ਬਠਿੰਡਾ: ਜ਼ਿਲ੍ਹਾ ਬਠਿੰਡਾ ਦੀ ਪੁਲਿਸ ਲਾਈਨ ਵਿੱਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕਾਂਸਟੇਬਲ ਅਮਨਦੀਪ ਸਿੰਘ (Senior Constable Amandeep Singh injured) ਅਸਲਾ ਸਾਫ ਕਰਦੇ ਖੁਦ ਹੀ ਗੋਲੀ ਦਾ ਸ਼ਿਕਾਰ ਹੋ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਪੁਲਿਸ ਲਾਈਨ ਵਿੱਚ ਤਾਇਨਾਤ ਕਰਮਚਾਰੀਆਂ ਵੱਲੋਂ ਜ਼ਖ਼ਮੀ ਅਮਨਪ੍ਰੀਤ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਮੱਥੇ ਵਿੱਚ ਗੋਲੀ ਲੱਗਣ ਦੀ ਸੰਭਾਵਨਾ: ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ (Emergency department) ਵਿੱਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਮਰੀਜ਼ ਲਿਆਂਦਾ ਗਿਆ ਸੀ ਜਿਸ ਦੇ ਮੱਥੇ ਵਿੱਚ ਗੋਲੀ ਲੱਗੇ ਹੋਣ ਦੀ ਸੰਭਵਾਨਾ ਹੈ ਕਿਉਂਕਿ ਗੋਲੀ ਲੱਗਣ ਕਾਰਣ ਮੱਥੇ ਉੱਤੇ ਹੀ ਸਭ ਤੋਂ ਜ਼ਿਆਦਾ ਜ਼ਖ਼ਮ ਦਾ ਨਿਸ਼ਾਨ ਸੀ। ਇਸ ਤੋਂ ਬਾਅਦ ਹਾਲਾਤ ਗੰਭੀਰ ਹੋਣ ਕਾਰਨ ਉਸ ਨੂੰ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
- ਇਜ਼ਰਾਈਲ-ਹਮਾਸ ਵਿਚਾਲੇ ਚਾਰ ਦਿਨ ਦੀ ਜੰਗਬੰਦੀ ਅੱਜ ਤੋਂ ਸ਼ੁਰੂ, ਪਹਿਲੇ ਬੈਚ 'ਚ 13 ਬੰਧਕਾਂ ਨੂੰ ਕੀਤਾ ਜਾਵੇਗਾ ਰਿਹਾਅ
- ਸਰਕਾਰੀ ਸਕੂਲਾਂ ਨੂੰ ਲੈਕੇ ਸਿੱਖਿਆ ਮੰਤਰੀ ਬੈਂਸ ਨੇ ਕੀਤਾ ਵੱਡਾ ਐਲਾਨ, ਆਨਲਾਈਨ ਲੱਗੇਗੀ ਹਾਜ਼ਰੀ
- ਹਰਿਆਣਾ ਦੇ ਸਿਰਸਾ 'ਚ ਵੱਡਾ ਹਾਦਸਾ, ਟਰੈਕਟਰ ਟਰਾਲੀ ਪਲਟਣ ਨਾਲ ਪੰਜਾਬ ਦੇ 4 ਸ਼ਰਧਾਲੂਆਂ ਦੀ ਮੌਤ, 20 ਤੋਂ ਵੱਧ ਜ਼ਖਮੀ
ਅਸਲਾ ਸਾਫ ਕਰਦੇ ਸਮੇਂ ਅਚਾਲਕ ਚੱਲੀ ਗੋਲੀ: ਉੱਧਰ ਦਜੇ ਪਾਸੇ ਐੱਸਪੀ ਗੁਰਵਿੰਦਰ ਸਿੰਘ ਸੰਘਾ (SP Gurwinder Singh Sangha) ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਜਦੋਂ ਅਸਲਾ ਸਾਫ ਕਰ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਪੁਲਿਸ ਕਰਮਚਾਰੀਆਂ ਵੱਲੋਂ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਏਮਜ ਹਸਪਤਾਲ ਭੇਜ ਦਿੱਤਾ ਗਿਆ ਹੈ, ਇੱਥੇ ਹੁਣ ਅਮਨਪ੍ਰੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ। ਅਚਾਨਕ ਵਾਪਰੀ ਇਸ ਘਟਨਾ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਲਗਾਤਾਰ ਹਸਪਤਾਲ ਵਿੱਚ ਪਹੁੰਚ ਕੇ ਜ਼ਖ਼ਮੀ ਪੁਲਿਸ ਕਾਂਸਟੇਬਲ ਦਾ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਨੀਅਰ ਕਾਂਸਟੇਬਲ ਦਾ ਕੁੱਝ ਸਮਾਂ ਪਹਿਲਾਂ ਐਕਸੀਡੈਂਟ ਹੋਇਆ ਸੀ ਅਤੇ ਇਸ ਹਾਦਸੇ ਤੋਂ ਬਾਅਦ ਉਹ ਲਗਾਤਾਰ ਪਰੇਸ਼ਾਨ ਚੱਲ ਰਿਹਾ ਸੀ। (Police constable shot in Bathinda police line)