ਬਠਿੰਡਾ: ਪੰਜਾਬ ਵਿੱਚ ਸਿਆਸੀ ਰੁਤਬਾ ਰੱਖਣ ਵਾਲੇ ਚੱਕ ਫਤਿਹ ਸਿੰਘ ਵਾਲਾ ਪਿੰਡ ਦੇ ਲੋਕ ਅੱਜ ਵੀ ਵਿਕਾਸ ਕਾਰਜਾਂ ਨੂੰ ਤਰਸ ਰਹੇ ਹਨ। ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਲੋਕਾਂ ਦੀ ਸੋਚ ਇਹ ਹੈ ਕਿ ਏਕੇ ਅਤੇ ਸੰਘਰਸ਼ ਨਾਲ ਹੀ ਆਪਣੇ ਬਣਦੇ ਹੱਕ ਲਏ ਜਾ ਸਕਦੇ ਹਨ, ਇਸ ਪਿੰਡ ਦੇ ਲੋਕਾਂ ਵੱਲੋਂ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਅਤੇ ਇਸ ਪਿੰਡ ਬਾਰੇ ਜਾਣਕਾਰੀ ਦਿੱਤੀ।
ਬਠਿੰਡਾ ਦੇ ਹਲਕਾ ਭੁੱਚੋ ਮੰਡੀ ਵਿਚਲੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਸੱਥ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਸਾਡੇ ਪਿੰਡ ਦਾ ਪੰਜਾਬ ਵਿੱਚ ਸਿਆਸੀ ਰੁਤਬਾ ਹੈ ਕਿਉਂਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ ਪਿੰਡ ਹੋਣ ਕਾਰਨ ਲੋਕ ਇੱਕ ਵੱਖਰੀ ਨਿਗ੍ਹਾ ਨਾਲ ਵੇਖਦੇ ਹਨ ਪਰ ਸਾਡਾ ਪਿੰਡ ਅੱਜ ਵੀ ਵਿਕਾਸ ਕਾਰਜਾਂ ਨੂੰ ਦਰਸਾ ਹੈ। ਇਹ ਪਿੰਡ ਬੀਬਾ ਹਰਸਿਮਰਤ ਕੌਰ ਬਾਦਲ ਨੇ ਗੋਦ ਲਿਆ ਸੀ, ਇੱਥੋਂ ਦੇ ਲੋਕਾਂ ਦੀ ਇੱਕੋ ਇੱਕ ਸੋਚ ਹੈ ਅਤੇ ਉਹ ਹੈ ਕਿ ਹੱਕ ਸਿਰਫ਼ ਏਕੇ ਅਤੇ ਸੰਘਰਸ਼ ਕਰਕੇ ਲਏ ਜਾ ਸਕਦੇ ਹਨ।
ਇਹ ਵੀ ਪੜ੍ਹੋ: ਕੀ ਅੱਧੀ-ਅੱਧੀ ਪਾਰੀ ਖੇਡ ਸਕਦੇ ਹਨ ਸਿੱਧੂ-ਚੰਨੀ?
ਉਨ੍ਹਾਂ ਕਿਹਾ ਕਿ ਰਹਿੰਦੀ ਖੂੰਹਦੀ ਕਸਰ ਭੁੱਚੋ ਮੰਡੀ ਦਾ ਸੀਵਰ ਚੱਕ ਫਤਿਹ ਸਿੰਘ ਵਾਲਾ ਦੀ ਹਦੂਦ ਅੰਦਰ ਸੁੱਟੇ ਜਾਣ ਕਾਰਨ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗਲੀਆਂ ਨਾਲੀਆਂ ਹੀ ਵਿਕਾਸ ਕਾਰਜ ਨਹੀਂ ਹੁੰਦੇ।
ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਅਤੇ ਸਿੱਖਿਆ ਸਬੰਧੀ ਵੀ ਬਣਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਸਿਆਸੀ ਰੁਤਬਾ ਹੋਣ ਦੇ ਬਾਵਜੂਦ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਪਿੰਡ ਗੋਦ ਲਏ ਜਾਣ 'ਤੇ ਵੀ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ ਜਿਸ ਕਾਰਨ ਅੱਜ ਵੀ ਉਹ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਸਿਆਸੀ ਪਾਰਟੀ ਆ ਜਾਵੇ, ਉਨ੍ਹਾਂ ਨੂੰ ਸਿਰਫ ਆਪਣੇ ਨਿੱਜੀ ਹਿੱਤ ਪਿਆਰੇ ਹਨ। ਲੋਕ ਮੁੱਦਿਆਂ ਦੀ ਕੋਈ ਵੀ ਸਿਆਸੀ ਪਾਰਟੀ ਗੱਲ ਕਰਕੇ ਰਾਜ਼ੀ ਨਹੀਂ।
ਇੱਥੇ ਦੱਸਣਯੋਗ ਹੈ ਕਿ ਚੱਕ ਫਤਿਹ ਸਿੰਘ ਵਾਲਾ ਦੀ ਆਬਾਦੀ ਲਗਪਗ 3500 ਦੇ ਕਰੀਬ ਹੈ ਅਤੇ ਇਹ ਹਲਕਾ ਭੁੱਚੋ ਮੰਡੀ ਦਾ ਸਭ ਤੋਂ ਚਰਚਿਤ ਪਿੰਡ ਹੈ ਅਤੇ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੌਰਾਨ ਇੱਥੇ ਕਾਂਗਰਸ ਨੂੰ ਹੀ ਬਹੁਮਤ ਮਿਲਦਾ ਰਿਹਾ ਹੈ।
ਇਹ ਵੀ ਪੜ੍ਹੋ: ਕੀ ਅੱਧੀ-ਅੱਧੀ ਪਾਰੀ ਖੇਡ ਸਕਦੇ ਹਨ ਸਿੱਧੂ-ਚੰਨੀ?