ਬਠਿੰਡਾ : ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਕੋਈ ਥਹੁ ਪਤਾ ਨਾ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਮਸਲਾ ਭਖ ਰਿਹਾ ਹੈ। ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਕਿਹਾ 11 ਤੋਂ 12 ਅਕਤੂਬਰ ਦੀ ਰਾਤ ਨੂੰ 2015 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ (Case of Theft of Sri Guru Granth Sahib) ਗਲੀਆਂ ਵਿੱਚ ਖਿਲਰੇ ਮਿਲੇ ਸਨ। ਇਸਦਾ ਇਨਸਾਫ਼ ਨਹੀਂ ਮਿਲਿਆ ਹੈ।
ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ : ਉਹਨਾਂ ਕਿਹਾ ਕਿ ਸਰਕਾਰ ਤੋਂ ਇਨਸਾਫ ਲੈਣ ਲਈ ਇੱਕ ਵਿਸ਼ਾਲ ਰੋਸ ਮਾਰਚ 17 ਅਕਤੂਬਰ ਨੂੰ ਕੱਢਿਆ ਜਾਵੇਗਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਅਸੀਂ ਜਿੰਨਾਂ ਚਿਰ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਇਹਨਾਂ ਮੁੱਦਿਆਂ ਉੱਤੇ ਰਾਜਨੀਤੀ ਬਹੁਤ ਹੋ ਚੁੱਕੀ ਹੈ ਅਤੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾ ਰੋਸ ਮਾਰਚ 6 ਸਤੰਬਰ ਨੂੰ ਧਨੌਲਾ ਅਤੇ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਤੱਕ ਰੱਖਿਆ ਸੀ। ਸਾਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਕੋਲ ਜ਼ਬਰਦਸਤੀ ਪੁਲਿਸ ਫੋਰਸ ਨਾਲ ਰੋਕਿਆ ਗਿਆ। ਅਸੀਂ ਅਜਿਹੀਆਂ ਕਾਰਵਾਈਆਂ ਤੋਂ ਡਰਨ ਅਤੇ ਘਬਰਾਉਣ ਵਾਲੇ ਨਹੀਂ ਹਾਂ।
- Arvind Kejriwal In Amritsar : ਗੁਰੂ ਨਗਰੀ ਨੂੰ ਮਿਲਣਗੇ ਤਿੰਨ ਨਵੇਂ 66KV ਸਬ ਸਟੇਸ਼ਨ, ਕੇਜਰੀਵਾਲ ਤੇ CM ਮਾਨ ਨੇ ਕਾਰੋਬਾਰੀਆਂ ਨਾਲ ਮਿਲਣੀ ਦੌਰਾਨ ਕੀਤਾ ਐਲਾਨ
- Anantnag Encounter: ਅਨੰਤਨਾਗ ਅੱਤਵਾਦੀ ਹਮਲੇ 'ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਇਲਾਕੇ 'ਚ ਸੋਗ ਦੀ ਲਹਿਰ, ਪਰਿਵਾਰ ਦਾ ਰੋ ਰੋ ਬੁਰਾ ਹਾਲ
- Kisan Mela In PAU : ਲੁਧਿਆਣਾ 'ਚ ਕਿਸਾਨ ਮੇਲਾ ਸ਼ੁਰੂ, ਖੇਤੀਬਾੜੀ ਮੰਤਰੀ ਅਫ਼ੀਮ ਦੀ ਖੇਤੀ ਦਾ ਸਵਾਲ ਕਰ ਗਏ ਗੋਲ-ਮੋਲ, ਪੜ੍ਹੋ ਕੀ ਕਿਹਾ
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋਏ ਬਰਗਾੜੀ ਵਿੱਚ ਖਿਲਾਰੇ ਹੋਏ ਸਨ ਪਰ ਬਾਦਲ ਸਰਕਾਰ ਅਸਲ ਦੋਸ਼ੀਆਂ ਨੂੰ ਬਚਾਉਣ ਤੋ ਇਲਾਵਾ ਸਿਰਫ ਮੁਆਫ਼ੀਆਂ ਦਵਾਉਣ ਉੱਤੇ ਲੱਗੀ ਰਹੀ ਹੈ। ਫਿਰ ਕੈਪਟਨ ਦੀ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਇਨਸਾਫ਼ ਦਿਆਂਗੇ। ਇਹ ਵੀ ਕਿਹਾ ਗਿਆ ਸੀ ਕਿ ਬਰਗਾੜੀ ਦੀਆਂ ਪੈੜਾਂ ਬਾਦਲ ਦੀ ਕੋਠੀ ਵੱਲ ਜਾਂਦੀਆਂ ਨੇ ਪਰ ਉਹਨਾਂ ਨੇ ਵੀ ਰੱਜ ਕੇ ਰਾਜਨੀਤੀ ਕੀਤੀ ਹੈ।