ETV Bharat / state

ਲੋਕਾਂ ਦੇ ਘਰ ਰੁਸ਼ਨਾਉਣ ਵਾਲਿਆਂ ਦੇ ਬੁਝੇ ਚਿਹਰੇ - ਦੀਵੇ ਬਣਾਉਣ ਵਾਲੇ ਕਾਰੀਗਰ ਉਦਾਸ

ਦੀਵਾਲੀ ਨੂੰ ਰੁਸ਼ਨਾਉਣ ਵਾਲੇ ਲੋਕ ਅੱਜ ਕੱਲ੍ਹ ਨਿਰਾਸ਼ਾ ਦੇ ਆਲਮ ਵਿੱਚ ਹਨ। ਹੱਥੀਂ ਦੀਵੇ ਬਣਾ ਕੇ ਲੋਕਾਂ ਦੇ ਘਰਾਂ ਵਿਚ ਰੌਸ਼ਨੀ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਕਾਰੋਬਾਰ ਨੂੰ ਮਾਡਰਨ ਬਾਜ਼ਾਰ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਦਾ ਸੀ ਪਰ ਹੁਣ ਬਾਜ਼ਾਰ ਵਿੱਚ ਆਈਆਂ ਨਿੱਤ ਨਵੀਆਂ ਤਕਨੀਕਾਂ ਨੇ ਦੀਵਿਆਂ ਦੀ ਮੰਗ ਲਗਾਤਾਰ ਘਟਾਈ ਹੈ

make clay lamps of Bathinda are sad
make clay lamps of Bathinda are sad
author img

By

Published : Oct 12, 2022, 5:38 PM IST

ਬਠਿੰਡਾ : ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਲੈ ਕੇ ਹਰੇਕ ਦੇ ਮਨ ਵਿਚ ਵੱਡਾ ਉਤਸ਼ਾਹ ਹੁੰਦਾ ਹੈ। ਇਸ ਦੀਵਾਲੀ ਨੂੰ ਰੁਸ਼ਨਾਉਣ ਵਾਲੇ ਲੋਕ ਅੱਜ ਕੱਲ੍ਹ ਨਿਰਾਸ਼ਾ ਦੇ ਆਲਮ ਵਿੱਚ ਹਨ। ਹੱਥੀਂ ਦੀਵੇ ਬਣਾ ਕੇ ਲੋਕਾਂ ਦੇ ਘਰਾਂ ਵਿਚ ਰੌਸ਼ਨੀ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਕਾਰੋਬਾਰ ਨੂੰ ਮਾਡਰਨ ਬਾਜ਼ਾਰ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

make clay lamps of Bathinda are sad

ਹਰ ਸਾਲ ਹੱਥੀਂ ਕਾਰੀਗਰਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਬਠਿੰਡਾ ਦੀਵੇ ਬਣਾ ਰਹੇ ਕਾਰੀਗਰ Lamp makers sad ਮਦਨ ਲਾਲ ਨੇ ਦੱਸਿਆ ਕਿ ਦਿਨੋਂ ਦਿਨ ਮਾਡਰਨ ਤਕਨੀਕ ਨੇ ਉਨ੍ਹਾਂ ਦੇ ਹੱਥੀਂ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਦੂਸਰੇ ਪਾਸੇ ਲੋਕਾਂ ਵੱਲੋਂ ਵੀ ਹੱਥੀਂ ਕੰਮਾਂ ਨੂੰ ਨਕਾਰ ਕੇ ਸੌਖੇ ਰਾਹ ਲੱਭ ਲਏ ਹਨ।

ਉਨ੍ਹਾਂ ਕਿਹਾ ਪਹਿਲਾਂ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਦਾ ਸੀ ਪਰ ਹੁਣ ਬਾਜ਼ਾਰ ਵਿੱਚ ਆਈਆਂ ਨਿੱਤ ਨਵੀਆਂ ਤਕਨੀਕਾਂ ਨੇ ਦੀਵਿਆਂ ਦੀ ਮੰਗ ਲਗਾਤਾਰ ਘਟਾਈ ਹੈ ਕਿਉਂਕਿ ਦੀਵਿਆਂ ਨੂੰ ਬਾਲਣ ਲਈ ਜਿੱਥੇ ਮਿਹਨਤ ਕਰਨੀ ਪੈਂਦੀ ਹੈ ਉੱਥੇ ਹੀ ਤੇਲ ਆਦਿ ਦਾ ਖਰਚਾ ਵੱਖਰਾ ਹੁੰਦਾ ਹੈ। ਜਿਸ ਕਾਰਨ ਲੋਕ ਦੀਵਿਆਂ ਨੂੰ ਖ਼ਰੀਦਣ ਤੋਂ ਹੁਣ ਕਤਰਾਉਣ ਲੱਗੇ ਹਨ।

ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਲਗਾਤਾਰ ਘਟਦਾ ਜਾ ਰਿਹਾ ਹੈ ਹਰ ਸਾਲ ਦੀਵਿਆਂ ਦੀ ਮੰਗ ਘਟਣ ਕਾਰਨ ਹੁਣ ਕਾਰੀਗਰਾਂ ਵੱਲੋਂ ਵੀ ਇਸ ਕਿੱਤੇ ਤੋਂ ਮੁੱਖ ਮੋੜਿਆ ਜਾ ਰਿਹਾ ਹੈ। ਦੂਸਰਾ ਮਹਿੰਗਾਈ ਜ਼ਿਆਦਾ ਹੋਣ ਕਾਰਨ ਜੋ ਮਿੱਟੀ ਦੀ ਟਰਾਲੀ 2000 ਜਾਂ 2500 ਰੁਪਏ 'ਚ ਮਿਲਦੀ ਸੀ ਉਹ ਹੁਣ 4000 ਰੁਪਏ ਤੱਕ ਮਿਲਣ ਲੱਗੀ ਹੈ। ਜਿਸ ਕਾਰਨ ਕੰਮ ਹੋਰ ਵੀ ਪ੍ਰਭਾਵਤ ਹੋਇਆ ਹੈ।

ਉਨ੍ਹਾਂ ਕਿਹਾ ਕਿ ਅੱਗੇ ਦੀਵਾਲੀ ਦਾ ਸੀਜ਼ਨ ਲਾਉਣ ਕਾਰਨ ਉਨ੍ਹਾਂ ਦਾ ਸੌਖਾ ਗੁਜ਼ਾਰਾ ਹੋ ਜਾਂਦਾ ਸੀ ਪਰ ਹੁਣ ਦੀਵਾਲੀ ਤੇ ਲੋਕਾਂ ਵੱਲੋਂ ਦੀਵਿਆਂ ਦੀ ਖ਼ਰੀਦ ਘੱਟ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਇਨ੍ਹਾਂ ਦੋ ਮਹੀਨਿਆਂ ਤੋਂ ਬਾਅਦ ਫਿਰ ਤੋਂ ਦਿਹਾੜੀ ਕਰਨ ਲੱਗਣਗੇ। ਕਾਰੀਗਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਸੀ ਭਾਈਚਾਰਕ ਦੇ ਪ੍ਰਤੀਕ ਇਸ ਦੀਵਾਲੀ ਦੇ ਤਿਉਹਾਰ 'ਤੇ ਮਿਲ ਬੈਠ ਕੇ ਇਸ ਤਿਉਹਾਰ ਨੂੰ ਮਨਾਉਣ ਤਾਂ ਜੋ ਹਰ ਵਰਗ ਖੁਸ਼ਹਾਲ ਹੋ ਸਕੇ।

ਇਹ ਵੀ ਪੜ੍ਹੋ:- ਹਰਸਿਮਰਤ ਬਾਦਲ ਦਾ ਬਿਆਨ, ਪੰਜਾਬ ਵਿੱਚ ਸਰਕਾਰ ਨਾਮ ਦੀ ਨਹੀਂ ਕੋਈ ਚੀਜ਼, ਸਹਿਮ ਦੇ ਮਾਹੌਲ ਵਿੱਚ ਜੀ ਰਹੇ ਹਨ ਲੋਕ

ETV Bharat Logo

Copyright © 2024 Ushodaya Enterprises Pvt. Ltd., All Rights Reserved.