ਬਠਿੰਡਾ: 28 ਫਰਵਰੀ ਨੂੰ ਪੰਜਾਬ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ। ਇਹ ਬਜਟ ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੇਸ਼ ਕਰਨਗੇ। ਮਨਪ੍ਰੀਤ ਸਿੰਘ ਬਾਦਲ ਬਠਿੰਡਾ ਤੋਂ ਵਿਧਾਇਕ ਵੀ ਹਨ, ਜਿਸ ਨੂੰ ਲੈ ਕੇ ਬਠਿੰਡਾ ਵਾਸੀਆਂ ਦੀ ਬਜਟ ਤੋਂ ਖਾਸ ਉਮੀਦਾਂ ਜੁੜੀਆਂ ਹਨ।
ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਖੋਲ੍ਹੇ ਸਵੈ ਰੁਜ਼ਗਾਰ ਲਈ ਫੂਡ ਪ੍ਰੋਸੈਸਿੰਗ ਸਿਖਲਾਈ ਕੇਂਦਰਾਂ ਵਿੱਚ ਨੌਜਵਾਨਾਂ ਨੂੰ ਪੰਜਾਬ ਦੇ ਬਜਟ ਤੋਂ ਕਾਫੀ ਉਮੀਦਾਂ ਹਨ। ਬਠਿੰਡਾ ਵਿੱਚ ਫੂਡ ਪ੍ਰੋਸੈਸਿੰਗ ਸਿਖਲਾਈ ਕੇਂਦਰ ਵਿੱਚ ਟ੍ਰੇਨਿੰਗ ਲੈ ਰਹੇ ਬੱਚਿਆਂ ਨੇ ਦੱਸਿਆ ਕਿ 28 ਫਰਵਰੀ ਨੂੰ ਪੰਜਾਬ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ ਉਸ ਵਿੱਚ ਪੰਜਾਬ ਸਰਕਾਰ ਸਵੈ ਰੁਜ਼ਗਾਰ ਲਈ ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ ਲੈ ਚੁੱਕੇ ਨੌਜਵਾਨਾਂ ਦਾ ਖਾਸ ਧਿਆਨ ਦੇਵੇ। ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਦੇ ਇਸ ਬਜਟ ਵਿੱਚ ਸਰਕਾਰ ਸਬਸਿਡੀ ਤੇ ਲੋਨ ਮੁਹੱਈਆ ਕਰਵਾ ਕੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੇ ਮੌਕੇ ਦੇਣ ਦਾ ਉਪਰਾਲਾ ਕਰੇਗੀ।
ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ ਲੈ ਰਹੀ ਵਿਦਿਆਰਥਣ ਰਵਲੀਨ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਬਜਟ ਵਿੱਚ ਬੇਰੁਜ਼ਗਾਰਾਂ ਨੂੰ ਸਵੈ ਰੁਜ਼ਗਾਰ ਦੇ ਕਿੱਤੇ ਲਈ ਉਪਰਾਲਾ ਕਰੇਗੀ। ਸਰਕਾਰਾਂ ਵੱਲੋਂ ਪਹਿਲਾਂ ਵੀ ਅਜਿਹੇ ਕਿੰਨੇ ਹੀ ਵਾਅਦੇ ਕੀਤੇ ਗਏ ਪਰ ਕਦੇ ਪੂਰੇ ਨਹੀਂ ਹੋਏ, ਪਰ ਫੇਰ ਵੀ ਉਹ ਉਮੀਦ ਜ਼ਰੂਰ ਰੱਖਦੇ ਹਨ।
ਇਹ ਵੀ ਪੜ੍ਹੋ: ਪੰਜਾਬ ਬਜਟ 2020: ਅਰਥਸ਼ਾਸਤਰੀ ਜੇ.ਐਸ. ਬੇਦੀ ਨਾਲ ਖ਼ਾਸ ਗੱਲਬਾਤ
ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ ਲੈਣ ਮਗਰੋਂ ਵੀ ਕਈ ਵਿਦਿਆਰਥੀ ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਤਾਲਮੇਲ ਦੀ ਕਮੀ ਕਾਰਨ ਸਵੈ ਰੁਜ਼ਗਾਰ ਨਹੀਂ ਅਪਨਾ ਪਾ ਰਹੇ ਤੇ ਆਪਣੇ ਹਲਕੇ ਨੂੰ ਮਨਪ੍ਰੀਤ ਬਾਦਲ ਕੀ ਸੌਗਾਤ ਦੇਣਗੇ, ਇਹ ਤਾਂ 28 ਫਰਵਰੀ ਨੂੰ ਹੀ ਪਤਾ ਲੱਗੇਗਾ।