ਤਲਵੰਡੀ ਸਾਬੋ : ਪੰਜਾਬ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਵਿਰੁੱਧ ਜਿਥੇ ਇੱਕ ਪਾਸੇ ਡਾਕਟਰਾਂ ਵੱਲ਼ੋਂ ਹੜਤਾਲ ਕਰਕੇ ਪੰਜਾਬ ਸਰਕਾਰ ਖਿਲ਼ਾਫ ਡਾਕਟਰਾਂ ਵੱਲੋੇਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਉਥੇ ਹੀ ਤਲਵੰਡੀ ਸਾਬੋ ਵਿਖੇ ਸਰਕਾਰੀ ਹਸਪਤਾਲ ਤੋਂ ਨਸ਼ਾ ਛੁਡਾਉਣ ਦੀ ਗੋਲੀ ਲੈਂਦੇ ਮਰੀਜਾਂ ਵੱਲ਼ੋਂ ਲੋੜੀਦੀ ਮਾਤਰਾ ਵਿੱਚ ਗੋਲੀਆਂ ਨਾ ਦੇਣ ਕਰਕੇ ਸਿਵਲ ਹਸਤਪਾਲ ਵਿੱਚ ਧਰਨਾ ਲਗਾ ਦਿੱਤਾ।
ਲੋਕਾਂ ਨੇ ਇਸ ਦੌਰਾਨ ਪੰਜਾਬ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਹ ਉਹ ਨਸ਼ਾ ਛੱਡਣ ਵਾਲੀ ਗੋਲੀ ਲੈਂਦੇ ਹਨ। ਉਨ੍ਹਾਂ ਸਿਰਫ਼਼ ਰੋਜ਼ਾਨਾ ਇੱਕ ਗੋਲੀ ਦਿੱਤੀ ਜਾਂਦੀ ਹੈ। ਜਿਸ ਲਈ ਉਹ ਸਵੇਰ ਤੋਂ ਇੱਥੇ ਆਏ ਕੇ ਬੈਠੇ ਹਨ। ਗੋਲੀ ਲੈਣ ਲਈ ਦੋ ਤੋਂ ਚਾਰ ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ। ਇਸ ਕਰਕੇ ਅਸੀ ਬਾਅਦ ਵਿੱਚ ਕਿਸੇ ਵੀ ਕੰਮ ਉੱਤੇ ਨਹੀਂ ਜਾ ਪਾਉਂਦੇ ਹਾਂ। ਉਨ੍ਹਾਂ ਨੇ ਹਸਪਤਾਲ ਪ੍ਰਬੰਧਕਾਂ ਉੱਤੇ ਦੋਸ਼ ਲਾਉਂਦਿਆਂ ਹੋਏ ਕਿਹਾ ਕਿ ਉਨਾਂ ਨੂੰ ਦਵਾਈ ਦੇਣ ਦੇ ਬਜਾਏ ਪ੍ਰੇਸ਼ਾਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਭਰਤੀ ਤੇ ਗੈਂਗਸਟਰਾਂ ਨੂੰ ਲੈਕੇ DGP ਦਾ ਵੱਡਾ ਬਿਆਨ
ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਚੱਲ ਰਿਹਾ ਹੈ ਕਿ ਸਰਕਾਰ ਸਾਨੂੰ ਬਚਾ ਰਹਿ ਹੈ ਜਾਂ ਸਾਨੂੰ ਮਾਰ ਰਹਿ ਹੈ। ਉਨ੍ਹਾਂ ਅਪੀਲ ਕੀਤੀ ਸਾਨੂੰ ਨਸ਼ਾ ਛਡਾਉਂ ਦਵਾਈ ਹਫ਼ਤੇ ਦੇ ਲਈ ਦੇ ਦਿੱਤੀ ਜਾਵੇ। ਜਿਸ ਨਾਲ ਉਹ ਆਪਣੇ ਕੰਮਾ-ਕਾਰਾ ਉੱਤੇ ਵੀ ਜਾ ਸਕਣ।