ਬਠਿੰਡਾ : ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਖੇ ਲੰਘੇ ਦਿਨੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੰਧਕ ਬਣਾ ਕੇ ਪਰਾਲੀ ਨੂੰ ਅੱਗ ਲਗਵਾਉਣ ਦਾ ਮਾਮਲਾ ਅਤੇ ਵੀਡੀਓ ਸਾਹਮਣੇ ਆਇਆ ਸੀ, ਜਿਸ ਦੀ ਜਾਂਚ ਤੋਂ ਬਾਅਦ ਪੁਲਿਸ ਨੇ 9 ਵਿਅਕਤੀਆਂ ਖਿਲਾਫ਼ ਧਾਰਾ 353 ਤਹਿਤ ਮਾਮਲਾ ਦਰਜ ਕੀਤੀ ਹੈ। ਵੀਡੀਓ ਦੇ ਆਧਾਰ 'ਤੇ ਧਾਰਾ 186,342,188,149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਕਿਸਾਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਿਸਾਨਾਂ ਨੇ ਘੇਰਿਆ ਸੀ ਥਾਣਾ : ਕੱਲ੍ਹ ਬਠਿੰਡਾ ਵਿੱਚ ਕਿਸਾਨਾਂ ਨੇ ਥਾਣਾ ਨੇਹੀਆਂ ਵਾਲਾ ਦਾ ਘਿਰਾਓ ਕੀਤਾ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਿਰਾਸਤ ਵਿੱਚ ਲਏ ਕਿਸਾਨ ਨੂੰ ਥਾਣੇ ਤੋਂ ਰਿਹਾਅ ਕਰਵਾ ਦਿੱਤਾ ਹੈ, ਜਿਸ ਦੇ ਗਲ ਵਿੱਚ ਹਾਰ ਵੀ ਪਾਏ ਹੋਏ ਹਨ। ਅੱਜ ਬਠਿੰਡਾ ਪੁਲਿਸ ਦੇ ਐਸਪੀ ਗੁਲਨੀਤ ਖੁਰਾਣਾ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਪੁਲਿਸ ਨੇ ਦੱਸਿਆ ਕਿ 9 ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਅਸੀਂ 4 ਟੀਮਾਂ ਬਣਾਈਆਂ ਹਨ, ਜਿਸ ਵਿੱਚ ਸੀਆਈਏ ਟੀਮ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਅਸੀਂ ਕੱਲ੍ਹ ਤਸਦੀਕ ਲਈ ਫੜਿਆ ਸੀ ਅਤੇ ਤਸਦੀਕ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਸੀ। ਉਹ ਵਿਅਕਤੀ ਵੀਡੀਓ ਵਿੱਚ ਨਹੀਂ ਸੀ। ਜਲਦੀ ਹੀ ਸਾਰੇ ਮੁਲਜ਼ਮ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਬਸਿਡੀ 'ਤੇ ਪੈਸੇ ਭੇਜ ਰਹੀ ਹੈ ਤਾਂ ਜੋ ਪਰਾਲੀ ਨੂੰ ਅੱਗ ਨਾ ਲਗਾਈ ਜਾ ਸਕੇ।
- AAP MLA Rally: ਨਸ਼ੇ ਵਿਰੁੱਧ ਸਮਾਜ ਨੂੰ ਚੰਗਾ ਸੁਨੇਹਾ ਦੇਣ ਦੀ ਥਾਂ 'ਆਪ' ਵਿਧਾਇਕ ਦੀ ਰੈਲੀ 'ਚ ਟ੍ਰੈਫਿਕ ਨਿਯਮਾਂ ਦੀਆਂ ਉੱਡੀਆਂ ਧੱਜੀਆਂ
- ਦੀਵਾਲੀ ਤੋਂ ਪਹਿਲਾਂ ਬਾਜ਼ਾਰਾਂ 'ਚ ਚਹਿਲ-ਪਹਿਲ, ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਦੇ ਚਿਹਰਿਆਂ ਤੋਂ ਉਡੀ ਰੌਣਕ, ਚਾਈਨਾ ਮੇਡ ਸਮਾਨ ਕਰ ਰਿਹਾ ਆਰਥਿਕ ਨੁਕਸਾਨ
- ਪਹਿਲਾਂ 14 ਸਾਲ ਨਸ਼ੇ ਦੀ ਅਲਾਮਤ ਨਾਲ ਲੜਿਆ, ਹੁਣ ਨਸ਼ੇੜੀ ਨੌਜਵਾਨਾਂ ਨੂੰ ਜਿਮ ਟ੍ਰੇਨਿੰਗ ਦੇ ਕੇ ਫੜ੍ਹ ਰਿਹਾ ਬਾਂਹ, ਪੜ੍ਹੋ ਗੁਰਦਾਸਪੁਰ ਦੇ ਨੌਜਵਾਨ ਦੀ ਕਹਾਣੀ
ਇਸ ਮਾਮਲੇ ਸਬੰਧੀ ਡੀਸੀ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ 270 ਪਿੰਡ ਹਨ। 9 ਹਜ਼ਾਰ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿਚ 3250 ਸੁਪਰ ਸੀਡਰ ਹਨ। ਹਰ ਪਿੰਡ ਵਿਚ 10 ਤੋਂ 12 ਸੁਪਰ ਸੀਡਰ ਹਨ। ਤਿੰਨ ਪਿੰਡਾਂ ਵਿਚ 2 ਬੇਲਰ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ 200 ਬੇਲਰ ਕੰਮ ਕਰ ਰਹੇ ਹਨ। ਇੱਕ ਬੇਲਰ ਇੱਕ ਸੀਜ਼ਨ ਵਿੱਚ ਲਗਭਗ 1000 ਏਕੜ ਨੂੰ ਕਵਰ ਕਰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨਾਲ ਮਾੜਾ ਵਰਤਾਓ ਨਾ ਕੀਤਾ ਜਾਵੇ।