ETV Bharat / state

ਆਖਿਰ ਬੱਚਿਆਂ ਦੇ ਚੰਗੇ ਭਵਿੱਖ ਖਾਤਰ ਲੋਕ ਕਿਉਂ ਵੇਚਣ ਲੱਗੇ ਪਸ਼ੂ ਤੇ ਖੇਤੀਬਾੜੀ ਸੰਦ, ਪੜ੍ਹੋ ਖ਼ਾਸ ਰਿਪੋਰਟ - ਪੰਜਾਬ ਨੌਜਵਾਨ ਵਿਦੇਸ਼ਾਂ ਵਿੱਚ

ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ (ਦਿਹਾਤੀ) ਵਿੱਚ ਲੋਕ ਆਪਣੇ ਬੱਚਿਆਂ ਨੂੰ ਸਟੱਡੀ ਵੀਜ਼ੇ 'ਤੇ ਵਿਦੇਸ਼ ਭੇਜਣ ਲਈ ਕੁੱਝ ਵੀ ਕਰਨ ਨੂੰ ਤਿਆਰ ਹਨ। ਕਿਸਾਨ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਵਾਸਤੇ ਭੇਜਣ ਲਈ ਆਪਣੇ ਪਸ਼ੂ ਤੇ ਸੋਨਾ ਵੇਚ ਰਹੇ ਹਨ, ਬੈਂਕਾਂ ਕੋਲ ਆਪਣੀ ਜ਼ਮੀਨ ਗਹਿਣੇ ਧਰ ਰਹੇ ਹਨ ਤੇ ਆਪਣੇ ਖੇਤੀਬਾੜੀ ਦੇ ਸੰਦ ਵੇਚ ਰਹੇ ਹਨ।

People Bathinda ahead in sending children abroad

author img

By

Published : Jul 8, 2023, 1:46 PM IST

Updated : Jul 10, 2023, 4:21 PM IST

ਪਿੰਡ ਮਹਿਮਾ ਸਵਾਇ ਵਾਸੀਆਂ ਨਾਲ ਗੱਲਬਾਤ

ਬਠਿੰਡਾ: ਮਾਲਵੇ ਦੇ ਦੱਖਣੀ ਖਿੱਤੇ ਦੇ ਨੌਜਵਾਨਾਂ ਵਿੱਚ ਵਿਦੇਸ਼ ਦਾ ਰੁਝਾਨ ਕਾਫੀ ਵੱਧ ਗਿਆ ਹੈ। ਜਿਸ ਕਰਕੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆ ਵਿੱਚ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਵੀਜ਼ੇ 'ਤੇ ਵਿਦੇਸ਼ ਭੇਜਣ ਲਈ ਕੁੱਝ ਵੀ ਕਰਨ ਨੂੰ ਤਿਆਰ ਹਨ। ਕਿਸਾਨ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਵਾਸਤੇ ਭੇਜਣ ਲਈ ਆਪਣੇ ਪਸ਼ੂ ਤੇ ਸੋਨਾ ਵੇਚ ਰਹੇ ਹਨ, ਇਸ ਤੋਂ ਇਲਾਵਾ ਬੈਂਕਾਂ ਕੋਲ ਆਪਣੀਆਂ ਜ਼ਮੀਨਾਂ ਗਹਿਣੇ ਧਰ ਰਹੇ ਹਨ ਤੇ ਆਪਣੇ ਖੇਤੀਬਾੜੀ ਦੇ ਸੰਦ ਵੇਚ ਰਹੇ ਹਨ। ਪਿੰਡ ਮਹਿਮਾ ਸਰਕਾਰੀ ਦੇ ਹਰ ਤੀਜੇ ਘਰ ਵਿਚੋਂ ਇੱਕ ਬੱਚਾ ਵਿਦੇਸ਼ ਵਿੱਚ ਹੈ।

ਸਰਕਾਰੀ ਨੌਕਰੀਆਂ ਵਾਲਾ ਪਿੰਡ ਵਿਦੇਸ਼ਾਂ ਵਾਲਾ ਬਣਿਆ: ਇਸ ਦੌਰਾਨ ਹੀ ਈਟੀਵੀ ਭਾਰਤ ਨਾਲ ਪਿੰਡ ਮਹਿਮਾ ਸਵਾਇ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਮਹਿਮਾ ਸਵਾਇ ਦੀ ਕੁੱਲ ਆਬਾਦੀ 1200 ਹੈ ਅਤੇ ਪਿੰਡ ਵਿੱਚ ਕੁੱਲ 300 ਘਰ ਹਨ। ਜਿਹਨਾਂ ਵਿੱਚ 100 ਦੇ ਕਰੀਬ ਨੌਜਵਾਨ ਵਿਦੇਸ਼ ਜਾ ਚੁੱਕੇ ਹਨ ਅਤੇ ਪਿੰਡ ਵਿੱਚ ਉਨ੍ਹਾਂ ਦੇ ਮਾਪੇ ਇਕੱਲੇ ਰਹਿ ਰਹੇ ਹਨ। ਪਿੰਡ ਮਹਿਮਾ ਸਵਾਇ ਵਾਸੀ ਦੱਸਦੇ ਨੇ ਕਿ ਪਹਿਲਾਂ ਉਨ੍ਹਾਂ ਦਾ ਪਿੰਡ ਸਰਕਾਰੀ ਮੁਲਾਜ਼ਮਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਸੀ, ਕਿਉਂਕਿ ਵੱਡੀ ਗਿਣਤੀ ਲੋਕ ਸਰਕਾਰੀ ਨੌਕਰੀ ਕਰਦੇ ਸਨ। ਪਰ ਹੁਣ ਪਿੰਡ ਦੇ 100 ਦੇ ਕਰੀਬ ਨੌਜਵਾਨ ਪੜ੍ਹਾਈ ਵੀਜ਼ੇ 'ਤੇ ਕੈਨੇਡਾ, ਆਸਟਰੇਲੀਆ, ਯੂਕੇ ਅਤੇ ਸਾਈਪ੍ਰਸ ਜਾ ਚੁੱਕੇ ਹਨ ਤੇ ਕਾਫੀ ਨੌਜਵਾਨ ਵੀਜ਼ਾ ਆਉਣ ਦੀ ਉਡੀਕ ਕਰ ਰਹੇ ਹਨ। ਪਿੰਡ ਦੇ ਬਜ਼ੁਰਗ ਵੀ ਆਪਣੇ ਬੱਚਿਆਂ ਨਾਲ ਵਿਦੇਸ਼ ਜਾ ਰਹੇ ਹਨ।

ਪਿੰਡ ਮਹਿਮਾ ਸਵਾਇ ਦੇ ਲੋਕਾਂ ਨੇ ਬੱਚੇ ਵਿਦੇਸ਼ ਭੇਜਣ ਦੇ ਕਾਰਨ ਦੱਸੇ

ਸਰਕਾਰ ਦੀ ਨਾਕਾਮੀ: ਪਿੰਡ ਮਹਿਮਾ ਸਵਾਇ ਵਾਸੀਆਂ ਨੇ ਦੱਸਿਆ ਕੀ ਇਹ ਪੰਜਾਬ ਦੀ ਤ੍ਰਾਸਦੀ ਰਹੀ ਹੈ ਕੀ ਅੱਜ ਪੰਜਾਬ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਖੇਤੀ ਘਾਟੇ ਵੱਲ ਜਾ ਰਹੀ ਹੈ, ਜਿਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਮਜ਼ਬੂਰੀ ਵਸ ਵਿਦੇਸ਼ਾਂ ਵੱਲ ਭੇਜਣ ਨੂੰ ਰੁਖ ਕਰ ਰਹੇ ਹਾਂ। ਉਹਨਾਂ ਕਿਹਾ ਕਿ ਮਾਪਿਆਂ ਦਾ ਮਨ ਨਹੀਂ ਕਰਦਾ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਭੇਜਣ, ਪਰ ਅੱਜ ਦੇ ਹਾਲਾਤ ਹੀ ਇਹ ਹੋ ਚੁੱਕੇ ਹਨ। ਉਹਨਾਂ ਕਿਹਾ ਅਸੀਂ ਆਪਣੇ ਬੱਚਿਆਂ ਤੋਂ ਦੂਰ ਹੋਣ ਦੇ ਬਾਵਜੂਦ ਉਨ੍ਹਾਂ ਨਾਲ video call ਦੇ ਰਾਹੀਂ ਗੱਲਬਾਤ ਕਰਕੇ ਆਪਣਾ ਦਿਲ ਸਮਝਾ ਲੈਂਦੇ ਹਾਂ।

ਇੱਕ ਨਸ਼ਾ ਤੇ ਦੂਜਾ ਸਰਕਾਰਾਂ ਦੇ ਨਾਂਹ-ਪੱਖੀ ਵਤੀਰੇ ਕਾਰਨ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ। ਕਿਸੇ ਸਮੇਂ ਪਿੰਡ ਮਹਿਮਾ ਸਵਾਇ ਦੇ ਸਭ ਤੋਂ ਵੱਧ ਸਰਕਾਰੀ ਮੁਲਾਜ਼ਮ ਸਨ, ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਚੰਗੀਆਂ-ਚੰਗੀਆਂ ਨੌਕਰੀਆਂ ਕਰਨ ਵਾਲੇ ਨੌਜਵਾਨ ਨੌਕਰੀਆਂ ਛੱਡ ਵਿਦੇਸ਼ ਦਾ ਰੁਖ ਕਰ ਰਹੇ ਹਨ ਕਿਉਂਕਿ ਨੌਜਵਾਨਾਂ ਨੂੰ ਇੱਥੇ ਆਪਣਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ। - ਪਿੰਡ ਵਾਸੀ

Last Updated : Jul 10, 2023, 4:21 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.