ਬਠਿੰਡਾ: ਜੇਲ੍ਹ ਵਿੱਚ ਵਾਪਰੀਆਂ ਲਗਾਤਾਰ ਅਪਰਾਧਿਕ ਘਟਨਾਵਾਂ ਤੋਂ ਬਾਅਦ ਬਠਿੰਡਾ ਪੁਲਿਸ (Bathinda Police) ਵੱਲੋਂ ਅਚਨਚੇਤ ਦਿਨ ਚੜ੍ਹਦੇ ਹੀ ਬਠਿੰਡਾ ਦੀ ਕੇਂਦਰੀ ਜ਼ੇਲ੍ਹ ਵਿਖੇ ਛਾਪੇਮਾਰੀ (Raid on Bathinda Central Jail) ਕੀਤੀ ਗਈ। ਐੱਸ.ਐੱਸ.ਪੀ. ਬਠਿੰਡਾ ਦੀ ਹਦਾਇਤ (SSP Instruction of Bathinda) ‘ਤੇ ਇਹ ਛਾਪੇਮਾਰੀ ਸੰਬੰਧੀ ਲੋਕਲ ਪੁਲਿਸ (Police) ਨੂੰ ਨਹੀਂ ਦਿੱਤੀ ਗਈ ਸੀ, ਜਾਣਕਾਰੀ ਐੱਸ.ਪੀ. ਰਾਜਵੀਰ ਸਿੰਘ ਬੋਪਾਰਾਏ (S.P. Rajveer Singh Boparai) ਦੀ ਅਗਵਾਈ ਵਿੱਚ ਦਿਨ ਚੜ੍ਹਨ ਤੋਂ ਪਹਿਲਾਂ ਹੀ ਜੇਲ੍ਹ ਵਿਚ ਛਾਪੇਮਾਰੀ ਕੀਤੀ ਗਈ ਅਤੇ ਬਠਿੰਡਾ ਜ਼ਿਲ੍ਹੇ (Bathinda district) ਦੇ ਸਮੁੱਚੇ ਥਾਣਿਆਂ ਨੂੰ ਪਰੇਡ ਵਿੱਚ ਸ਼ਾਮਲ ਹੋਣ ਦੇ ਨਾਂ ਉੱਪਰ ਇਕੱਠਾ ਕਰਕੇ ਜੇਲ੍ਹ ਵਿਚ ਚੈਕਿੰਗ ਲਿਜਾਇਆ ਗਿਆ।
ਐੱਸ.ਪੀ. ਬੋਪਾਰਾਏ ਨੇ ਦੱਸਿਆ ਕਿ ਨਵੇਂ ਆਏ ਐੱਸ.ਐੱਸ.ਪੀ. ਦੀ ਹਦਾਇਤ (SSP Instruction of Bathinda) ‘ਤੇ ਅੱਜ ਉਨ੍ਹਾਂ ਵੱਲੋਂ ਸਰਪ੍ਰਾਈਜ਼ ਚੈਕਿੰਗ ਜੇਲ੍ਹ (Surprise checking jail) ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਜੇਲ੍ਹ ਵਿੱਚੋਂ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ, ਪਰ ਪਿਛਲੇ ਦਿਨੀਂ ਜੇਲ੍ਹ ਵਿੱਚੋਂ ਮੋਬਾਈਲ ਫੋਨ (Mobile phone from jail) ਅਤੇ ਨਸ਼ੇ ਦੀਆਂ ਵਸਤੂਆਂ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਅਧਿਕਾਰੀਆਂ ਦੇ ਸਹਿਯੋਗ ਨਾਲ ਅੱਜ ਜੇਲ੍ਹ ਵਿੱਚ ਚੈਕਿੰਗ (Checking in jail) ਕੀਤੀ ਗਈ ਹੈ।
ਇਹ ਵੀ ਪੜ੍ਹੋ: ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਿਲਾਂ, ਭਿੱਜੀ ਮੰਡੀਆਂ ’ਚ ਪਹੁੰਚੀ ਕਣਕ
ਨਸ਼ੇ ਅਤੇ ਮੋਬਾਇਲ ਫੋਨ ਜੇਲ੍ਹ ਅੰਦਰ (Drugs and mobile phones inside the jail) ਜਾਣ ਸਬੰਧੀ ਉਨ੍ਹਾਂ ਕਿਹਾ ਕਿ ਜੇਲ੍ਹ ਦਾ ਕੁਝ ਇਲਾਕਾ ਨਹਿਰ ਦੇ ਨਾਲ ਲਗਦਾ ਹੈ। ਜਿੱਥੋਂ ਅਪਰਾਧਿਕ ਕਿਸਮ ਦੇ ਲੋਕ ਜੇਲ੍ਹ ਅੰਦਰ ਮੋਬਾਇਲ ਫੋਨ ਅਤੇ ਨਸ਼ੇ ਦੀਆਂ ਵਸਤੂਆਂ (Mobile phones and drugs inside the jail) ਸੁੱਟਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਵੀ ਸਖ਼ਤ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਜਾਣੋ ਕਿਉਂ ਤੱਤੇ ਹੋਏ ਕਿਸਾਨ