ਬਠਿੰਡਾ: ਬਠਿੰਡਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ । ਜਿੰਨਾ ਵਿਚ ਇਕ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ। ਇੱਕ ਇਨੋਵਾ ਕਾਰ ਬੇਕਾਬੂ ਹੋ ਕੇ ਸੜਕ ਦੇ ਕੋਲ ਇੱਕ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਕ ਬੱਚੇ ਸਮੇਤ 5 ਲੋਕ ਗੰਭੀਰ ਜ਼ਖਮੀ ਹੋ ਗਏ। ਇਨੋਵਾ ਕਾਰ ਵਿੱਚ ਛੇ ਸਵਾਰੀਆਂ ਸਵਾਰ ਸਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਕਿਸੇ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਫਰੀਦਕੋਟ ਜਾ ਰਹੇ ਸਨ। ਫਿਰ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ।
ਔਰਤ ਨੂੰ ਮ੍ਰਿਤਕ ਕਰਾਰ ਦਿੱਤਾ: ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਸਥਾਨਕ ਲੋਕਾਂ ਨੇ ਸਮਾਜ ਸੇਵੀਆਂ ਨੂੰ ਅਤੇ ਪੁਲਿਸ ਨੂੰ ਸੂਚਿਤ ਕੀਤਾ। ਉਥੇ ਹੀ ਮੌਕੇ 'ਤੇ ਸਮਾਜ ਸੇਵੀ ਸੰਸਥਾ ਅਤੇ 108 ਦੇ ਵਰਕਰ ਐਬੂਲੈਂਸ ਲੈ ਕੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਇਕ ਔਰਤ ਨੂੰ ਮ੍ਰਿਤਕ ਕਰਾਰ ਦਿੱਤਾ ਅਤੇ ਇਕ ਬੱਚੇ ਸਮੇਤ ਪੰਜ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ , ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਿਮਾ ਸਵਾਈ ਪਿੰਡ ਨੇੜੇ ਇਨੋਵਾ ਗੱਡੀ ਦਰੱਖਤ ਨਾਲ ਟਕਰਾਈ ਹੈ ਅਤੇ ਇਸ ਟੱਕਰ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ : ASI shot dead his wife and son: ਏ.ਐਸ.ਆਈ ਨੇ ਪਤਨੀ ਤੇ ਪੁੱਤ ਨੂੰ ਮਾਰੀ ਗੋਲੀ, ਗੁਆਂਢਣ ਨੇ ਦੇਖਿਆ ਤਾਂ ਉਸ ਨੂੰ ਵੀ ਕੀਤਾ ਅਗਵਾ
ਗੰਭੀਰ ਜ਼ਖਮੀ ਨੂੰ ਕੀਤਾ ਹੋਰ ਹਸਪਤਾਲ ਵਿਚ ਰੈਫਰ : ਉਹਨਾਂ ਵੱਲੋਂ ਜ਼ਖਮੀਆਂ ਨੂੰ ਤੁਰੰਤ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿਥੇ ਹਾਦਸੇ ਵਿਚ ਜ਼ਖਮੀ ਹੋਏ ਪੰਜ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਵਿਚ ਇਕ ਬੱਚਾ ਵੀ ਸ਼ਾਮਲ ਹੈ ਸਰਕਾਰੀ ਹਸਪਤਾਲ ਦੇ ਡਾਕਟਰ ਡਾਕਟਰ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ 108 ਐਂਬੂਲੈਂਸ ਦੁਆਰਾ ਹੈ ਮਰੀਜ਼ਾਂ ਨੂੰ ਲਿਆਂਦਾ ਗਿਆ ਸੀ। ਇਸ ਦੌਰਾਨ ਇਕ ਮਹਿਲਾ ਦੀ ਮੌਤ ਹੋਈ ਤਾਂ ਜੋ ਲੋਕ ਹਾਦਸੇ ਵਿਚ ਸੁਰਖਿਅਤ ਬਚੇ ਹਨ ਊਨਾ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੇ ਦਾ ਵੀ ਐਕਸਰੇ ਕਰਵਾਇਆ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਬੱਚੇ ਦੇ ਕਿੰਨੀ ਸੱਤ ਵੱਜੀ ਹੈ। ਇਹਨਾਂ ਜ਼ਮਖਮੀਆਂ ਵਿਚ ਇਕ ਗੰਭੀਰ ਸੀ ਜਿਸ ਨੂੰ ਉਸਦੇ ਵੱਲੋਂ ਕਿਸੇ ਹੋਰ ਗਿਆ ਹੈ ਤਾਂ ਜੋ ਉਸ ਦਾ ਇਲਾਜ ਕਰਵਾਇਆ ਜਾ ਸਕੇ।
ਗੱਡੀ ਚਲਾਉਣ ਦੀ ਸਲਾਹ: ਜ਼ਿਕਰਯੋਗ ਹੈ ਕਿ ਅਕਸਰ ਹੀ ਤੇਜ਼ ਰਫ਼ਤਾਰੀ ਅਜਿਹੇ ਹਾਦਸਿਆਂ ਦਾ ਕਾਰਨ ਬਣਦੀ ਹੈ। ਇਸ ਹਾਦਸੇ ਦੀ ਵਜ੍ਹਾ ਕੀ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਲੋਕਾਂ ਨੂੰ ਅਕਸਰ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਾਲ ਹੀ ਹੌਲੀ ਰਫਤਾਰ ਵਿਚ ਗੱਡੀ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਕੋਈ ਵੀ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ।