ETV Bharat / state

ਬਠਿੰਡਾ ਪੁਲਿਸ ਨੇ ਕਾਰ ਚੋਰ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮ ਉੱਤੇ ਪਹਿਲਾਂ ਵੀ ਕਾਰ ਚੋਰੀ ਦੇ 21 ਮਾਮਲੇ ਦਰਜ

ਬਠਿੰਡਾ ਪੁਲਿਸ ਨੇ ਇੱਕ ਕਾਰ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮਹਿਜ਼ 24 ਸਾਲ ਦੀ ਉਮਰ ਵਿੱਚ ਇਸ ਕਾਰ ਚੋਰ ਉੱਤੇ 21 ਮੁਕੱਦਮੇ ਪਹਿਲਾਂ ਹੀ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਨੇ ਜ਼ਿਆਦਾਤਰ ਚੋਰੀਆਂ ਫਿਰੋਜ਼ਪੁਰ ਵਿੱਚ ਕੀਤੀਆਂ ਹਨ ਪਰ ਇਸ ਨੂੰ ਗ੍ਰਿਫ਼ਤਾਰ ਬਠਿੰਡਾ ਵਿੱਚ ਕੀਤਾ ਗਿਆ ਹੈ।

Police have arrested a car thief in Bathinda
ਬਠਿੰਡਾ ਪੁਲਿਸ ਨੇ ਕਾਰ ਚੋਰ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮ ਉੱਤੇ ਪਹਿਲਾਂ ਵੀ ਕਾਰ ਚੋਰੀ ਦੇ 21 ਮਾਮਲੇ ਦਰਜ
author img

By

Published : May 24, 2023, 7:28 PM IST

Updated : May 24, 2023, 8:48 PM IST

ਸ਼ਾਤਿਰ ਚੋਰ ਗਿਰੋਹ ਦਾ ਮੈਂਬਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਬਠਿੰਡਾ: ਚੋਰੀ ਦੀਆਂ ਘਟਨਾਵਾਂ ਹੁਣ ਆਮ ਜਿਹੀ ਘਟਨਾ ਲੱਗਣ ਲੱਗ ਪਈ ਹੈ ਪਰ ਦੂਜੇ ਪਾਸੇ ਦਿਨ-ਦਿਹਾੜੇ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਬਠਿੰਡਾ ਪੁਲਿਸ ਨੇ ਕੀਤਾ ਹੈ। ਪੁਲਿਸ ਮੁਤਾਬਿਕ ਇਸ ਚੋਰ ਗਿਰੋਹ ਮੈਂਬਰ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਚੋਰੀ ਕਰਦੇ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਗੱਡੀਆਂ ਚੋਰੀ ਕਰਨ ਦੀ ਵਾਰਦਾਤ ਨੂੰ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਮੁਲਜ਼ਮ ਅੰਜਾਮ ਦਿੰਦੇ ਸਨ।

ਚੋਰ ਅਤੇ ਕਵਾੜੀਆ ਗ੍ਰਿਫ਼ਤਾਰ: ਬਠਿੰਡਾ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਇੱਕੋ ਹੀ ਦਿਨ ਵੱਖ-ਵੱਖ ਥਾਵਾਂ ਤੋਂ ਕਈ ਗੱਡੀਆਂ ਚੋਰੀ ਹੋਇਆ ਸਨ, ਪਰ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦੇ ਨਾਮਦੇਵ ਰੋਡ ਤੋਂ ਦੋ ਗੱਡੀਆਂ ਆਈ ਟਵੰਟੀ ਅਤੇ ਸਵਿੱਫਟ ਡਿਸਾਇਰ ਚੋਰੀ ਹੋਈਆਂ ਸਨ । ਇਸ ਮਾਮਲੇ ਵਿੱਚ ਪੁਲਿਸ ਨੇ ਕੁੱਲ੍ਹ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਿਕ ਉਨ੍ਹਾਂ ਨੇ ਕਾਰ ਨੂੰ ਚੋਰੀ ਕਰਨ ਵਾਲੇ ਮੁਲਜ਼ਮ ਵਿਸ਼ਾਲ ਮੰਗੂ ਅਤੇ ਚੋਰੀ ਦੀਆਂ ਗੱਡੀਆਂ ਨੂੰ ਖੋਲ੍ਹ ਕੇ ਵੇਚਣ ਵਾਲੇ ਕਬਾੜੀਏ ਜਤਿੰਦਰ ਸਿੰਘ ਸ਼ੰਟੂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਾਰ ਚੋਰ ਗਿਰੋਹ ਐਕਟਿਵ: ਪੁਲਿਸ ਨੇ ਦੱਸਿਆ ਹੈ ਕਿ ਇਹ ਚੋਰ ਗੱਡੀਆਂ ਚੋਰੀ ਕਰਨ ਵਿੱਚ ਇੰਨੇ ਮਾਹਿਰ ਹਨ ਕਿ ਇਸ ਮਾਮਲੇ ਤੋਂ ਪਹਿਲਾਂ ਸ਼ਾਤਿਰ ਤਰੀਕੇ ਨਾਲ 21 ਦੇ ਕਰੀਬ ਗੱਡੀਆਂ ਨੂੰ ਚੋਰੀ ਕਰ ਚੁੱਕੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕਾਰ ਚੋਰਾਂ ਦਾ ਇੱਕ ਪੂਰਾ ਗਿਰੋਹ ਫਿਰੋਜ਼ਪੁਰ ਵਿੱਚ ਐਕਟਿਵ ਹੈ ਅਤੇ ਜ਼ਿਆਦਾਤਰ ਕਾਰ ਚੋਰੀ ਕਰਨ ਦੇ ਮਾਮਲਿਆਂ ਨੂੰ ਅੰਜਾਮ ਇੰਨ੍ਹਾਂ ਚੋਰਾਂ ਨੇ ਫਿਰੋਜ਼ਪੁਰ ਦੇ ਇਲਾਕੇ ਵਿੱਚ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਕਾਰ ਚੋਰੀ ਨੂੰ ਅੰਜਾਮ ਦੇਣ ਦੀ ਮੁਲਜ਼ਮਾਂ ਨੇ ਇਹ ਪਹਿਲੀ ਹੀ ਵਾਰਦਾਤ ਕੀਤੀ ਸੀ ਅਤੇ ਇਸ ਵਾਰਦਾਤ ਦੌਰਾਨ ਹੀ ਇਹ ਚੋਰ ਬਠਿੰਡਾ ਪੁਲਿਸ ਦੇ ਹੱਥ ਆ ਗਏ ਹਨ।

  1. ਲੁਧਿਆਣਾ 'ਚ ਗੁਰੂ ਘਰਾਂ ਚ ਚੋਰੀਆਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੀਆਂ 5 ਔਰਤਾਂ ਕਾਬੂ
  2. ਵਿਧਾਇਕ ਨੇ ਰਾਤ ਨੂੰ ਰੇਡ ਮਾਰ ਕੇ ਫੜੀ ਨਾਜਾਇਜ਼ ਮਾਈਨਿੰਗ, ਮੌਕੇ ਉੱਤੇ ਟਰਾਲੀਆਂ ਛੱਡ ਫਰਾਰ ਹੋਏ ਮੁਲਜ਼ਮ
  3. ਰੰਜਿਸ਼ ਦੇ ਚੱਲਦਿਆ ਸੰਗਰੂਰ ਦੇ ਕੌਮੀ ਪੱਧਰ ਦੇ ਮੁੱਕੇਬਾਜ਼ 'ਤੇ ਹੋਇਆ ਜਾਨਲੇਵਾ ਹਮਲਾ

ਦੱਸ ਦਈਏ ਬੀਤੇ ਸਮੇਂ ਦੌਰਾਨ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਬਠਿੰਡਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਮੁਤਾਬਿਕ ਕਾਫੀ ਲੰਬੇ ਸਮੇਂ ਤੋਂ ਇਹ ਗਿਰੋਹ ਦਿੱਲੀ ਵਿੱਚੋਂ ਕਾਰਾਂ ਚੋਰੀ ਕਰ ਰਿਹਾ ਸੀ ਅਤੇ ਉਨ੍ਹਾਂ ਕਾਰਾ ਨੂੰ ਸੂਬੇ ਵਿੱਚ ਵੱਖ-ਵੱਖ ਜਗ੍ਹਾਂ ਉੱਤੇ ਵੇਚਣ ਦਾ ਕੰਮ ਕਰਦਾ ਸੀ। ਜਿਸ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਟਰੈਪ ਲਗਾ ਕੇ ਇਸ ਗਿਰੋਹ ਦੇ ਸੱਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਇੱਕ ਮੁਲਜ਼ਮ ਮੌਕੇ ਤੋਂ ਨੂੰ ਫਰਾਰ ਹੋਣ ਵਿੱਚ ਕਾਮਯਾਬ ਰਿਹਾ ਸੀ।

Last Updated : May 24, 2023, 8:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.