ ਜਾਂਦਾ ਹੈ, ਤਾਂ ਕਈ ਵਾਰ ਅਪੀਲ ਕਰਨ ਤੋਂ ਬਾਅਦ ਆਰਟੀਆਈ ਦਾ ਜਵਾਬ ਦਿੱਤਾ ਜਾਂਦਾ ਹੈ। ਜਿਸ ਤੋਂ ਸਾਫ ਜ਼ਾਹਿਰ ਹੈ ਕਿ ਭਗਵੰਤ ਮਾਨ ਸਰਕਾਰ ਪਾਰਦਰਸ਼ਤਾ ਨਾਲ ਕੰਮ ਨਹੀਂ ਕਰ ਰਹੀ ਅਤੇ ਨਾ ਹੀ ਸੰਵਿਧਾਨ ਅਨੁਸਾਰ ਲੋਕਾਂ ਨੂੰ ਆਰ ਟੀ ਆਈ ਜਵਾਬ ਦੇ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.