ETV Bharat / state

ਸਿਵਲ ਹਸਪਤਾਲ ਦੀ ਬਿਜਲੀ ਗੁੱਲ, ਮਰੀਜ਼ ਪ੍ਰੇਸ਼ਾਨ ਤੇ ਸਟਾਫ਼ ਬੇਖ਼ਬਰ - bathinda news update

ਸਿਵਲ ਹਸਪਤਾਲ ਬਠਿੰਡਾ ਵਿੱਚ ਸਵੇਰ ਤੋਂ ਬਿਜਲੀ ਗੁੱਲ ਰਹਿਣ ਕਾਰਨ ਉੱਥੇ ਦਾਖ਼ਲ ਹੋਏ ਮਰੀਜ਼ ਪ੍ਰੇਸ਼ਾਨ ਵੇਖੇ ਗਏ। ਉਨ੍ਹਾਂ ਦੱਸਿਆ ਕਿ ਸਟਾਫ਼ ਨੂੰ ਪੁੱਛਣ ਉੱਤੇ ਕੋਈ ਵੀ ਜਵਾਬ ਨਹੀਂ ਮਿਲਦਾ ਤੇ ਨਾ ਹੀ ਜਨਰੇਟਰ ਦਾ ਕੋਈ ਪ੍ਰਬੰਧ ਹੈ।

ਫ਼ੋਟੋ
author img

By

Published : Sep 13, 2019, 8:30 PM IST

ਬਠਿੰਡਾ: ਸਿਹਤ ਮੰਤਰੀ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾ ਦੇ ਹਰ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਆਏ, ਜਦੋਂ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੋਏ ਮਰੀਜ਼ਾਂ ਦੇ ਹਾਲ-ਬੇਹਾਲ ਹੋ ਗਏ। ਕਰੀਬ ਸਵੇਰੇ 8 ਵਜੇ ਤੋਂ ਬਿਜਲੀ ਗੁੱਲ ਰਹੀਂ ਅਤੇ ਮਰੀਜ਼ ਦਰਦ ਦੇ ਨਾਲ-ਨਾਲ ਗ਼ਰਮੀ ਨਾਲ ਤੜਪਦੇ ਵੇਖੇ ਗਏ।

ਵੇਖੋ ਵੀਡੀਓ

ਬਠਿੰਡਾ ਸਿਵਲ ਹਸਪਤਾਲ ਵਿੱਚ ਸ਼ੁੱਕਰਵਾਰ ਨੂੰ ਬਲੈਕ ਆਊਟ ਵਰਗੀ ਹਾਲਤ ਬਣੀ ਰਹੀ। ਸਿਵਲ ਹਸਪਤਾਲ ਵਿੱਚ 8 ਵਜੇ ਬੱਤੀ ਗੁੱਲ ਰਹੀ ਤੇ ਬਾਅਦ ਦੁਪਹਿਰ ਡੇਢ ਵਜੇ ਤੱਕ ਵੀ ਸੁਚਾਰੂ ਨਹੀਂ ਹੋ ਸਕੀ।

ਬਿਜਲੀ ਨਾ ਹੋਣ ਕਰਕੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਾਫੀ ਪ੍ਰੇਸ਼ਾਨ ਨਜ਼ਰ ਆਏ। ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਬਿਜਲੀ ਦੇ ਲੋੜੀਂਦੇ ਪ੍ਰਬੰਧ ਨਹੀਂ ਹਨ। ਸਟਾਫ਼ ਨੂੰ ਵੀ ਪੁੱਛਣ ਉੱਤੇ ਕੋਈ ਜਵਾਬ ਨਹੀਂ ਮਿਲਦਾ। ਦੱਸ ਦੇਈਏ ਕਿ ਬਠਿੰਡਾ ਸਿਵਲ ਹਸਪਤਾਲ ਪਹਿਲਾਂ ਹਾਟ ਲਾਈਨ ਨਾਲ ਜੁੜਿਆ ਹੋਇਆ ਸੀ, ਪਰ ਧਰਿੰਦਰ ਪਲਾਂਟ ਦੇ ਬੰਦ ਹੋਣ ਤੋਂ ਬਾਅਦ ਹਾਟਲਾਈਨ ਸਰਵਿਸ ਵੀ ਬੰਦ ਹੋ ਗਈ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ 312 ਸਿੱਖ ਵਿਦੇਸ਼ੀ ਨਾਗਰਿਕਾਂ ਦੇ ਨਾਂਅ ਕਾਲੀ ਸੂਚੀ ਵਿੱਚੋਂ ਹਟਾਏ

ਸਿਵਲ ਹਸਪਤਾਲ ਵਿੱਚ ਦਾਖ਼ਲ ਹੋਏ ਮਰੀਜ਼ਾਂ ਨੇ ਕਿਹਾ ਕਿ ਬੱਤੀ ਗੁੱਲ ਦੀ ਸਮੱਸਿਆ ਬਾਰੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਦੀ ਸੁਣਵਾਈ ਕਿਸੇ ਨੇ ਨਹੀਂ ਕੀਤੀ। ਮਰੀਜ਼ਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਨਰੇਟਰ ਜਾਂ ਫਿਰ ਇਨਵਰਟਰ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ।

ਉਥੇ ਹੀ, ਇਸ ਸਬੰਧ ਵਿੱਚ ਸਿਵਲ ਹਸਪਤਾਲ ਦੇ ਐਸਐਮਓ ਡਾ. ਸਤੀਸ਼ ਗੋਇਲ ਦਾ ਕਹਿਣਾ ਹੈ ਕਿ ਬਿਜਲੀ ਵਿੱਚ ਤਕਨੀਕੀ ਖ਼ਾਮੀ ਕਰਕੇ ਲਾਈਟ ਵਿੱਚ ਦਿੱਕਤ ਆ ਰਹੀ ਹੈ ਜਿਸ ਬਾਰੇ ਸ਼ਿਕਾਇਤ ਲਿਖਾ ਦਿੱਤੀ ਗਈ ਹੈ।

Intro:ਸਿਵਲ ਹਾਸਪੀਟਲ ਵਿੱਚ ਬਿਜਲੀ ਰਹੀ ਗੁੱਲ ਮਰੀਜ਼ ਰਹੇ ਪ੍ਰੇਸ਼ਾਨ Body:ਬਠਿੰਡਾ ਸਿਵਲ ਹਾਸਪੀਟਲ ਵਿੱਚ ਬਿਜਲੀ ਗੁੱਲ ,ਪੰਜ ਘੰਟੇ ਤੱਕ ਮਰੀਜ਼ ਰਹੇ ਪ੍ਰੇਸ਼ਾਨ
ਬਠਿੰਡਾ ਸਿਵਲ ਹਾਸਪੀਟਲ ਵਿੱਚ ਸ਼ੁੱਕਰਵਾਰ ਨੂੰ ਬਲੈਕ ਆਊਟ ਵਰਗੀ ਹਾਲਤ ਰਹੀ ,ਸਿਵਲ ਹਾਸਪੀਟਲ ਵਿੱਚ ਸੂਬਾ ਅੱਠ ਵਜੇ ਲਾਈਟ ਚਲੀ ਗਈ ਜੋ ਕਿ ਬਾਅਦ ਦੁਪਹਿਰ ਡੇਢ ਵਜੇ ਤੱਕ ਸੁਚਾਰੂ ਨਹੀਂ ਹੋ ਸਕੀ
ਬਿਜਲੀ ਨਾ ਹੋਣ ਕਰਕੇ ਮਰੀਜ਼ ਅਤੇ ਉਨ੍ਹਾਂ ਦੇ ਵਾਰਿਸ ਕਾਫੀ ਪ੍ਰੇਸ਼ਾਨ ਨਜ਼ਰ ਆਏ ਮਰੀਜ਼ਾਂ ਦਾ ਕਹਿਣਾ ਹੈ ਕਿ ਸੇਧਗਾਰ ਦੇ ਅਧਿਕਾਰੀਆਂ ਨੂੰ ਬਿਜਲੀ ਦੇ ਲੋੜੀਂਦੇ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਹਨ
ਦੱਸ ਦੇਈਏ ਕਿ ਬਠਿੰਡਾ ਸਿਵਲ ਹਾਸਪੀਟਲ ਪਹਿਲਾਂ ਹਾਟ ਲਾਈਨ ਨਾਲ ਜੋੜਾ ਹੋਇਆ ਸੀ ਪਰ ਧਰਿੰਦਰ ਪਲਾਂਟ ਦੇ ਬੰਦ ਹੋਣ ਤੋਂ ਬਾਅਦ ਹਾਟਲਾਈਨ ਸਰਵਿਸ ਵੀ ਬੰਦ ਹੋ ਗਈ
ਸਿਵਲ ਹਸਪਾਲ ਵਿੱਚ ਭਰਤੀ ਮਰੀਜ਼ਾਂ ਨੇ ਕਿਹਾ ਕਿ ਲਾਈਟ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਅਧਿਕਾਰੀ ਨੂੰ ਵੀ ਸੂਚਿਤ ਇਸ ਸਬੰਧੀ ਕਰ ਦਿੱਤਾ ਪਰ ਉਨ੍ਹਾਂ ਦੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਮਰੀਜ਼ਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਨਰੇਟਰ ਜਾਫਰ ਇਨਵਰਟਰ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ
ਉਥੇ ਇਸ ਸਬੰਧ ਵਿੱਚ ਸਿਵਲ ਹਾਸਪੀਟਲ ਦੇ ਐਸਐਮਓ ਡਾ ਸਤੀਸ਼ ਗੋਇਲ ਦਾ ਕਹਿਣਾ ਹੈ ਕਿ ਬਿਜਲੀ ਵਿੱਚ ਟੈਕਨੀਕਲ ਖਾਮੀ ਕਰਕੇ ਲਾਈਟ ਵਿੱਚ ਦਿੱਕਤ ਆ ਰਹੀ ਹੈ ਜਿਸ ਬਾਰੇ ਕੰਪਲੇਂਟ ਲਿਖਾ ਦਿੱਤੀ ਗਈ ਹੈConclusion:ਹਾਟ ਲਾਈਨ ਦੀ ਸੁਵਿਧਾ ਨਹੀਂ ਹੈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ
ETV Bharat Logo

Copyright © 2025 Ushodaya Enterprises Pvt. Ltd., All Rights Reserved.