ਬਠਿੰਡਾ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਨਾਮ ਬਾਰ-ਬਾਰ ਉੱਭਰ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਜੋ ਜੋ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਆਪਣੇ ਭਾਸ਼ਣ ਦੌਰਾਨ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਜੋ ਵੀ ਤੁਸੀਂ ਜੋ ਜੋ ਰਾਹੀਂ ਕੀਤਾ ਉਹ ਮੇਰੇ ਸਭ ਧਿਆਨ ਵਿੱਚ ਹੈ। ਹੁਣ ਪੰਜਾਬ ਦੇ ਲੋਕ ਇਹ ਸੋਚਦੇ ਹੋਣਗੇ ਕਿ ਆਖ਼ਿਰ ਇਹ ਜੋ ਜੋ ਨਾਮ ਦਾ ਸ਼ਖਸ ਕੋਣ ਹੈ ਅਤੇ ਇਸਦਾ ਪੰਜਾਬ ਦੀ ਰਾਜਨੀਤੀ ਨਾਲ ਕੀ ਸਬੰਧ ਹੈ? ਅਤੇ ਕਿਉਂ ਪੰਜਾਬ ਦੀ ਰਾਜਨੀਤੀ ਵਿੱਚ ਇਸ ਨਾਮ ਦਾ ਵਾਰ-ਵਾਰ ਜ਼ਿਕਰ ਹੋ ਰਿਹਾ ਹੈ।
ਕੌਣ ਹੈ ਜੈ ਜੀਤ ਸਿੰਘ ਜੌਹਲ ਉਰਫ "ਜੋਜੋ" : ਜੋਜੋ ਉਰਫ ਜੈ ਜੀਤ ਸਿੰਘ ਜੌਹਲ ਸਾਬਕਾ ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਹਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿੱਥੇ ਵੀ ਚੋਣ ਲੜੀ ਜੈ ਜੀਤ ਸਿੰਘ ਜੌਹਲ ਉਰਫ ਜੋ ਜੋ ਵੱਲੋਂ ਚੋਣ ਕੰਪੇਨ ਤੋਂ ਲੈ ਕੇ ਜਿੱਤਣ ਤੱਕ ਅਹਿਮ ਰੋਲ ਅਦਾ ਕੀਤਾ ਗਿਆ ਅਤੇ ਸਾਬਕਾ ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਤੋਂ ਬਾਅਦ ਉਹਨਾਂ ਦੇ ਹਲਕੇ ਦੀ ਕਮਾਂਡ ਜੈ ਜੀਤ ਸਿੰਘ ਉਰਫ ਜੋ ਜੋ ਹੱਥ ਰਹੀ। ਮਨਪ੍ਰੀਤ ਬਾਦਲ ਨੇ ਭਾਵੇਂ ਗਿੱਦੜਬਾਹ ਤੋਂ ਵਿਧਾਨ ਸਭਾ ਚੋਣ ਜਿੱਤੀ, ਭਾਵੇਂ ਬਠਿੰਡਾ ਤੋਂ ਵਿਧਾਨ ਸਭਾ ਚੋਣ ਜਿੱਤੀ। ਕਮਾਂਡ ਜੈ ਜੀਤ ਸਿੰਘ ਜੋਹਲ ਉਰਫ ਜੋ ਜੋ ਹੱਥ ਰਹੀ। ਇੱਥੋਂ ਤੱਕ ਕੇ ਮਨਪ੍ਰੀਤ ਬਾਦਲ ਦੇ ਸਿਆਸੀ ਵਿਰੋਧੀਆਂ ਉਤੇ ਤੰਜ਼ ਵੀ ਜੈਜੀਤ ਸਿੰਘ ਉਰਫ ਜੋ ਜੋ ਵੱਲੋਂ ਕੱਸੇ ਜਾਂਦੇ ਰਹੇ।
ਵਿਰੋਧੀਆਂ ਨੇ ਵੀ ਪੁੱਛੇ ਸੀ ਸਵਾਲ : ਮਨਪ੍ਰੀਤ ਬਾਦਲ ਜਿਸ ਵੀ ਸਿਆਸੀ ਪਾਰਟੀ ਵਿੱਚ ਗਏ ਜੋਜੋ ਵੀ ਉਨ੍ਹਾਂ ਦੇ ਨਾਲ ਗਏ। ਭਾਵੇਂ ਵਿਰੋਧੀਆਂ ਵੱਲੋਂ ਇਹ ਸਵਾਲ ਉਠਾਏ ਜਾਂਦੇ ਰਹੇ ਕਿ ਜੈ ਜੀਤ ਸਿੰਘ ਜੌਹਲ ਉਰਫ ਕੋਲ ਕਿਸੇ ਵੀ ਰਾਜਨੀਤਕ ਪਾਰਟੀ ਦੀ ਮੈਂਬਰਸ਼ਿਪ ਨਹੀਂ ਹੈ। ਜੈ ਜੀਤ ਸਿੰਘ ਉਰਫ਼ ਜੋ ਜੋ ਦਾ ਨਾਮ ਉਸ ਸਮੇਂ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਇਆ ਜਦੋਂ ਰਾਜਨੀਤੀਕ ਵਿਰੋਧੀਆਂ ਵਲੋਂ ਉਨ੍ਹਾਂ ਉਤੇ ਸਿਆਸੀ ਨਿਸ਼ਾਨੇ ਸਾਧਦੇ ਗਏ।
- Haryana violence Update: ਹਿੰਸਾ ਵਿੱਚ ਮਾਰੇ ਗਏ ਅਰਵਿੰਦ ਦੇ ਰਿਸ਼ਤੇਦਾਰਾਂ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ, ਪਾਣੀਪਤ ਵਿੱਚ ਬੰਦ ਦਾ ਸੱਦਾ
- ਚੰਡੀਗੜ੍ਹ ਸ਼ਿਮਲਾ NH 5 'ਤੇ ਢਿੱਗਾਂ ਡਿੱਗੀਆਂ, ਚੱਕੀ ਮੋੜ ਨੇੜੇ 50 ਮੀਟਰ ਸੜਕ ਧਸੀ, ਬਦਲਵਾਂ ਟਰੈਫਿਕ ਰੂਟ ਜਾਰੀ
- ਪੰਜਾਬ 'ਚ ਡੇਂਗੂ ਦਾ ਕਹਿਰ, ਹੁਣ ਤੱਕ 250 ਤੋਂ ਵੱਧ ਮਾਮਲੇ ਦਰਜ, ਸਿਹਤ ਮਹਿਕਮੇ ਨੂੰ ਪਈ ਹੱਥਾਂ ਪੈਰਾਂ ਦੀ...
ਜੋਜੋ ਟੈਕਸ ਦੇ ਜ਼ਿਕਰ ਉਤੇ ਕੇਜਰੀਵਾਲ ਖ਼ਿਲਾਫ਼ ਦਾਇਰ ਕੀਤਾ ਸੀ ਮਾਣਹਾਨੀ ਦੇ ਕੇਸ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਲੀਮੈਂਟ ਚੋਣਾਂ ਦੌਰਾਨ ਬਠਿੰਡਾ ਸੀਟ ਤੋਂ ਹੋਈ ਹਾਰ ਲਈ ਜੈ ਜੀਤ ਸਿੰਘ ਉਰਫ ਜੋ ਜੋ ਨੂੰ ਜ਼ਿੰਮੇਵਾਰ ਦੱਸਿਆ ਅਤੇ ਸ਼ਰੇਆਮ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਬਠਿੰਡਾ ਉਮੀਦਵਾਰ ਮਨਪ੍ਰੀਤ ਬਾਦਲ ਦੀ ਵਿਰੋਧਤਾ ਕੀਤੀ ਅਤੇ ਬਾਦਲਾਂ ਨੂੰ ਹਰਾਉਣ ਲਈ ਲੋਕਾਂ ਨੂੰ ਸੱਦਾ ਦਿੱਤਾ ਸੀ। ਬਠਿੰਡਾ ਵਿੱਚ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 2021 ਵਿੱਚ ਰਾਜਨੀਤਿਕ ਬੈਠਕ ਕੀਤੀ ਗਈ ਤਾਂ ਇਸ ਬੈਠਕ ਵਿੱਚ ਵਿਸ਼ੇਸ਼ ਤੌਰ ਉਤੇ ਜੋਜੋ ਟੈਕਸ ਦਾ ਜ਼ਿਕਰ ਕੀਤਾ ਗਿਆ, ਜਿਸ ਕਾਰਨ ਜੈ ਜੀਤ ਸਿੰਘ ਜੌਹਲ ਉਰਫ ਵੱਲੋਂ ਅਰਵਿੰਦ ਕੇਜਰੀਵਾਲ ਖਿਲਾਫ਼ ਮਾਣਹਾਨੀ ਦਾ ਕੇਸ ਬਠਿੰਡਾ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ। ਕਰੀਬ ਇੱਕ ਸਾਲ ਬਾਅਦ ਬਠਿੰਡਾ ਅਦਾਲਤ ਵਲੋਂ ਇਹ ਕੇਸ ਖਾਰਜ ਕਰ ਦਿੱਤਾ ਗਿਆ।
ਮਨਪ੍ਰੀਤ ਸਿੰਘ ਬਾਦਲ ਜਿਸ ਪਾਰਟੀ ਵਿੱਚ ਵੀ ਗਏ, ਉਥੇ ਹੀ ਨਜ਼ਰ ਆਏ "ਜੋਜੋ" : ਹੁਣ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਭਾਜਪਾ ਵਿਚ ਚਲੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਜੈ ਜੀਤ ਸਿੰਘ ਜੌਹਲ ਸੁਰਖੀਆਂ ਵਿੱਚ ਹਨ। ਕਿਸੇ ਸਮੇਂ ਕਾਂਗਰਸ ਵਿੱਚ ਜੈ ਜੀਤ ਸਿੰਘ ਜੌਹਲ ਉਰਫ ਜੋ ਜੋ ਦੇ ਸਾਥੀ ਰਹੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰਾਜਨ ਗਰਗ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਜੇਕਰ ਇੱਕ ਮੁੱਖ ਮੰਤਰੀ "ਜੋਜੋ" ਦੀ ਟਿੱਪਣੀ ਕਰ ਰਿਹਾ ਹੈ ਤਾਂ ਉਨ੍ਹਾਂ ਕੋਲ ਕੋਈ ਨਾ ਕੋਈ ਤੱਥ ਜ਼ਰੂਰ ਹੋਵੇਗਾ, ਕਿਉਂਕਿ ਉਨ੍ਹਾਂ ਕੋਲ ਸਾਰੇ ਸੋਰਸ ਹਨ, ਜੋ ਪਲ-ਪਲ ਦੀ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੋਜੋ ਨਾਮ ਪਹਿਲਾਂ ਗਿੱਦੜਬਾਹ ਵਿੱਚ ਪਰਚਲਿਤ ਸੀ, ਹੁਣ ਬਠਿੰਡਾ ਵਿੱਚ ਪ੍ਰਚਲਿਤ ਹੈ, ਕਿਉਂਕਿ ਜੋਜੋ ਉਰਫ ਉਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੋਜੋ ਮਨਪ੍ਰੀਤ ਸਿੰਘ ਬਾਦਲ ਨਾਲ ਉਸ ਸਮੇਂ ਦੇ ਹਨ ਜਦੋਂ ਮਨਪ੍ਰੀਤ ਬਾਦਲ ਅਕਾਲੀ ਦਲ ਵਿੱਚ ਸਨ। ਮਨਪ੍ਰੀਤ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਜੋ ਜੋ ਵੀ ਨਾਲ ਹੀ ਆਏ ਤੇ ਉਹਨਾਂ ਵੱਲੋਂ ਹੀ ਮਨਪ੍ਰੀਤ ਬਾਦਲ ਦੀ ਗੈਰ ਹਾਜ਼ਰੀ ਵਿੱਚ ਹਲਕੇ ਦੀ ਦੇਖ-ਰੇਖ ਕੀਤੀ ਜਾਂਦੀ ਸੀ, ਜੇਕਰ ਹੁਣ ਸਵਾਲ ਉੱਠ ਰਹੇ ਹਨ ਤਾਂ ਇਸ ਲਈ ਜੈਜੀਤ ਸਿੰਘ ਉਰਫ ਜੋ ਜੋ ਜ਼ਿੰਮੇਵਾਰ ਹਨ।
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੈ ਜੀਤ ਸਿੰਘ ਜੌਹਲ ਉਰਫ ਜੋ ਜੋ ਦਾ ਨਾਮ ਇਸ ਲਈ ਪ੍ਰਚਲਿਤ ਹੈ ਕਿਉਂਕਿ ਉਨ੍ਹਾਂ ਵੱਲੋਂ ਬਠਿੰਡਾ ਵਿੱਚ ਪਰਚੇ ਦਰਜ ਕਰਵਾਏ ਗਏ ਅਤੇ ਕਬਜ਼ੇ ਕਰਵਾਏ ਗਏ ਸਨ। ਜੋਜੋ ਕੋਲ ਭਾਵੇਂ ਕੋਈ ਵੀ ਰਾਜਨੀਤਿਕ ਅਹੁਦਾ ਨਹੀਂ ਸੀ, ਪਰ ਫਿਰ ਵੀ ਉਹ ਵਿੱਤ ਮੰਤਰੀ ਦੀ ਪਾਵਰ ਵਰਤ ਰਿਹਾ ਸੀ ਸੀ ਹੋ ਸਕਦਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲ ਇਨ੍ਹਾਂ ਦੇ ਕੀਤੇ ਹੋਏ ਕੰਮਾਂ ਦਾ ਰਿਕਾਰਡ ਹੋਵੇ।