ਬਠਿੰਡਾ: ਐਨਆਈਏ ਦੀ ਟੀਮ ਵੱਲੋਂ ਅੱਜ ਬੁੱਧਵਾਰ ਨੂੰ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਗੈਂਗਸਟਰਾਂ ਅਤੇ ਖਾਲਿਸਤਾਨੀ ਪੱਖੀ ਲੋਕਾਂ ਦੇ ਘਰਾਂ ਵਿੱਚ ਰੇਡ ਕੀਤੀ ਗਈ। ਇਸੇ ਤਹਿਤ ਹੀ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਕਸਬੇ ਦੇ ਪਿੰਡ ਜੇਠੂਕੇ ਤੇ ਮੌੜ ਮੰਡੀ ਵਿਖੇ ਐਨਆਈਏ ਦੀ ਟੀਮ ਵੱਲੋਂ ਵੱਡੀ ਨਫਰੀ ਦੇ ਨਾਲ ਗੁਰਪ੍ਰੀਤ ਗੁਰੀ ਦੇ ਘਰ ਰੇਡ ਕੀਤੀ ਗਈ। ਜਿਸ ਦੇ ਉੱਪਰ ਪਹਿਲਾਂ ਫਿਲੌਰ ਵਿੱਚ ਹੋਏ ਚਿੰਟੂ ਨਾਮ ਦੇ ਵਿਅਕਤੀ ਦਾ ਕਤਲ ਦਾ ਮੁਕੱਦਮਾ ਦਰਜ ਹੈ।
ਗੈਂਗਸਟਰ ਅਰਸ਼ ਡੱਲਾ ਨਾਲ ਸਬੰਧਤ ਗੁਰਪ੍ਰੀਤ ਗੁਰੀ ਦੇ ਘਰ ਰੇਡ: ਇਸ ਦੌਰਾਨ ਹੀ ਪਿੰਡ ਜੇਠੂਕੇ ਦੇ ਵਾਸੀ ਗੋਬਿੰਦ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਪ੍ਰੀਤ ਡੇਢ ਸਾਲ ਜੇਲ੍ਹ ਵਿੱਚ ਸਜ਼ਾ ਕੱਟ ਚੁੱਕਿਆ ਹੈ, ਜਿਸ ਦੇ ਵੱਲੋਂ ਫੇਸਬੁੱਕ ਉੱਤੇ ਉੱਪਰ ਇੱਕ ਪੋਸਟ ਵੀ ਪਾਈ ਗਈ ਸੀ, ਗੈਂਗਸਟਰ ਅਰਸ਼ ਡੱਲਾ ਦੇ ਨਾਲ ਸਬੰਧਾਂ ਦੇ ਅਧਾਰ ਉੱਤੇ ਐਨਆਈਏ ਟੀਮ ਵੱਲੋਂ ਪਰਿਵਾਰ ਨਾਲ ਪੁੱਛਗਿੱਛ ਕੀਤੀ ਗਈ। ਹਾਲਾਂਕਿ ਗੁਰਪ੍ਰੀਤ ਗੁਰੀ ਆਪਣੇ ਘਰ ਵਿੱਚ ਮੌਜੂਦ ਨਹੀਂ ਸੀ, ਐੱਨ.ਆਈ.ਏ ਦੀ ਟੀਮ ਵੱਲੋਂ ਗੁਰਪ੍ਰੀਤ ਗੁਰੀ ਦੇ ਪਰਿਵਾਰਕ ਮੈਂਬਰਾਂ ਨੂੰ ਰਾਮਪੁਰਾ ਫੂਲ ਦੇ ਸਦਰ ਥਾਣੇ ਲਿਜਾਇਆ ਗਿਆ ਤੇ ਕੰਮ ਉੱਤੇ ਗਏ ਹੋਏ ਗੁਰਪ੍ਰੀਤ ਸਿੰਘ ਨੂੰ ਥਾਣਾ ਸਦਰ ਬੁਲਾਇਆ ਗਿਆ।
'ਗੁਰਪ੍ਰੀਤ ਗੁਰੀ ਨੇ ਛੱਡੀ ਅਪਰਾਧਿਕ ਦੁਨੀਆਂ': ਇਸ ਦੌਰਾਨ ਪਿੰਡ ਵਾਸੀ ਗੋਬਿੰਦ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਗੁਰੀ ਜ਼ਰੂਰ ਗੈਂਗਸਟਰ ਅਰਸ਼ ਡੱਲਾ ਨਾਲ ਫੇਸਬੁੱਕ ਰਾਹੀਂ ਜੁੜਿਆ ਹੋਇਆ ਸੀ, ਪਰ ਉਹ ਹੁਣ ਅਪਰਾਧਿਕ ਦੁਨੀਆਂ ਛੱਡ ਕੇ ਆਪਣੇ ਘਰੇਲੂ ਕਾਰੋਬਾਰ ਵਿੱਚ ਜੁੜਿਆ ਹੋਇਆ ਸੀ। ਗੋਬਿੰਦ ਸਿੰਘ ਨੇ ਕਿਹਾ ਅੱਜ ਵੀ ਜਦੋਂ ਐਨ.ਆਈ.ਏ ਵੱਲੋਂ ਰੇਡ ਕੀਤੀ ਗਈ ਤਾਂ ਉਹ ਕੰਮ ਉੱਤੇ ਗਿਆ ਹੋਇਆ ਸੀ, ਜਿਸ ਨੂੰ ਹੁਣ ਕੰਮ ਤੋਂ ਵਾਪਸ ਲਿਆਂਦਾ ਗਿਆ।
- Ind vs Aus Match Preview : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੱਜ ਤੀਜਾ ਵਨਡੇ ਖੇਡਿਆ ਜਾਵੇਗਾ, ਟੀਮ ਇੰਡੀਆ ਕਲੀਨ ਸਵੀਪ ਦੇ ਇਰਾਦੇ ਨਾਲ ਉਤਰੇਗੀ
- Lady Attacked on Granthi Singh: ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਮਹਿਲਾ ਨੇ ਗ੍ਰੰਥੀ ਸਿੰਘ 'ਤੇ ਕੀਤਾ ਹਮਲਾ
- World Largest Second Hindu Mandir: ਭਾਰਤ ਤੋਂ ਬਾਹਰ ਬਣ ਰਿਹੈ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹਿੰਦੂ ਮੰਦਰ, 8 ਅਕਤੂਬਰ ਨੂੰ ਹੋਵੇਗਾ ਉਦਘਾਟਨ
ਗੁਰਪ੍ਰੀਤ ਸਿੰਘ ਥਾਣਾ ਸਦਰ ਬੁਲਾਇਆ: ਉਧਰ ਕਿਸਾਨ ਆਗੂ ਬਲਵਿੰਦਰ ਸਿੰਘ ਜੇਠੂਕੇ ਨੇ ਕਿਹਾ ਕਿ ਅੱਜ ਬੁੱਧਵਾਰ ਸਵੇਰੇ ਉਹਨਾਂ ਦੇ ਪਿੰਡ ਵਿੱਚ ਏਐਨਆਈ ਟੀਮ ਵੱਲੋਂ ਪੁਲਿਸ ਪਾਰਟੀ ਨਾਲ ਗੁਰਪ੍ਰੀਤ ਸਿੰਘ ਦੇ ਘਰ ਦਸਤਕ ਦਿੱਤੀ ਸੀ। ਗੁਰਪ੍ਰੀਤ ਸਿੰਘ ਉੱਤੇ ਪਹਿਲਾਂ ਇੱਕ ਅਪਰਾਧਿਕ ਮਾਮਲਾ ਦਰਜ ਸੀ ਅਤੇ ਹੁਣ ਉਹ ਸਧਾਰਨ ਜ਼ਿੰਦਗੀ ਜਿਉਂ ਰਿਹਾ ਸੀ, ਜਿਸ ਦੇ ਪਰਿਵਾਰ ਕੋਲੋ ਐਨ.ਆਈ.ਏ ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਤੇ ਗੁਰਪ੍ਰੀਤ ਸਿੰਘ ਨੂੰ ਕੰਮ ਤੋਂ ਵਾਪਸ ਬੁਲਾਇਆ ਗਿਆ। ਫਿਲਹਾਲ ਪੁੱਛਗਿੱਛ ਲਈ ਪਰਿਵਾਰਿਕ ਮੈਂਬਰਾਂ ਨੂੰ ਥਾਣਾ ਸਦਰ ਵਿਖੇ ਬੁਲਾਇਆ ਗਿਆ ਹੈ।