ETV Bharat / state

ਨੇਤਰਹੀਣਤਾ ਨੂੰ ਪਾਸੇ ਰੱਖ ਕੇ ਬਠਿੰਡਾ ਦੇ ਰਾਜਿੰਦਰ ਮੋਂਗਾ ਨੇ ਤੈਅ ਕੀਤਾ ਕਾਬਿਲੇਤਾਰੀਫ ਸਫਰ, ਪੜ੍ਹੋ ਕਿਵੇਂ ਇਸ ਕਮਜ਼ੋਰੀ ਨੂੰ ਮਾਰੀ ਠੋਕਰ - ਨੇਤਰਹੀਣਾ ਲਈ ਮੋਬਾਇਲ ਐਪਲੀਕੇਸ਼ਨਾਂ

ਬਠਿੰਡਾ ਦਾ ਦ੍ਰਿਸ਼ਟੀਹੀਣ ਰਾਜਿੰਦਰ ਮੋਂਗਾ ਦੂਜੇ ਲੋਕਾਂ ਲਈ ਰਾਹ ਦਸੇਰਾ ਬਣ ਰਿਹਾ ਹੈ। 10 ਸਾਲਾਂ ਦੀ ਉਮਰ ਵਿਚ ਗੰਭੀਰ ਬੀਮਾਰੀ ਕਾਰਨ ਅੱਖਾਂ ਦੀ ਰੋਸ਼ਨੀ ਗਈ ਪਰ ਬੀਏ ਅਨਰਸ ਵਿੱਚੋਂ ਟੌਪ ਕਰਕੇ ਨਾਮਣਾ ਖੱਟਿਆ।

Rajinder Monga a blind man became a road for the blind
ਨੇਤਰਹੀਣਤਾ ਨੂੰ ਪਾਸੇ ਰੱਖ ਕੇ ਬਠਿੰਡਾ ਦੇ ਰਾਜਿੰਦਰ ਮੋਂਗਾ ਨੇ ਤੈਅ ਕੀਤਾ ਕਾਬਿਲੇਤਾਰੀਫ ਸਫਰ, ਪੜ੍ਹੋ ਕਿਵੇਂ ਇਸ ਕਮਜ਼ੋਰੀ ਨੂੰ ਮਾਰੀ ਠੋਕਰ
author img

By

Published : May 16, 2023, 6:43 PM IST

ਨੇਤਰਹੀਣਤਾ ਨੂੰ ਪਾਸੇ ਰੱਖ ਕੇ ਬਠਿੰਡਾ ਦੇ ਰਾਜਿੰਦਰ ਮੋਂਗਾ ਨੇ ਤੈਅ ਕੀਤਾ ਕਾਬਿਲੇਤਾਰੀਫ ਸਫਰ, ਪੜ੍ਹੋ ਕਿਵੇਂ ਇਸ ਕਮਜ਼ੋਰੀ ਨੂੰ ਮਾਰੀ ਠੋਕਰ

ਬਠਿੰਡਾ : ਸਿਆਣੇ ਕਹਿੰਦੇ ਹਨ ਦੰਦ ਗਏ ਸਵਾਦ ਗਿਆ, ਅੱਖਾਂ ਗਈਆਂ ਜਹਾਨ ਗਿਆ ਪਰ ਬਠਿੰਡਾ ਦੇ ਰਹਿਣ ਵਾਲੇ ਰਜਿੰਦਰ ਮੋਂਗਾ ਨੇ ਇਸ ਕਹਾਵਤ ਨੂੰ ਝੂਠਾ ਸਾਬਤ ਕਰ ਦਿੱਤਾ ਹੈ। 10 ਸਾਲਾਂ ਦੀ ਉਮਰ ਵਿੱਚ ਅੱਖਾਂ ਦੀ ਰੌਸ਼ਨੀ ਗੁਆਉਣ ਵਾਲੇ ਰਜਿੰਦਰ ਮੋਂਗਾ ਆਪਣੀ ਮੁਢਲੀ ਪੜ੍ਹਾਈ ਦਿੱਲੀ ਦੇ ਨੇਤਰਹੀਣ ਸਕੂਲ ਤੋਂ ਕੀਤੀ ਅਤੇ ਇਸ ਤੋਂ ਬਾਅਦ ਉਚੇਰੀ ਸਿੱਖਿਆ ਪੰਜਾਬ ਆ ਕੇ ਪ੍ਰਾਪਤ ਕੀਤੀ ਨੇਤਰਹੀਣ ਹੋਣ ਦੇ ਬਾਵਜੂਦ ਰਾਜਿੰਦਰ ਮੋਂਗਾ ਵੱਲੋ ਬੀ ਏ ਅਨਰਸ ਵਿੱਚੋ ਟੌਪ ਕੀਤਾ ਗਿਆ। ਇਸ ਤੋਂ ਇਲਾਵਾ ਰਾਜਨੀਤੀ ਵਿੱਚ ਮਾਸਟਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਨੈਸ਼ਨਲ ਫਰਟੀਲਾਈਜ਼ਰ ਬਠਿੰਡਾ ਵਿੱਚ 37 ਸਾਲ ਨੌਕਰੀ ਕੀਤੀ।

ਪਰਿਵਾਰ ਦਾ ਵੀ ਰਿਹਾ ਸਹਿਯੋਗ : ਰਾਜਿੰਦਰ ਮੋਂਗਾ ਨੇ ਦੱਸਿਆ ਕਿ ਨੇਤਰਹੀਣ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਹਰ ਅਸੰਭਵ ਕੰਮ ਨੂੰ ਸੰਭਵ ਤਰੀਕੇ ਨਾਲ ਕੀਤਾ ਗਿਆ ਅਤੇ ਅੱਜ ਉਹ ਹਰ ਉਹ ਕੰਮ ਖੁਦ ਕਰਦੇ ਹਨ। ਉਨ੍ਹਾਂ ਕਿਹਾ ਕਿ ਨੇਤਰਹੀਣ ਹੋਣ ਕਾਰਨ ਉਹਨਾਂ ਨੂੰ ਭਾਵੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਇਨ੍ਹਾਂ ਮੁਸ਼ਕਲਾਂ ਨੂੰ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਹਲ ਕਰਦੇ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵੱਲੋਂ ਕਦੇ ਵੀ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੱਤਾ ਕੇ ਉਹ ਨੇਤਰਹੀਣ ਹਨ ਸਗੋਂ ਹਰ ਕੰਮ ਉਨ੍ਹਾਂ ਨੂੰ ਕੰਮ ਸਮੇਂ ਹੌਸਲਾ ਅਫ਼ਜ਼ਾਈ ਕੀਤੀ, ਜਿਸ ਕਾਰਨ ਉਹ ਅੱਜ ਇਕ ਸਫ਼ਲ ਜ਼ਿੰਦਗੀ ਜੀਅ ਰਹੇ ਹਨ।

ਤਕਨੀਕ ਦਾ ਹੋ ਰਿਹਾ ਨੇਤਰਹੀਣਾਂ ਨੂੰ ਫਾਇਦਾ : ਉਨ੍ਹਾਂ ਦੱਸਿਆ ਕਿ ਇਸ ਸਮੇਂ ਤਕਨੀਕ ਨੇ ਬਹੁਤ ਤਰੱਕੀ ਕੀਤੀ ਹੈ, ਜਿਸ ਕਾਰਨ ਨੇਤਰਹੀਣਾਂ ਨੂੰ ਕੰਮ ਕਰਨ ਵਿੱਚ ਵੱਡਾ ਲਾਭ ਮਿਲ ਰਿਹਾ ਹੈ। ਆਪਣੇ ਮੋਬਾਈਲ ਦੇ ਫੀਚਰ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਿਹਾ ਕਿ ਹੁਣ ਤਾਂ ਬਹੁਤ ਸਾਰੀਆਂ ਐਪਲੀਕੇਸ਼ਨ ਆ ਚੁੱਕੀਆਂ ਹਨ ਜੋ ਕਿ ਨੇਤਰਹੀਣ ਵਿਅਕਤੀਆਂ ਨੂੰ ਬੋਲ ਬੋਲ ਕੇ ਦੱਸੀਆਂ ਹਨ ਤਾਂ ਜੋ ਉਹ ਆਪਣੀ ਲੋੜ ਅਨੁਸਾਰ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਆਮ ਵਿਅਕਤੀਆਂ ਵਾਂਗ ਉਹ ਲੈਪਟਾਪ ਮੋਬਾਈਲ ਤਾਸ਼ ਅਤੇ ਚੈੱਸ ਖੇਡ ਲੈਂਦੇ ਹਨ ਕਿਉਂਕਿ ਇਹਨਾਂ ਵਿੱਚ ਨੇਤਰਹੀਣਾਂ ਲਈ ਵਿਸ਼ੇਸ਼ ਤੌਰ ਉੱਤੇ ਅਲੱਗ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।

  1. ਭਾਨਾ ਸਿੱਧੂ ਨੂੰ ਅਦਾਲਤ ਨੇ ਭੇਜਿਆ 4 ਦਿਨ ਦੇ ਪੁਲਿਸ ਰਿਮਾਂਡ ਉੱਤੇ, ਭਾਨਾ ਸਿੱਧੂ ਦੇ ਹੱਕ 'ਚ ਮੂਸੇਵਾਲਾ ਦੇ ਪਿਤਾ ਨੇ ਲਾਇਆ ਧਰਨਾ
  2. Simranjit Singh Mann: ਐਮਪੀ ਸਿਮਰਨਜੀਤ ਸਿੰਘ ਮਾਨ ਨੇ ਅੰਗਹੀਣ ਵਿਅਕਤੀਆਂ ਨੂੰ ਵੰਡੇ ਵ੍ਹੀਲ ਚੇਅਰ ਤੇ ਨਕਲੀ ਅੰਗ
  3. ਗੈਂਗਸਟਰ ਸੁਖਪ੍ਰੀਤ ਸੁੱਖਾ ਦੇ ਕਤਲ ਮਾਮਲੇ 'ਚ ਫਰਾਰ ਮੁਲਜ਼ਮ ਸੂਰਜ ਦੀ ਵੀਡੀਓ ਵਾਇਰਲ, ਖੁਦ ਨੂੰ ਦੱਸਿਆ ਬੇਕਸੂਰ ਤੇ ਲਏ ਅਸਲ ਕਾਤਲਾਂ ਦੇ ਨਾਂਅ

ਸਮਾਜ ਵੀ ਬਦਲੇ ਨਜ਼ਰੀਆ : ਉਨ੍ਹਾਂ ਕਿਹਾ ਕਿ ਸਮਾਜ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਹੀਣ ਭਾਵਨਾ ਨਾਲ ਦੇਖਿਆ ਜਾਂਦਾ ਹੈ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅੰਗਹੀਣ ਵਿਅਕਤੀ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਾ ਜਾਵੇ ਸਗੋਂ ਉਸਦਾ ਹੌਸਲਾ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਅੰਗਹੀਣਾਂ ਪ੍ਰਤੀ ਸਮਾਜ ਨੂੰ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ। ਉਨ੍ਹਾਂ ਅੰਗਹੀਣ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਵਿੱਚੋਂ ਹੀਣਭਾਵਨਾ ਨੂੰ ਕੱਢ ਕੇ ਸਮਾਜ ਵਿੱਚ ਵਿਚਰਨ ਅਤੇ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.