ETV Bharat / state

ਕੀ ਪੰਜਾਬ ਦੀਆਂ ਸਿਹਤ ਸਹੂਲਤਾਂ ਵਿੱਚ ਆਵੇਗਾ ਵੱਡਾ ਬਦਲਾਅ ?

ਪੰਜਾਬ ਦੀ 76ਵੀਂ ਵਿਧਾਨ ਸਭਾ (76th Vidhan Sabha of Punjab) ਵਿੱਚ ਇਕੱਲੇ ਡਾਕਟਰੀ ਪੇਸ਼ੇ ਨਾਲ ਸਬੰਧਤ ਤੇਰਾ ਵਿਧਾਇਕ ਪਹੁੰਚੇ ਹਨ, ਜਿਨ੍ਹਾਂ ਵਿੱਚੋਂ ਇਕੱਲੇ ਆਮ ਆਦਮੀ ਪਾਰਟੀ ਤੇ 92 ਵਿਧਾਇਕਾਂ ਵਿਚੋਂ 10 ਵਿਧਾਇਕ ਡਾਕਟਰੀ ਪੇਸ਼ੇ ਨਾਲ ਸਬੰਧਤ ਹਨ ਅਤੇ ਜ਼ਿਆਦਾਤਰ ਜਿੱਤੇ ਹੋਏ ਡਾ. ਵਿਧਾਇਕ ਮਾਝੇ ਨਾਲ ਸਬੰਧ ਰੱਖਦੇ ਹਨ।

author img

By

Published : Mar 13, 2022, 6:58 AM IST

Health facilities of Punjab
ਪੰਜਾਬ ਦੀਆਂ ਸਿਹਤ ਸਹੂਲਤਾਂ

ਬਠਿੰਡਾ: ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ (Punjab Assembly Election 2022) ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ (Aam Aadmi Party has a large majority) ਮਿਲਣ ਤੋਂ ਬਾਅਦ ਇੱਕ ਗੱਲ ਸਾਫ਼ ਹੋ ਗਈ ਹੈ ਕਿ ਲੋਕ ਪੰਜਾਬ ਵਿੱਚ ਬਦਲਾਅ ਚਾਹੁੰਦੇ ਸਨ, ਜਿਨ੍ਹਾਂ ਵੱਲੋਂ ਇੰਨੀ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਦਿੱਤਾ ਹੈ।

ਇਸ ਵਾਰ ਪੰਜਾਬ ਦੀ 76ਵੀਂ ਵਿਧਾਨ ਸਭਾ ਵਿੱਚ ਇਕੱਲੇ ਡਾਕਟਰੀ ਪੇਸ਼ੇ ਨਾਲ ਸਬੰਧਤ ਤੇਰਾ ਵਿਧਾਇਕ ਪਹੁੰਚੇ ਹਨ, ਜਿਨ੍ਹਾਂ ਵਿੱਚੋਂ ਇਕੱਲੇ ਆਮ ਆਦਮੀ ਪਾਰਟੀ ਤੇ 92 ਵਿਧਾਇਕਾਂ ਵਿਚੋਂ 10 ਵਿਧਾਇਕ ਡਾਕਟਰੀ ਪੇਸ਼ੇ (10 MLAs are from medical profession) ਨਾਲ ਸਬੰਧਤ ਹਨ ਅਤੇ ਜ਼ਿਆਦਾਤਰ ਜਿੱਤੇ ਹੋਏ ਡਾ. ਵਿਧਾਇਕ ਮਾਝੇ ਨਾਲ ਸਬੰਧ ਰੱਖਦੇ ਹਨ।

ਇਹ ਵੀ ਪੜੋ: ਲੁਧਿਆਣਾ ਤੋਂ ਕਿਹੜਾ ਵਿਧਾਇਕ ਹੋ ਸਕਦਾ ਹੈ ਆਪ ਦੇ ਮੰਤਰੀ ਮੰਡਲ ’ਚ ਸ਼ਾਮਿਲ ? ਵੇਖੋ ਖਾਸ ਰਿਪੋਰਟ...

ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਵਿੱਚ 10 ਪ੍ਰਤੀਸ਼ਤ ਤੋਂ ਜ਼ਿਆਦਾ ਡਾਕਟਰੀ ਪੇਸ਼ੇ ਨਾਲ ਸਬੰਧਤ ਵਿਧਾਇਕਾਂ ਵੱੱਲੋਂ ਪੰਜਾਬ ਵਿਚਲੀਆਂ ਸਿਹਤ ਸਹੂਲਤਾਂ ਲਈ ਕਿਹੋ ਜਿਹੇ ਕਦਮ ਚੁੱਕੇ ਜਾਂਦੇ ਹਨ, ਕਿਉਂਕਿ ਪੰਜਾਬ ਵਿੱਚ ਮੁੱਢਲੀਆਂ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ।

ਕਾਂਗਰਸ ਸਰਕਾਰ ਸਮੇਂ ਵੱਡੀ ਗਿਣਤੀ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਅਤੇ ਹੜਤਾਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਬਹੁਤੀਆਂ ਅਸਾਮੀਆਂ ਖਾਲੀ ਪਈਆਂ ਹਨ।

ਆਪ ਵੱਲੋਂ ਕੀਤੇ ਵਾਅਦੇ

ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਗਏ ਚੋਣ ਪ੍ਰਚਾਰ ਵਿਚ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਪੰਜਾਬ ਵਿੱਚ ਚੰਗੀਆਂ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਗੇ ਹੁਣ ਵੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਚੰਗੀਆਂ ਸਿਹਤ ਸਹੂਲਤਾਂ ਨੂੰ ਲਾਗੂ ਕਰਨ ਲਈ ਵਿਧਾਨ ਸਭਾ ਵਿੱਚ ਚੁਣ ਕੇ ਆਏ ਇਨ੍ਹਾਂ ਦਸ ਡਾਕਟਰੀ ਪੇਸ਼ੇ ਨਾਲ ਸਬੰਧਤ ਵਿਧਾਇਕਾਂ ਤੋਂ ਕਿਹੋ ਜਿਹੀਆਂ ਸੇਵਾਵਾਂ ਲੈਂਦੀ ਹੈ।

ਇਹ ਵਿਧਾਇਕ ਹਨ ਡਾਕਟਰ

ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕ ਅੰਮ੍ਰਿਤਸਰ ਦੇ ਸਾਊਥ ਤੋਂ ਰੇਡੀਓਲਾਜਿਸਟ ਡਾ. ਇੰਦਰਵੀਰ ਸਿੰਘ ਅੰਮ੍ਰਿਤਸਰ ਸੈਂਟਰ ਤੋਂ ਡਾ. ਅਜੇ ਗੁਪਤਾ ਅੰਮ੍ਰਿਤਸਰ ਵੈਸਟ ਤੋਂ ਡਾ. ਜਸਬੀਰ ਸੰਧੂ ਤਰਨਤਾਰਨ ਤੋਂ ਈਐਨਟੀ ਸਪੈਸ਼ਲਿਸਟ ਡਾ. ਕਸ਼ਮੀਰ ਸਿੰਘ ਸੋਹਲ ਸ਼ਾਮ ਚੁਰਾਸੀ ਤੋਂ ਐਮਡੀ ਮੈਡੀਸਨ ਡਾ. ਰਵਜੋਤ ਸਿੰਘ ਮਾਨਸਾ ਤੋਂ ਡਾ. ਵਿਜੇ ਕੁਮਾਰ ਮਲੋਟ ਤੋਂ ਡਾ. ਬਲਜੀਤ ਕੌਰ ਮੋਗਾ ਤੋਂ ਡਾ. ਅਮਨਦੀਪ ਅਰੋੜਾ ਇੱਥੇ ਪਟਿਆਲਾ ਤੋਂ ਡਾ. ਬਲਬੀਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ ਹਨ।

ਇਸੇ ਤਰ੍ਹਾਂ ਕਾਂਗਰਸ ਦੀ ਟਿਕਟ ਤੇ ਚੱਬੇਵਾਲ ਤੋਂ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਬਹੁਮਤ ਹਾਸਲ ਕੀਤਾ ਹੈ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਚੁਣੇ ਗਏ ਹਨ ਅਤੇ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਨਵਾਂਸ਼ਹਿਰ ਤੋਂ ਚੋਣ ਲੜਨ ਵਾਲੇ ਡਾ. ਨਛੱਤਰਪਾਲ ਵਿਧਾਇਕ ਚੁਣੇ ਗਏ ਹਨ।

ਇਹ ਵੀ ਪੜੋ: ਕਾਂਗਰਸ ਨੇ ਬੁਲਾਈ CWC ਦੀ ਅਹਿਮ ਬੈਠਕ, ਲੀਡਰਸ਼ਿਪ ਬਦਲਾਅ ਦਾ ਮੁੱਦਾ ਉਠਣ ਦੀ ਉਮੀਦ

ETV Bharat Logo

Copyright © 2024 Ushodaya Enterprises Pvt. Ltd., All Rights Reserved.