ETV Bharat / state

ਸਿੱਖ ਫੌਜੀਆਂ ਲਈ ਹੈਲਮੇਟ ਦਾ ਵਿਰੋਧ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਨੂੰ ਇਸ ਫੈਸਲੇ 'ਤੇ ਗੌਰ ਕਰਨ ਲਈ ਕਿਹਾ

ਭਾਰਤੀ ਫੌਜ ਵਿੱਚ ਸਿੱਖ ਫੌਜੀਆਂ ਨੂੰ ਬੈਲਿਸਟਿਕ ਹੈਲਮੇਟ ਪਹਿਨਾਏ ਜਾਣ ਦੇ ਹੁਕਮ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕੋਈ ਵੀ ਟੋਪੀ ਜਾਂ ਹੈਲਮੈਟ ਪਾਉਣਾ ਵਰਜਿਤ (Sikhs forbidden to wear any cap or helmet) ਹੈ ਅਤੇ ਜੇਕਰ ਕੇਂਦਰ ਸਰਕਾਰ ਅਜਿਹਾ ਕਰਦੀ ਹੈ ਤਾਂ ਇਸ ਨੂੰ ਸਿੱਖਾਂ ਦੀ ਪਹਿਚਾਣ ਖਤਮ ਕਰਨ ਦਾ ਯਤਨ ਮੰਨਿਆ ਜਾਵੇਗਾ। ਜਥੇਦਾਰ ਨੇ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਨੂੰ ਸਿੱਖ ਕੌਮ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰੇਗੀ।

Protesting helmets for Sikh soldiers, Jathedar of Akal Takht Sahib asks Center to consider this decision
ਸਿੱਖ ਫੌਜੀਆਂ ਲਈ ਹੈਲਮੇਟ ਦਾ ਵਿਰੋਧ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਨੂੰ ਇਸ ਫੈਸਲੇ 'ਤੇ ਗੌਰ ਕਰਨ ਲਈ ਕਿਹਾ
author img

By

Published : Jan 12, 2023, 2:10 PM IST

Updated : Jan 12, 2023, 2:57 PM IST

ਸਿੱਖ ਫੌਜੀਆਂ ਲਈ ਹੈਲਮੇਟ ਦਾ ਵਿਰੋਧ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਨੂੰ ਇਸ ਫੈਸਲੇ 'ਤੇ ਗੌਰ ਕਰਨ ਲਈ ਕਿਹਾ

ਬਠਿੰਡਾ: ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਆਰਮੀਂ ਵਿੱਚ ਭਾਰਤੀ ਫੌਜੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਵਿਸ਼ੇਸ਼ ਹੈਲਮੇਟ ਜਿੰਨ੍ਹਾਂ ਨੂੰ ਕਿ ਬੈਲੇਸਟਿਕ ਹੈਲਮੇਟ ਕਿਹਾ ਜਾ ਰਿਹਾ ਜਲਦ ਦਿੱਤੇ ਜਾਣਗੇ। ਦੂਜੇ ਪਾਸੇ ਹੁਣ ਇਹ ਮੁੱਦਾ ਸਿਆਸਤ ਦੇ ਨਾਲ ਨਾਲ ਧਾਰਮਿਕ ਮੁੱਦਾ ਵੀ ਬਣਦਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਦੇ ਇਸ ਫੈਸਲੇ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ।

ਕਦੇ ਨਹੀਂ ਪਹਿਨੇ ਹੈਲਮੇਟ: ਜਥੇਦਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਸਿੱਖ ਫੌਜੀਆਂ ਨੂੰ ਦਸਤਾਰ ਦੀ ਬਜਾਏ ਜਬਰਨ ਹੈਲਮੇਟ ਪਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤ ਸਰਕਾਰ ਵੀ ਬਰਤਾਨੀਆਂ ਸਰਕਾਰ ਦੇ ਵਾਂਗ ਸਿੱਖਾਂ ਦੀ ਪਹਿਚਾਣ ਉੱਤੇ ਅਸਿੱਧੇ ਤਰੀਕੇ ਨਾਲ ਵਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆਂ ਸਰਕਾਰ ਨੇ ਵੀ ਦੂਸਰੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਣ ਲਈ ਕਿਹਾ ਸੀ ਪਰ ਸਿੱਖ ਫ਼ੌਜੀਆਂ ਨੇ ਬ੍ਰਿਟਿਸ਼ ਹਕੂਮਤ ਦੇ ਇਸ ਫੈਸਲੇ ਨੂੰ ਰੱਦ ਕੀਤਾ ਸੀ। ਉਨ੍ਹਾਂ ਕਿਹਾ ਭਾਰਤੀ ਫੌਜ ਵਿੱਚ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਾਉਣਾ ਸਿੱਖਾਂ ਦੀ ਪਹਿਚਾਣ ਦੇ ਖਾਤਮੇ ਦਾ ਯਤਨ ਮੰਨਿਆ ਜਾਵੇਗਾ।

ਦਸਤਾਰ ਕੋਈ ਕੱਪੜਾ ਨਹੀਂ: ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਿਰ ਲਈ ਬਣੀ ਦਸਤਾਰ ਕੋਈ ਪੰਜ ਸੱਤ ਮੀਟਰ ਦਾ ਕੱਪੜਾ ਨਹੀਂ ਹੈ ਸਗੋਂ ਗੁਰੂ ਸਾਹਿਬ ਵੱਲੋਂ ਬਖਸ਼ਿਆ ਤਾਜ ਹੈ। ਉਨ੍ਹਾਂ ਕਿਹਾ ਸਾਡੀ ਪਹਿਚਾਣ ਦੇ ਪ੍ਰਤੀਕ ਦਸਤਾਰ ਦੇ ਉੱਤੇ ਕਿਸੇ ਕਿਸਮ ਦਾ ਟੋਪ ਪਾਉਣਾ ਸਾਡੀ ਪਹਿਚਾਣ ਨੂੰ ਖਤਮ ਕਰਨ ਦੇ ਯਤਨ ਵਜੋਂ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਸਿੱਖ ਧਰਮ ਵਿੱਚ ਦਸਤਾਰ ਉਪਰ ਕਿਸੇ ਕਿਸਮ ਦੀ ਟੋਪੀ ਜਾਂ ਟੋਪ ਪਾਉਣਾ ਵਰਜਿਤ ਹੈ, ਚਾਹੇ ਉਹ ਕੱਪੜੇ ਦੀ ਹੋਵੇ ਅਤੇ ਚਾਹੇ ਉਹ ਲੋਹੇ ਦੀ ਹੋਵੇ।

ਇਹ ਵੀ ਪੜ੍ਹੋ: ਹੁਣ ਵੀ ਅੰਬਰਾਂ 'ਤੇ ਮੂਸੇਵਾਲਾ ਦੀ ਗੁੱਡੀ, ਮੂਸੇਵਾਲਾ ਦੇ ਨਾਂਅ ਦੀ ਛਪਾਈ ਵਾਲੇ ਪਤੰਗ ਖਰੀਦਣ ਲਈ ਪਈ ਭੀੜ

ਸਰਕਾਰ ਮੁੜ ਕਰੇ ਵਿਚਾਰ: ਉਨ੍ਹਾਂ ਕਿਹਾ ਕਿ ਸਿੱਖਾਂ ਦਾ ਰਾਖਾ ਸ਼ੁਰੂ ਤੋਂ ਹੀ ਅਕਾਲ ਪੁਰਖ ਹੈ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਸਿੱਖਾਂ ਨੇ ਦਸਤਾਰਾਂ ਪਾ ਕੇ ਆਪਣੀ ਬਹਾਦਰੀ ਦਿਖਾਈ ਹੈ। ਉਨ੍ਹਾਂ ਕਿਹਾ 1965 ਅਤੇ 1977 ਦੀਆਂ ਜੰਗਾਂ ਵਿੱਚ ਵੀ ਸਿੱਖ ਫੌਜੀਆਂ ਵੱਲੋਂ ਦਸਤਾਰ ਸਜਾ ਕੇ ਆਪਣੀ ਬਹਾਦਰੀ ਦਿਖਾਈ ਗਈ ਉਨ੍ਹਾਂ ਕਿਹਾ ਕਿ ਸਿੱਖਾਂ ਨੇ ਜਾਨਾਂ ਵਾਰ ਦਿੱਤੀਆਂ ਪਰ ਸੁਰੱਖਿਆ ਲਈ ਕੁੱਜ ਨਹੀਂ ਪਹਿਨਿਆਂ । ਉਨ੍ਹਾਂ ਕਿਹਾ ਕੁੱਝ ਸੰਸਥਾਵਾਂ ਹੈਲਮਟ ਨੂੰ ਪ੍ਰਮੋਟ ਕਰਨ ਲਈ ਵੱਡੀ ਪੱਧਰ ਉਤੇ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵਿੱਚ ਸਿੱਖ ਕਿਸੇ ਵੀ ਕੀਮਤ ਉੱਤੇ ਆਪਣੀ ਪਹਿਚਾਣ ਨੂੰ ਖਤਮ ਕਰਕੇ ਹੈਲਮੇਚ ਨਹੀਂ ਪਹਿਨਣਗੇ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਮੁੜ ਇਸ ਫੈਸਲੇ ਉੱਤੇ ਗੌਰ ਕਰਨੀ ਚਾਹੀਦੀ ਹੈ।

Last Updated : Jan 12, 2023, 2:57 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.