ਬਠਿੰਡਾ: ਪੰਜਾਬ ਵਿੱਚ ਇੰਡਸਟ੍ਰੀ ਨੂੰ ਪ੍ਰਫੁੱਲਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਿੱਥੇ ਦੇਸ਼-ਵਿਦੇਸ਼ ਦੀਆਂ ਨਾਮੀ ਕੰਪਨੀਆਂ ਨਾਲ ਬੈਠਕ ਕੀਤੀ ਗਈ, ਉਥੇ ਹੀ ਪੰਜਾਬ ਇਨਵੈਸਟ ਪ੍ਰੋਗਰਾਮ ਵੀ ਉਲੀਕੇ ਗਏ। ਇੰਡਸਟ੍ਰੀ ਲਿਸਟ ਨੂੰ ਪੰਜਾਬ ਵਿੱਚ ਪੈਸਾ ਨਿਵੇਸ਼ ਕਰਨ ਲਈ ਸੱਦਾ ਦਿੱਤਾ ਅਤੇ ਇੱਕ ਸਮੇਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਪੰਜਾਬ ਵਿਚ 38 ਹਜ਼ਾਰ ਕਰੋੜ ਰੁਪਏ ਦੀ ਇਨਵੈਸਟਮੈਂਟ ਹੋਈ ਹੈ। ਇਨ੍ਹਾਂ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਬਠਿੰਡਾ ਦੇ ਆਰਟੀਆਈ ਐਕਟੀਵਿਸਟ ਰਾਜਨਦੀਪ ਵੱਲੋਂ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਤੋਂ 1 ਅਪ੍ਰੈਲ 2012 ਤੋਂ 28 ਫਰਬਰੀ 2023 ਤੱਕ ਦੇ ਵਿਚਕਾਰ ਪੰਜਾਬ ਵਿਚ ਹੋਏ ਨਿਵੇਸ਼ ਦੀ ਜਾਣਕਾਰੀ ਮੰਗੀ ਗਈ ਕਿ ਕਿਹੜੀਆਂ ਕਿਹੜੀਆਂ ਕੰਪਨੀਆਂ ਵੱਲੋਂ ਪੰਜਾਬ ਵਿੱਚ ਨਿਵੇਸ਼ ਕੀਤਾ ਗਿਆ। ਨਾਲ ਹੀ ਇਸ ਸਮੇਂ ਦੌਰਾਨ ਕਿਸ ਕੰਪਨੀ ਨੇ ਕਿੰਨਾ ਪੈਸਾ ਪੰਜਾਬ ਵਿੱਚ ਨਿਵੇਸ਼ ਕੀਤਾ, ਦੀ ਜਾਣਕਾਰੀ ਦਿੱਤੀ ਜਾਵੇ।
ਸਾਡੇ ਕੋਲ ਕਿਸੇ ਸਬੰਧੀ ਕੋਈ ਰਿਕਾਰਡ ਦਰਜ ਨਹੀਂ : ਰਾਜਨਦੀਪ ਵੱਲੋਂ ਆਰਟੀਆਈ ਰਾਹੀਂ ਮੰਗੇ ਇਨ੍ਹਾਂ ਸਵਾਲਾਂ ਦੇ ਜਵਾਬਾਂ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਨੇ ਆਰਟੀਆਈ ਉਤੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਨਵੈਸਟਮੈਂਟ ਦਾ ਉਨ੍ਹਾਂ ਕੋਲ ਕੋਈ ਡਾਟਾ ਮੌਜੂਦ ਨਹੀਂ ਹੈ। ਇਨਵੈਸਟਮੈਂਟ ਸਬੰਧੀ ਸਿਰਫ ਉਨ੍ਹਾਂ ਕੋਲ ਕੌਮ ਐਪਲੀਕੇਸ਼ਨ ਫਾਰਮ ਜ਼ਰੂਰ ਪ੍ਰਾਪਤ ਹੋਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਏਅਰਪੋਰਟ ਉੱਤੇ ਰੋਕਣ ਦਾ ਮਾਮਲਾ, ਜਥੇਦਾਰ ਨੇ ਸਖ਼ਤ ਸ਼ਬਦਾਂ 'ਚ ਕੀਤੀ ਸਰਕਾਰ ਦੀ ਨਿਖੇਧੀ
ਪੰਜਾਬ ਵਿੱਚ ਘੁੰਮ ਰਹੇ ਗੋਰਿਆਂ ਨੂੰ ਵੇਖ ਕੇ ਪਾਈ ਸੀ ਆਰਟੀਆਈ : ਰਾਜਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਆਰਟੀਆਈ ਪੰਜਾਬ ਵਿਚ ਘੁੰਮ ਰਹੇ ਗੋਰਿਆਂ ਨੂੰ ਵੇਖ ਕੇ ਪਾਈ ਗਈ ਸੀ, ਕਿਉਂਕਿ ਭਗਵੰਤ ਮਾਨ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਪੰਜਾਬ ਨੂੰ ਤਰੱਕੀ ਦੀ ਰਾਹ ਉਤੇ ਲੈਕੇ ਜਾਣਗੇ ਅਤੇ ਗੋਰੇ ਇਥੇ ਨੌਕਰੀ ਮੰਗਣ ਆਉਣਗੇ। ਉਨ੍ਹਾਂ ਕਿਹਾ ਕਿ ਜਿੰਨਾ ਪੈਸਾ ਇਸ਼ਤਿਹਾਰਬਾਜ਼ੀ ਉਤੇ ਭਗਵੰਤ ਮਾਨ ਸਰਕਾਰ ਖਰਚ ਕਰ ਰਹੀ ਹੈ, ਉਸ ਹਿਸਾਬ ਨਾਲ ਪੰਜਾਬ ਸਿਰ ਕਰਜ਼ਾ ਹੋਰ ਤੇਜ਼ੀ ਨਾਲ ਵਧੇਗਾ। ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਪੰਜਾਬ ਦਾ ਪੈਸਾ ਪਾਣੀ ਵਾਂਗ ਇਸ਼ਤਿਹਾਰਾਂ ਉਪਰ ਖਰਚ ਕਰ ਰਹੇ ਹਨ। ਅਜਿਹੇ ਬੇਤੁਕੇ ਬਿਆਨ ਦਿੱਤੇ ਜਾ ਰਹੇ ਹਨ ਕਿ ਹਜ਼ਾਰਾਂ ਕਰੋੜ ਰੁਪਏ ਦੀ ਇਨਵੈਸਟਮੈਂਟ ਪੰਜਾਬ ਵਿਚ ਕੀਤੀ ਗਈ ਹੈ, ਜੋ ਕਿ ਸਰਾਸਰ ਗਲਤ ਹੈ।
ਇਹ ਵੀ ਪੜ੍ਹੋ : ਚਾਈਲਡ ਵੈਲਫੇਅਰ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਲਈ ਵੱਖਰਾ ਉਪਰਾਲਾ, ਲੋੜਵੰਦ ਬੱਚਿਆਂ ਨੂੰ ਦਾਨ ਵਿੱਚ ਭੀਖ ਨਹੀਂ ਸਿੱਖਿਆ ਦੇਣ ਦੀ ਕੀਤੀ ਅਪੀਲ