ਬਠਿੰਡਾ: ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕੁਝ ਤਸਵੀਰਾਂ ਵਾਇਰਲ ਕੀਤੀਆਂ। ਜਿਸ ’ਤੇ ਸਿਆਸਤ ਭਖ ਗਈ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਜਿਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਉਹ ਤਸਵੀਰਾਂ ਚਰਨਜੀਤ ਸਿੰਘ ਲੁਹਾਰਾ ਦੀਆਂ ਹਨ।
ਇਨ੍ਹਾਂ ਤਸਵੀਰਾਂ ਦੇ ਸਬੰਧ ’ਚ ਚਰਨਜੀਤ ਸਿੰਘ ਲੁਹਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿੱਤੇ ਗਏ ਚੈੱਕ ਗਿੱਦੜਬਾਹਾ ਹਲਕੇ ਦੇ ਵਿਕਾਸ ਕਾਰਜਾਂ ਦੇ ਲਈ ਨਹੀਂ ਬਲਕਿ ਮਾਡਨ ਟਾਊਨ ਫੇਜ਼ ਪੰਜ ਦੀ ਬਣੀ ਸੁਸਾਇਟੀ ਨੂੰ ਦਿੱਤੇ ਗਏ ਸੀ। ਜਿਸਦੇ ਉਹ ਪ੍ਰਧਾਨ ਹਨ। ਉੱਥੇ ਦੇ ਵਿਕਾਸ ਕੰਮਾਂ ਦੇ ਲਈ ਹੀ ਇਹ ਚੈੱਕ ਦਿੱਤਾ ਗਿਆ ਸੀ।
!['ਅਧੂਰੀ ਜਾਣਕਾਰੀ ਨਾਲ ਵਾਇਰਲ ਕੀਤੀਆਂ ਵਿਧਾਇਕ ਰਾਜਾ ਵੜਿੰਗ ਨੇ ਤਸਵੀਰਾਂ'](https://etvbharatimages.akamaized.net/etvbharat/prod-images/pb-bti-mla-raja-waring-who-went-viralwith-incomplete-information-pbc7210012_13072021195642_1307f_1626186402_451.jpg)
ਚਰਨਜੀਤ ਸਿੰਘ ਨੇ ਕਿਹਾ ਕਿ ਬੇਸ਼ਕ ਉਨ੍ਹਾਂ ਦਾ ਪਿਛੋਕੜ ਗਿੱਦੜਬਾਹਾ ਨਾਲ ਸਬੰਧਿਤ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਨਜਦੀਕ ਹਨ ਪਰ ਜੋ ਤਸਵੀਰਾਂ ਵਾਇਰਲ ਕਰ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਅਧੂਰੀ ਜਾਣਕਾਰੀ ਦਾ ਨਤੀਜਾ ਹੈ। ਰਾਜਾ ਵੜਿੰਗ ਵੱਲੋਂ ਇਹ ਕਹਿ ਕੇ ਪ੍ਰਚਾਰਿਆ ਜਾਣਾ ਕੇ ਅਕਾਲੀ ਦਲ ਨਾਲ ਸਬੰਧਤ ਲੋਕਾਂ ਨੂੰ ਚੈੱਕ ਦਿੱਤੇ ਜਾ ਰਹੇ ਹਨ ਸਰਾਸਰ ਗ਼ਲਤ ਹੈ।
!['ਅਧੂਰੀ ਜਾਣਕਾਰੀ ਨਾਲ ਵਾਇਰਲ ਕੀਤੀਆਂ ਵਿਧਾਇਕ ਰਾਜਾ ਵੜਿੰਗ ਨੇ ਤਸਵੀਰਾਂ'](https://etvbharatimages.akamaized.net/etvbharat/prod-images/pb-bti-mla-raja-waring-who-went-viralwith-incomplete-information-pbc7210012_13072021195642_1307f_1626186402_233.jpg)