ਬਠਿੰਡਾ: ਪੰਜਾਬ ਵਿੱਚ ਨਕਲੀ ਬਾਇਓ ਫਰਟੀਲਾਈਜ਼ਰ ਖਾਦਾਂ ਦੀ ਬਿਕਰੀ ਨੂੰ ਰੋਕਣ ਅਤੇ ਕਿਸਾਨਾਂ ਵੱਲੋਂ ਲਗਾਤਾਰ ਨਕਲੀ ਖਾਦਾਂ ਵਿਕਣ ਦੀਆਂ ਆ ਰਹਆਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲੈਂਦੇ ਹੋਏ ਤਿੰਨ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬ ਖੋਲ੍ਹਣ ਦਾ ਐਲਾਨ ਕੀਤਾ ਗਿਆ। ਇਹ ਤਿੰਨ ਲੈਬਾਂ ਗੁਰਦਾਸਪੁਰ, ਬਠਿੰਡਾ ਅਤੇ ਲੁਧਿਆਣਾ ਵਿਖੇ ਖੋਲ੍ਹੀਆਂ ਜਾਣਗੀਆਂ। ਇਹਨਾਂ ਲੈਬਾਂ ਵਿੱਚ ਉਨ੍ਹਾਂ ਕੰਪਨੀਆਂ ਦੀਆਂ ਜੈਵਿਕ ਖਾਦਾਂ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਦੀ ਕੁਆਲਿਟੀ ਉੱਤੇ ਅਕਸਰ ਸਵਾਲ ਉੱਠਦੇ ਹਨ। ਇਹ ਬਾਇਓ ਫਰਟੀਲਾਈਜ਼ਰ ਲੈਬਾਂ ਹੋਂਦ ਵਿੱਚ ਆਉਣ ਤੋਂ ਬਾਅਦ ਵਧੀਆ ਨਤੀਜੇ ਕਿਸਾਨਾਂ ਦੇ ਸਾਹਮਣੇ ਆਉਣ ਦੀ ਉਮੀਦ ਹੈ।
ਜੈਵਿਕ ਖਾਦਾਂ ਦੀ ਜਾਂਚ: ਬਾਇਓ ਫਰਟੀਲਾਈਜਰ ਟੈਸਟਿੰਗ ਲੈਬ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਖੇਤੀਬਾੜੀ ਮੁੱਖ ਅਫਸਰ ਕਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਜੈਵਿਕ ਖਾਦਾਂ ਜੋ ਵੱਖ-ਵੱਖ ਕੰਪਨੀਆਂ ਵੱਲੋਂ ਮਾਰਕੀਟ ਵਿੱਚ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਕੁਆਲਿਟੀ ਚੈੱਕ ਕੀਤੀ ਜਾਵੇਗੀ ਕਿਉਂਕਿ ਕੈਮੀਕਲ ਖਾਦਾਂ ਦਾ ਅਸਰ ਕਦੇ ਵੀ ਘੱਟ ਨਹੀਂ ਹੁੰਦਾ ਜਦੋਂ ਮਰਜ਼ੀ ਚੈੱਕ ਕਰਵਾ ਲਵੋ ਪਰ ਜੈਵਿਕ ਖਾਦਾਂ ਵਿੱਚ ਮੌਜੂਦ ਜੀਵਾਣੂਆਂ ਅਤੇ ਬੈਕਟੀਰੀਆ ਜ਼ਿਆਦਾ ਸਮੇਂ ਤੱਕ ਅਸਰਦਾਰ ਨਹੀਂ ਰਹਿੰਦੇ ਜਿਸ ਕਾਰਨ ਖਾਦਾਂ ਦਾ ਅਸਰ ਘੱਟ ਵੇਖਣ ਨੂੰ ਮਿਲਦਾ ਹੈ ਅਤੇ ਕਿਸਾਨਾਂ ਨੂੰ ਇਸ ਦਾ ਸਹੀ ਰਿਜ਼ਲਟ ਨਹੀਂ ਮਿਲਦਾ। ਇਸ ਤੋਂ ਪਹਿਲਾਂ ਬਾਇਓ ਫਰਟੀਲਾਈਜ਼ਰ ਸੈਂਪਲ ਟੈਸਟ ਲਈ ਗਾਜ਼ੀਆਬਾਦ ਭੇਜੇ ਜਾਂਦੇ ਸਨ।
- ਰਾਜਪਾਲ ਨੇ ਸੀਐੱਮ ਮਾਨ ਨੂੰ ਲਿਖੀ ਚਿੱਠੀ, ਕਿਹਾ- ਸਜ਼ਾਯਾਫਤਾ ਅਮਨ ਅਰੋੜਾ 26 ਜਨਵਰੀ ਮੌਕੇ ਨਹੀਂ ਲਹਿਰਾ ਸਕਦੇ ਤਿਰੰਗਾ
- ਮੂਸੇਵਾਲਾ ਕਤਲ ਕਾਂਡ ਦੇ 23 ਮੁਲਜ਼ਮਾਂ ਦੀ ਵੀਡੀਓ ਕਾਨਫਰਿਸਿੰਗ ਰਾਹੀਂ ਹੋਈ ਪੇਸ਼ੀ, ਅਗਲੀ ਤਰੀਕ 23 ਜਨਵਰੀ ਤੈਅ
- ਝਾਕੀ ਦੇ ਮਾਮਲੇ ਸਬੰਧੀ ਸੀਐੱਮ ਮਾਨ ਦੇ ਵਾਰ 'ਤੇ ਜਾਖੜ ਦਾ ਪਲਟਵਾਰ, ਕਿਹਾ- ਝੂਠਿਆਂ ਨੂੰ ਸਭ ਝੂਠੇ ਹੀ ਦਿਖਦੇ
ਕਿਸਾਨਾਂ ਨੂੰ ਹੋਵੇਗਾ ਲਾਭ: ਇਹ ਸੈਂਪਲ ਸੱਤ ਦਿਨਾਂ ਦੇ ਅੰਦਰ ਭੇਜਣੇ ਹੁੰਦੇ ਸਨ ਅਤੇ 15 ਦਿਨਾਂ ਵਿੱਚ ਇਹਨਾਂ ਸੈਂਪਲਾਂ ਦਾ ਰਿਜ਼ਲਟ ਆਉਂਦਾ ਸੀ। ਜੇਕਰ ਖਾਦ ਦਾ ਰਿਜ਼ਲਟ ਸਬ ਸਟੈਂਡਰਡ ਪਾਇਆ ਜਾਂਦਾ ਸੀ ਤਾਂ ਸਬੰਧਿਤ ਕੰਪਨੀ ਅਤੇ ਡੀਲਰ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਸਨ। ਹੁਣ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਵਿੱਚ ਤਿੰਨ ਬਾਇਓ ਫਟਲਾਈਜ਼ਰ ਟੈਸਟਿੰਗ ਲੈਬਾਂ ਖੋਲ੍ਹੀਆਂ ਜਾਣਗੀਆਂ ਤਾਂ ਜੋ ਸਮੇਂ ਦੀ ਬਚਤ ਹੋ ਸਕੇ ਅਤੇ ਕਿਸਾਨਾਂ ਵੱਲੋਂ ਬਾਇਓ ਫਰਟਲਾਈਜ਼ਰ ਉੱਤੇ ਖਰਚੇ ਜਾ ਰਹੇ ਪੈਸੇ ਦੀ ਸਹੀ ਵਰਤੋ ਹੋ ਸਕੇ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਖੇਤੀਬਾੜੀ ਵਿਭਾਗ ਨੂੰ ਟਾਰਗੇਟ ਦਿੱਤੇ ਜਾਂਦੇ ਹਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਸ਼ੱਕੀ ਕੰਪਨੀਆਂ ਦੇ ਬਾਇਓ ਫਰਟਰਲਾਈਜ਼ਰ ਦੀ ਜਾਂਚ ਕੀਤੀ ਜਾਂਦੀ ਹੈ। ਦੁਕਾਨਾਂ ਅਤੇ ਗੁਦਾਮਾ ਉੱਤੇ ਛਾਪੇਮਾਰੀ ਕਰਕੇ ਸੈਂਪਲ ਭਰੇ ਜਾਂਦੇ ਹਨ। ਇਸ ਕਾਰਵਾਈ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਕਿਸਾਨਾਂ ਨੂੰ ਸਹੀ ਬਾਇਓ ਫਰਟੀਲਾਈਜ਼ਰ ਮਿਲ ਸਕੇ ਜਿਸ ਦਾ ਲਾਭ ਵੱਧ ਤੋਂ ਵੱਧ ਫਸਲਾਂ ਨੂੰ ਹੋਵੇ ਅਤੇ ਧਰਤੀ ਦੀ ਉਪਜਾਊ ਸ਼ਕਤੀ ਵਧੇ।