ਬਠਿੰਡਾ: ਇਹਨੀ ਦਿਨੀਂ ਬਸੰਤ ਦਾ ਤਿਉਹਾਰ ਨੇੜੇ ਹੋਣ ਕਾਰਨ ਪੰਜਾਬ ਵਿਚ ਵੱਡੀ ਪੱਧਰ ਤੇ ਚਾਇਨਾ ਡੋਰ ਕਾਰਨ ਹਾਦਸੇ ਵਾਪਰ ਰਹੇ ਹਨ। ਜਿਸ ਪ੍ਰਤੀ ਜਾਗਰੂਕ ਕਰਨ ਲਈ ਬਠਿੰਡਾ ਦੇ ਕੁਝ ਨੌਜਵਾਨਾਂ ਵੱਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਸ੍ਰੀ ਗਣੇਸ਼ ਵੈਲਫੇਅਰ ਸੁਸਾਇਟੀ ਦੇ ਅਸ਼ੀਸ਼ ਬਾਂਸਲ ਵੱਲੋਂ 'ਆਤੰਕਵਾਦ ਕਾ ਨਹੀਂ ਚਾਇਨਾ ਡੋਰ ਦਾ ਕਹਿਰ' ਨਾਮਕ ਫਲੈਕਸਾਂ ਬਣਵਾ ਕੇ ਦੁਕਾਨਦਾਰਾਂ ਨੂੰ ਵੰਡੇ ਜਾ ਰਹੇ ਹਨ। ਇਸ ਦੇ ਨਾਲ ਹੀ ਇਹ ਫਿਲੈਕਸ਼ ਉਨ੍ਹਾਂ ਵੱਲੋਂ ਪਤੰਗ ਵੇਚਣ ਵਾਲੀਆਂ ਦੁਕਾਨਾਂ ਉਤੇ ਲਗਾਏ ਜਾ ਰਹੇ ਹਨ।
ਨੌਜਵਾਨਾਂ ਵੱਲੋ ਕੀਤਾ ਜਾ ਰਿਹਾ ਜਾਗਰੂਕ: ਗੱਲਬਾਤ ਦੌਰਾਨ ਅਸ਼ੀਸ਼ ਬਾਂਸਲ ਨੇ ਦੱਸਿਆ ਕਿ ਇਹਨੀ ਦਿਨੀਂ ਪੰਜਾਬ ਵਿੱਚ ਚਾਇਨਾਂ ਡੋਰ ਕਾਰਨ ਵੱਡੇ-ਵੱਡੇ ਹਾਦਸੇ ਵਾਪਰ ਰਹੇ ਹਨ ਅਤੇ ਇਸ ਕਾਰਨ ਕਈ ਲੋਕਾਂ ਦੀ ਕੀਮਤੀ ਜਾਨ ਚਲੀ ਗਈ ਹੈ ਪਰ ਲੋਕਾਂ ਵੱਲੋਂ ਹਾਲੇ ਵੀ ਚਾਈਨਾ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੇ ਪਤੰਗ ਅਤੇ ਡੋਰ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਉਹਨਾਂ ਵੱਲੋਂ ਜਾ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਚਾਈਨਾ ਡੋਰ ਨੂੰ ਨਾ ਵੇਚਣ।
ਦੁਕਾਨਦਾਰ ਵੀ ਕਰ ਰਹੇ ਚਾਈਨਾ ਡੋਰ ਦਾ ਵਿਰੋਧ: ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਕਿਹਾ ਕਿ ਉਹ ਖਰੀਦ ਕਰਨ ਆਏ ਗਾਹਕਾਂ ਨੂੰ ਵੀ ਬੇਨਤੀ ਕਰਦੇ ਹਨ ਕਿ ਉਹ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਕੀਤੀ ਜਾਂਦੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਹੁਣ ਲੋਕਾਂ ਨੂੰ ਇਹ ਫਲੈਕਸ ਦੇ ਜਰੀਏ ਇਹ ਦੱਸਣਾ ਆਸਾਨ ਹੋ ਜਾਵੇਗਾ। ਦੁਕਾਨਦਾਰਾਂ ਨੇ ਕਿਹਾ ਕਿ ਫਲੈਕਸ ਦੇ ਉਪਰ ਜੋ ਤਸਵੀਰਾਂ ਲੱਗੀਆਂ ਹਨ ਇਨ੍ਹਾਂ ਨੂੰ ਦਖਾ ਦੇ ਉਹ ਆਪਣੇ ਗਾਂਹਕਾ ਨੂੰ ਜਾਗਰੂਕ ਕਰ ਸਕਦੇ ਹਨ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਚਾਈਨਾ ਡੋਰ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੋਇਆ ਹੈ ਜੇਕਰ ਕੋਈ ਗਾਹਕ ਉਨ੍ਹਾਂ ਕੋਲ ਆਕੇ ਚਾਈਨਾ ਡੋਰ ਦੀ ਮੰਗ ਕਰਦਾ ਹੈ ਤਾਂ ਉਹ ਉਸ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕਰਦੇ ਹਨ ਅਤੇ ਆਮ ਤਾਗੇ ਦੀ ਬਣੀ ਹੋਈ ਡੋਰ ਵੇਚਦੇ ਹਨ
ਡੋਰ ਮਨੁੱਖਾਂ ਦੇ ਲਈ ਹੀ ਨਹੀਂ ਸਗੋਂ ਜਾਨਵਾਰਾਂ ਪੰਛੀਆਂ ਲਈ ਵੀ ਖਤਰਨਾਕ: ਫਲੈਕਸ ਲਗਾ ਰਹੇ ਨੌਜਵਾਨਾਂ ਨੇ ਕਿਹਾ ਕਿ ਚਾਇਨਾ ਡੋਰ ਕਾਰਨ ਦਰਦਨਾਕ ਹਾਦਸੇ ਵਾਪਰ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਵੀ ਉਨ੍ਹਾਂ ਨੇ ਲਿਖਤੀ ਤੌਰ ਉਪਰ ਸ਼ਿਕਾਇਤ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾ ਆਨਲਾਈਨ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖਣ ਕਿਉਂਕਿ ਇਹ ਕਾਤਲ ਡੋਰ ਮਨੁੱਖ ਦੇ ਨਾਲ ਨਾਲ ਪਸ਼ੂ-ਪੰਛੀਆਂ ਲਈ ਵੀ ਘਾਤਕ ਹੈ।
ਇਹ ਵੀ ਪੜ੍ਹੋ:- PM Modi Roadshow: ਪ੍ਰਧਾਨ ਮੰਤਰੀ ਮੋਦੀ ਨੇ ਸ਼ਾਨਦਾਰ ਰੋਡ ਸ਼ੋਅ ਤੋਂ ਬਾਅਦ ਕਾਰਜਕਾਰਨੀ ਦੀ ਬੈਠਕ 'ਚ ਸ਼ਿਰਕਤ ਕੀਤੀ