ETV Bharat / state

'ਤੁਹਾਡੇ ਆਗੂ' ਜੀਤਮਹਿੰਦਰ ਸਿੰਘ ਸਿੱਧੂ ਕਿੰਨਾਂ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ ? ਪੜੋ ਵਿਸ਼ੇਸ਼ ਰਿਪੋਰਟ... - ਖੇਤੀਬਾੜੀ ਅਤੇ ਕਰੋੜਾਂ ਦਾ ਕਾਰੋਬਾਰ

ਸੂਬੇ ਵਿੱਚ 2022 ਦੀਆਂ ਚੋਣਾਂ (2022 elections) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਚੋਣਾਂ ਨੂੰ ਲੈਕੇ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂ ਜੀਤਮਹਿੰਦਰ ਸਿੰਘ ਸਿੱਧੂ ਦੇ ਸਿਆਸੀ ਜੀਵਨ ਅਤੇ ਉਹ ਕਿਹੜੇ ਮੁੱਦਿਆਂ ਨੂੰ ਲੈਕੇ ਰਾਜਨੀਤੀ ਕਰਦੇ ਹਨ ਇਸ ਨੂੰ ਲੈਕੇ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।

'ਤੁਹਾਡੇ ਆਗੂ' ਜੀਤਮਹਿੰਦਰ ਸਿੰਘ ਸਿੱਧੂ ਕਿੰਨਾਂ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ ?

author img

By

Published : Sep 13, 2021, 11:23 AM IST

ਬਠਿੰਡਾ: ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ (Assembly elections) ਨੇੜੇ ਆ ਰਹੀਆਂ ਹਨ ਇਸਦੇ ਚੱਲਦੇ ਹੀ ਪੰਜਾਬ ਵਿੱਚ ਸਿਆਸਤ ਵੀ ਗਰਮਾ ਚੁੱਕੀ ਹੈ। ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸਿਆਸੀ ਆਗੂਆਂ ਦੇ ਕੰਮਾਂ ਅਤੇ ਉਹ ਕਿੰਨ੍ਹਾਂ ਮੁੱਦਿਆਂ ਉੱਪਰ ਰਾਜਨੀਤੀ ਕਰਦੇ ਇਸਨੂੰ ਲੈਕੇ ਈਟੀਵੀ ਭਾਰਤ ਵੱਲੋਂ ਖਾਸ ਜਾਣਕਾਰੀ ਦਿੱਤੀ ਜਾ ਰਹੀ ਹੈ।

2022 ‘ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨਗੇ ਜੀਤਮਹਿੰਦਰ ਸਿੱਧੂ

ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ 2022 ਲਈ ਸਿੱਖ ਧਰਮ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਹਲਕਾ ਤਲਵੰਡੀ ਸਾਬੋ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਦਾ ਜਨਮ ਰਿਟਾਇਰਡ ਆਈਏਐਸ ਭੁਪਿੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਬੀਐੱਸਸੀ ਇੰਜਨੀਅਰਿੰਗ (ਸਿਵਲ) ਰਿਜਨਲ ਇੰਜਨੀਅਰਿੰਗ ਕਾਲਜ ਕੁਰੂਕਸ਼ੇਤਰ ਤੋਂ 1987 ਵਿੱਚ ਕੀਤੀ। ਰਾਜਨੀਤੀ ਦੇ ਨਾਲ ਨਾਲ ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਖੇਤੀਬਾੜੀ ਅਤੇ ਕਰੋੜਾਂ ਦਾ ਕਾਰੋਬਾਰ ਵੀ ਦੇਖਦੇ ਹਨ।

ਜੀਤਮਹਿੰਦਰ ਸਿੱਧੂ ਦਾ ਸਿਆਸੀ ਜੀਵਨ

ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਨੇ ਆਪਣਾ ਸਿਆਸੀ ਜੀਵਨ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਸ਼ੁਰੂ ਕੀਤਾ ਪਰ ਕਾਮਯਾਬੀ ਹਾਸਿਲ ਨਾ ਕਰ ਸਕੇ। 2002 ਵਿੱਚ ਵਿਧਾਨ ਸਭਾ ਚੋਣ ਉਨ੍ਹਾਂ ਨੇ ਤਲਵੰਡੀ ਸਾਬੋ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀ ਅਤੇ ਕਾਂਗਰਸ ਦੇ ਦਿੱਗਜ ਆਗੂ ਹਰਮੰਦਰ ਸਿੰਘ ਜੱਸੀ ਨੂੰ ਹਰਾਇਆ। 2007 ਅਤੇ 2012 ਵਿਧਾਨ ਸਭਾ ਚੋਣਾਂ ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਵੱਲੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ।

ਜੀਤਮਹਿੰਦਰ ਸਿੱਧੂ ਦੇ ਸਿਆਸੀ ਜੀਵਨ ਦਾ ਟਰਨਿੰਗ ਪੁਆਇੰਟ

ਜੀਤ ਮਹਿੰਦਰ ਸਿੰਘ ਸਿੱਧੂ ਨੇ 2014 ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਵਜੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ‘ਤੇ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇੱਥੇ ਵਿਸ਼ੇਸ਼ ਗੱਲ ਇਹ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ 29 ਸਾਲਾਂ ਬਾਅਦ ਤਲਵੰਡੀ ਸਾਬੋ ਵਿਧਾਨ ਸਭਾ ਹਲਕਾ ਵਿੱਚ ਜਿੱਤ ਪ੍ਰਾਪਤ ਹੋਈ। 2017 ਵਿਧਾਨ ਸਭਾ ਚੋਣ ਤਲਵੰਡੀ ਸਾਬੋ ਹਲਕੇ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ‘ਤੇ ਲੜੀ ਪਰ ਕਾਮਯਾਬੀ ਹਾਸਿਲ ਨਾ ਕਰ ਸਕੇ।

ਕਿੰਨਾ ਮੁੱਦਿਆਂ ‘ਤੇ ਰਾਜਨੀਤੀ ਕਰਦੇ ਹਨ ਜੀਤਮਹਿੰਦਰ ਸਿੰਘ ਸਿੱਧੂ

ਜੀਤ ਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਵੱਲੋਂ ਤਲਵੰਡੀ ਸਾਬੋ ਹਲਕੇ ਦੇ ਵਿਕਾਸ ਲਈ ਵਿਧਾਇਕ ਹੁੰਦਿਆਂ ਕਈ ਨਵੀਆਂ ਯੋਜਨਾਵਾਂ ਉਲੀਕੀਆਂ ਗਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਲੱਗਣ ਸਮੇਂ ਵੀ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਅਹਿਮ ਕਦਮ ਚੁੱਕੇ ਗਏ। ਇਸ ਤੋਂ ਇਲਾਵਾ ਤਲਵੰਡੀ ਸਾਬੋ ਹਲਕੇ ਨੂੰ ਐਜੂਕੇਸ਼ਨ ਹੱਬ ਬਣਾਉਣ ਵਿਚ ਜੀਤਮਹਿੰਦਰ ਸਿੰਘ ਸਿੱਧੂ ਦਾ ਅਹਿਮ ਰੋਲ ਹੈ।

ਇਹ ਵੀ ਪੜ੍ਹੋ: 'ਤੁਹਾਡੇ ਆਗੂ' ਸਿਕੰਦਰ ਸਿੰਘ ਮਲੂਕਾ ਕਿੰਨਾ ਮੁੱਦਿਆਂ ‘ਤੇ ਕਰਦੇ ਹਨ ਸਿਆਸਤ ? ਵੇਖੋ ਇਹ ਖਾਸ ਰਿਪੋਰਟ

ETV Bharat Logo

Copyright © 2025 Ushodaya Enterprises Pvt. Ltd., All Rights Reserved.