ETV Bharat / state

ਉਹ ਗੁਰੂ ਦਾ ਸਿੱਖ ਨਹੀਂ, ਜਿਹੜਾ ਬਾਦਲ ਨੂੰ ਵੋਟ ਪਾਵੇ: ਰਾਜਾ ਵੜਿੰਗ - HARSIMRAT KAUR BADAL

ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਦੂਲਗੜ੍ਹ (ਮਾਨਸਾ) ਦੇ ਦਰਜਨਾਂ ਪਿੰਡਾਂ ਵਿੱਚ ਚੋਣ ਰੈਲੀ ਕਰਦਿਆਂ ਬਾਦਲ ਪਰਿਵਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।

ਫ਼ੋਟੋ
author img

By

Published : May 6, 2019, 4:54 PM IST

ਬਠਿੰਡਾ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਦੂਲਗੜ੍ਹ (ਮਾਨਸਾ) ਦੇ ਦਰਜਨਾਂ ਪਿੰਡਾਂ ਵਿੱਚ ਚੋਣ ਰੈਲੀ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਪਿੰਡ ਨੰਗਲ ਕਲਾਂ ਵਿਖੇ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕਾਂ ਨੇ ਹਰਸਿਮਰਤ ਕੌਰ ਬਾਦਲ ਨੂੰ ਦੋ ਵਾਰ ਜਿਤਾਇਆ ਹੈ। ਹਰਸਿਮਰਤ ਕੌਰ ਬਾਦਲ 'ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਚੋਣਾਂ ਤੋਂ ਬਾਅਦ ਦੇਣ ਤੋਂ ਲੱਗਦਾ ਹੈ ਕਿ ਹੁਣ ਉਹ ਬੁਖਲਾਹਟ ਵਿੱਚ ਆ ਗਏ ਹਨ।

ਵੀਡੀਓ

ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਇਹ ਹਾਰ ਦੀ ਨਿਸ਼ਾਨੀ ਹੈ। ਇਸਦੇ ਨਾਲ ਹੀ ਉਨ੍ਹਾਂ ਸੁਖਬੀਰ ਬਾਦਲ ਵੱਲੋਂ 2022 ਵਿੱਚ ਮੁੱਖ ਮੰਤਰੀ ਬਣਨ ਦੇ ਦਿੱਤੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਸੁਖਬੀਰ ਬਾਦਲ ਪਾਗਲ ਹੋ ਗਿਆ ਹੈ। ਸੁਖਬੀਰ ਬਾਦਲ ਨੂੰ ਕੁਰਸੀ ਦੀ ਇੰਨੀ ਲਾਲਸਾ ਹੈ ਕਿ 2022 ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ, "ਉਹ ਗੁਰੂ ਦਾ ਸਿੱਖ ਨਹੀਂ, ਜਿਹੜਾ ਬਾਦਲ ਨੂੰ ਵੋਟ ਪਾਵੇ।" ਇਸ ਮੌਕੇ ਉਨ੍ਹਾਂ ਆਪਣੇ ਭਾਸ਼ਣ ਦੌਰਾਨ ਸੁਖਬੀਰ ਬਾਦਲ ਨੂੰ 'ਸੁਖਬੀਰ ਬਾਬਰ' ਕਹਿ ਕੇ ਸੰਬੋਧਨ ਕੀਤਾ। 84 ਦੇ ਮਾਮਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਬਲਵੰਤ ਸਿੰਘ ਰਾਜੋਆਣਾ ਨੂੰ ਕਹਿਣਾ ਚਾਹੁੰਦੇ ਹਨ ਕਿ 1984 ਵਾਲੀ ਘਟਨਾ ਨੂੰ ਬੇਅਦਬੀ ਤੇ ਬਰਗਾੜੀ ਨਾਲ ਜੋੜ ਕੇ ਮੁਕਾਬਲਾ ਨਾ ਕਰਨ।

ਐਂਕਰ 
ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਕਿਉਂਕਿ ਬਠਿੰਡਾ ਲੋਕ ਸਭਾ ਤੋਂ ਲੋਕਾਂ ਨੇ ਦੋ ਬਾਰ ਜਿਤਾਕੇ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਹੈ ਪਰ ਹਰਸਿਮਰਤ ਵਲੋ ਸਵਾਲਾਂ ਦੇ ਜਵਾਬ ਚੋਣਾਂ ਤੋਂ ਬਾਅਦ ਦੇਣ ਦੇ ਜਵਾਬ ਤੋ ਲੱਗਦਾ ਹੈ ਕਿ ਹੁਣ ਇਹ ਬੁਖਲਾਹਟ ਵਿੱਚ ਆ ਗਏ ਹਨ ਜੋ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ ਮੇਰੇ ਹਲਕੇ ਗਿੱਦੜਬਾਹਾ ਦੇ ਲੋਕਾਂ ਨੇ ਮੈਨੂੰ ਦੋ ਬਾਰ ਵਿਧਾਇਕ ਬਣਾਇਆ ਮੇਰੇ ਤੋ ਉਹ ਸਵਾਲ ਪੁੱਛ ਸਕਦੇ ਹਨ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਚੋਂ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਕੀਤਾ ਇਸ ਮੌਕੇ ਉਨ੍ਹਾਂ ਆਪਣੇ ਭਾਸ਼ਣ ਦੌਰਾਨ ਸੁਖਬੀਰ ਬਾਦਲ ਨੂੰ ਸੁਖਬੀਰ ਬਾਬਰ ਕਹਿ ਕੇ ਸੰਬੋਧਨ ਕੀਤਾ।

ਵਾਇਸ 1 ਬਠਿੰਡਾ ਲੋਕ ਸਭਾ ਤੋ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਸਰਦੂਲਗੜ੍ਹ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਚੋਣ ਕੀਤਾ ਇਸ ਮੌਕੇ ਉਨ੍ਹਾਂ ਪਿੰਡ ਨੰਗਲ ਕਲਾਂ ਵਿਖੇ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਕਿਉਂਕਿ ਬਠਿੰਡਾ ਲੋਕ ਸਭਾ ਤੋਂ ਲੋਕਾਂ ਨੇ ਦੋ ਬਾਰ ਜਿਤਾਕੇ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਹੈ ਪਰ ਹਰਸਿਮਰਤ ਵਲੋ ਸਵਾਲਾਂ ਦੇ ਜਵਾਬ ਚੋਣਾਂ ਤੋਂ ਬਾਅਦ ਦੇਣ ਦੇ ਜਵਾਬ ਤੋ ਲੱਗਦਾ ਹੈ ਕਿ ਹੁਣ ਇਹ ਬੁਖਲਾਹਟ ਵਿੱਚ ਆ ਗਏ ਹਨ ਜੋ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ ਮੇਰੇ ਹਲਕੇ ਗਿੱਦੜਬਾਹਾ ਦੇ ਲੋਕਾਂ ਨੇ ਮੈਨੂੰ ਦੋ ਬਾਰ ਵਿਧਾਇਕ ਬਣਾਇਆ ਮੇਰੇ ਤੋ ਉਹ ਸਵਾਲ ਪੁੱਛ ਸਕਦੇ ਹਨ ਸੋ ਮੈਨੂੰ ਲੱਗਦਾ ਇਹ ਹਾਰ ਦੀ ਨਿਸ਼ਾਨੀ ਹੈ ਸੁਖਬੀਰ ਬਾਦਲ ਵੱਲੋਂ 2022 ਵਿੱਚ ਮੁੱਖ ਮੰਤਰੀ ਬਣਨ ਦੇ ਦਿੱਤੇ ਬਿਆਨ ਤੇ ਬੋਲਦਿਆਂ ਕਿਹਾ ਕਿ ਮੈਨੂੰ ਲੱਗਦਾ ਸੁਖਬੀਰ ਬਾਦਲ ਪਾਗਲ ਹੋ ਗਿਆ ਹੈ ਜੋ ਆਪਣੇ ਪਿਤਾ ਦੇ ਹੁੰਦਿਆਂ ਜੋ ਪੰਜ ਬਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਸੁਖਬੀਰ ਬਾਦਲ ਨੂੰ ਕੁਰਸੀ ਦੀ ਇੰਨੀ ਲਾਲਸਾ ਹੈ ਕਿ 2022 ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ 14 ਸੀਟਾਂ ਤੇ ਸਿਮਟ ਕੇ ਰਹਿ ਗਿਆ ਹੈ ਅਤੇ ਹਾਲੇ ਤਾਂ ਉਹ ਆਪੋਜਿਸਨ ਵਿੱਚ ਵੀ ਨਹੀ ਹਨ ਤੇ ਹੁਣ ਹਰਸਿਮਰਤ ਕੌਰ ਬਾਦਲ ਵੀ ਹਾਰ ਰਹੀ ਹੈ ਅਤੇ ਕਾਂਗਰਸ 13 ਦੀਆਂ 13 ਸੀਟਾਂ ਜਿੱਤ ਰਹੀ ਹੈ 

ਬਾਇਟ ਅਮਰਿੰਦਰ ਰਾਜਾ ਵੜਿੰਗ 

ਵਾਇਸ 2 ਬਲਵੰਤ ਸਿੰਘ ਰਾਜੋਆਣਾ ਵਲੋ ਚਿੱਠੀ ਵਿੱਚ ਅਕਾਲੀ ਭਾਜਪਾ ਨੂੰ ਵੋਟ ਪਾਉਣ ਵਾਲੇ ਤੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਸ਼ਾਇਦ ਹੋ ਸਕਦਾ ਹੈ ਉਸਦੀ ਕੋਈ ਮਜਬੂਰੀ ਹੋਵੇ ਪਰ ਉਹ ਗੁਰੂ ਦਾ ਸੱਚਾ ਸਿੱਖ ਨਹੀਂ ਜੋ ਬਾਦਲ ਨੂੰ ਵੋਟ ਪਵੇਗਾ ਬਾਦਲ ਦੇ ਰਾਜ ਦੌਰਾਨ ਜੋ ਸਿੱਖਾਂ ਦਾ ਘਾਣ ਹੋਇਆ 200 ਤੋ ਵੱਧ ਬੇਅਦਬੀਆ ਹੋਈਆਂ ਮੈਨੂੰ ਲੱਗਦਾ ਉਸਦੀ ਕੋਈ ਮਜਬੂਰੀ ਹੋਵੇਗੀ ਪਰ ਜੋ ਗੁਰੂ ਦਾ ਸੱਚਾ ਸਿੱਖ ਹੈ ਉਹ ਬਾਦਲਾਂ ਨੂੰ ਵੋਟ ਨਹੀ ਪਾਵੇਗਾ 

ਬਾਇਟ ਅਮਰਿੰਦਰ ਰਾਜਾ ਵੜਿੰਗ 

ਵਾਇਸ 3 ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਬਲਵੰਤ ਸਿੰਘ ਰਾਜੋਆਣਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ 84 ਨਾਲ ਨਾ ਜੋੜਨ ਪਰ ਪੰਜਾਬ ਵਿੱਚ ਜੋ ਹੋਇਆ ਉਨ੍ਹਾਂ ਕਿਹਾ ਕਿ ਉਸ ਸਮੇਂ ਸਰਕਾਰ ਕੋਈ ਹੋਰ ਨਹੀਂ ਸੀ ਇਸ ਦਾ ਮਤਲਬ ਤੁਸੀਂ ਸਿੱਧ ਕਰਨਾ ਚਾਹੁੰਦੇ ਹੋ ਕਿ ਜੋ 84 ਵੇਲੇ ਤੇ ਜੋ ਹੁਣ ਹੋਇਆ ਤੇ ਮਾਫ ਕਰ ਦਿਉ ਪਰ 84 ਵਿੱਚ ਜੋ ਹੋਇਆ ਬਹੁਤ ਮਾੜਾ ਹੋਇਆ ਦੁੱਖ ਹੋਇਆ ਪਰ ਕਈ ਵਾਰ ਡਾਕਟਰ ਮਨਮੋਹਨ ਸਿੰਘ ਸੋਨੀਆ ਗਾਂਧੀ ਰਾਹੁਲ ਗਾਂਧੀ ਮਾਫੀ ਮੰਗ ਚੁੱਕੇ ਨੇ ਤੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦਰਬਾਰ ਸਾਹਿਬ ਆਕੇ ਭਾਂਡੇ ਮਾਂਜਣ ਤੇ ਲੰਗਰ ਦੀ ਸੇਵਾ ਵੀ ਕਰਕੇ ਗਏ ਹਨ ਉਨ੍ਹਾਂ ਕਿਹਾ ਬਲਵੰਤ ਸਿੰਘ ਰਾਜੋਆਣਾ ਨੂੰ ਮੇਰੀ ਬੇਨਤੀ ਹੈ ਕਿ ਉਹ 84 ਨੂੰ ਬੇਅਦਬੀ ਤੇ ਬਰਗਾੜੀ ਨਾਲ ਜੋੜ ਕੇ ਮੁਕਾਬਲਾ ਨਾ ਕਰਨ ਜੇ ਤੁਸੀਂ ਸੱਚੇ ਸਿੱਖ ਹੋ ਤਾ ਅਜਿਹੇ ਬਿਆਨ ਨਾ ਦਿਉ।

ਬਾਇਟ ਅਮਰਿੰਦਰ ਰਾਜਾ ਵੜਿੰਗ 

Kuldip Dhaliwal mansa 

ETV Bharat Logo

Copyright © 2024 Ushodaya Enterprises Pvt. Ltd., All Rights Reserved.