ਬਠਿੰਡਾ: ਸ਼ਹਿਰ ਵਿੱਚ ਮੇਨ ਬਾਜ਼ਾਰ ਵਿੱਚ ਰੈੱਡ ਕਰਾਸ ਦੀ ਬਿਲਡਿੰਗ 'ਚ ਬਣੀਆਂ ਦੁਕਾਨਾਂ ਦੀ ਕੰਧ ਡਿੱਗ ਗਈ, ਤੇ ਥੱਲ੍ਹੇ ਖੜ੍ਹੀ ਕਾਰ ਟੁੱਟ ਗਈ।
ਇਸ ਸਬੰਧੀ ਰੈੱਡ ਕਰਾਸ ਦੀ ਬਿਲਡਿੰਗ 'ਚ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਬਿਲਡਿੰਗ ਨੂੰ ਬਣਿਆ 35 ਸਾਲ ਹੋ ਚੁੱਕੇ ਹਨ ਪਰ ਕਦੇ ਇਸ ਬਿਲਡਿੰਗ ਦੀ ਮੁਰੰਮਤ ਨਹੀਂ ਕਰਵਾਈ ਗਈ ਤੇ ਨਾਂ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਦੀ ਸਾਰ ਲੈਣ ਲਈ ਪੁੱਜਿਆ।
ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਬਿਲਡਿੰਗ 'ਚ ਬਣੇ ਸਟੇਟ ਬੈਂਕ ਆਫ਼ ਇੰਡੀਆਂ ਦੇ ਮੁਲਾਜ਼ਮ ਵੀ ਬੈਂਕ ਬੰਦ ਕਰਕੇ ਜਾ ਚੁੱਕੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਕੁੱਝ ਆਲਾ ਅਧਿਕਾਰੀ ਤੇ ਰੈੱਡ ਕਰਾਸ ਦੇ ਅਧਿਕਾਰੀ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੇ ਤੇ ਬਿਲਡਿੰਗ ਦੀ ਮੁਰੰਮਤ ਕਰਵਾਉਣ ਦਾ ਭਰੋਸਾ ਦਿੱਤਾ।