ਬਠਿੰਡਾ: ਲਗਾਤਾਰ ਵੱਧ ਰਹੇ ਕੋਹਰੇ ਨੂੰ ਵੇਖਦੇ ਹੋਏ ਅੱਜ ਬਠਿੰਡਾ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਨੂੰ ਲੈ ਕੇ ਇਕ ਵਿਸ਼ੇਸ਼ ਮੁਹਿੰਮ (New Year police launched a new campaign giving) ਚਲਾਈ ਗਈ। ਇਸ ਮੌਕੇ ਟ੍ਰੈਫਿਕ ਪੁਲਿਸ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨਾਲ ਰਲ ਕੇ ਗੱਡੀਆਂ ਪਿੱਛੇ ਰਿਫਲੈਕਟਰ ਲਗਾਏ ਗਏ।
ਇਸ ਦੇ ਨਾਲ ਹੀ ਪੁਲਿਸ ਵੱਲੋਂ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ। ਐਸਐਸਪੀ ਬਠਿੰਡਾ ਨੇ ਕਿਹਾ ਕਿ ਸਮਾਜਸੇਵੀ ਸੰਸਥਾ ਦਾ ਵਧੀਆ ਉਪਰਾਲਾ ਹੈ ਕਿ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਾਉਣ ਲਈ ਉਹਨਾਂ ਵੱਲੋਂ ਟਰੈਫਿਕ ਪੁਲਿਸ ਦਾ ਵਿਸ਼ੇਸ਼ ਸਹਿਯੋਗ ਦਿੰਦੇ ਹੋਏ ਅੱਜ ਗੱਡੀਆਂ ਪਿੱਛੇ ਰਿਫਲੈਕਟਰ ਲਗਾਏ ਗਏ ਤਾਂ ਜੁ ਕੋਹਰੇ ਵਿਚ ਇਹਨਾਂ ਰਿਫਲੈਕਟਰਾਂ ਨਾਲ ਵਾਹਨ ਚਾਲਕ ਆਪਣੀ ਮੰਜ਼ਲ ਤੱਕ ਸੁਰੱਖਿਅਤ ਪਹੁੰਚ ਸਕਣ।
ਇਸ ਮੌਕੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਟਰੈਫਿਕ ਪੁਲਿਸ ਅਤੇ ਸਮਾਜ ਸੇਵੀਆਂ ਵੱਲੋਂ ਰਲ ਕੇ ਅੱਜ ਨਵੇਂ ਸਾਲ ਨੂੰ ਪਰ੍ਹੇ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਗੱਡੀਆਂ ਪਿੱਛੇ ਰਿਫਲੈਕਟਰ ਲਗਾਏ ਗਏ ਹਨ ਅਤੇ ਗੁਲਾਬ ਦਾ ਫੁੱਲ ਭੇਟ ਕਰ ਟਰੈਫਿਕ ਨਿਯਮ ਦੀ ਪਾਲਣ ਕਰਨ ਬੇਨਤੀ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਧ ਰਹੇ ਕੋਹਰੇ ਨੂੰ ਵੇਖਦੇ ਹੋਏ ਆਪਣੇ ਵਾਹਨ ਹੌਲੀ ਚਲਾਉਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਸਰਕਾਰ ਨੂੰ ਦਿੱਤਾ ਅਲਟੀਮੇਟਮ ਖ਼ਤਮ, ਲਤੀਫਪੁਰਾ ਦੇ ਲੋਕਾਂ ਵੱਲੋਂ ਪੀਏਪੀ ਚੌਕ ਜਾਮ