ETV Bharat / state

ਨਾਬਾਲਿਗ ਲੜਕੀ ਦੇ ਨਾਲ ਹੋਇਆ ਜਬਰ ਜਨਾਹ, ਅੱਠ ਮਹੀਨੇ ਤੋਂ ਗਰਭਵਤੀ - bathinda rape news

16 ਸਾਲ ਦੀ ਨਾਬਾਲਿਗ ਲੜਕੀ ਦੇ ਨਾਲ ਗੁਆਂਢ 'ਚ ਰਹਿੰਦੇ ਲੜਕੇ ਵੱਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਪਿਛਲੇ ਅੱਠ ਮਹੀਨਿਆਂ ਤੋਂ ਗਰਭਵਤੀ ਹੈ ਤੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਫ਼ੋਟੋ
author img

By

Published : Sep 9, 2019, 11:54 PM IST

ਬਠਿੰਡਾ: ਸਮਾਜ ਦੇ ਵਿੱਚ ਨਾਬਾਲਿਗ ਲੜਕੀਆਂ ਨਾਲ ਜਬਰ ਜਨਾਹ ਦੇ ਕੇਸ ਆਮ ਵਾਪਰ ਰਹੇ ਹਨ। ਜਬਰ ਜਨਾਹ ਵਰਗੇ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਲਈ ਸਰਕਾਰ ਅਕਸਰ ਮਹਿਲਾਵਾਂ ਤੇ ਬੱਚੀਆਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਪਰ ਉਸ ਵੇਲੇ ਇਹ ਦਾਅਵੇ ਖੋਖਲੇ ਹੋ ਜਾਂਦੇ ਹਨ। ਜਦੋਂ ਸਮਾਜ ਵਿੱਚ ਲਗਾਤਾਰ ਬੱਚਿਆਂ ਦੇ ਨਾਲ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਬਠਿੰਡਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਇਥੇ ਇੱਕ 16 ਸਾਲ ਦੀ ਨਾਬਾਲਿਗ ਲੜਕੀ ਨਾਲ ਗੁਆਂਢ ਦੇ ਵਿੱਚ ਰਹਿਣ ਵਾਲੇ ਲੜਕੇ ਵੱਲੋਂ ਉਸ ਨਾਲ ਜਬਰ ਜਨਾਹ ਕੀਤਾ ਗਿਆ ਹੈ। ਲੜਕੀ ਪਿਛਲੇ ਅੱਠ ਮਹੀਨਿਆਂ ਤੋਂ ਗਰਭਵਤੀ ਹੈ ਤੇ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਪੀੜਤ ਲੜਕੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਨਜ਼ਦੀਕ ਪਾਣੀ ਭਰਨ ਗਈ ਸੀ ਤਾਂ ਗੁਆਂਢ ਦੇ ਵਿੱਚ ਰਹਿਣ ਵਾਲੇ ਇੱਕ ਲੜਕੇ ਨੇ ਉਸਦੇ ਨਾਲ ਜਬਰ ਜਨਾਹ ਕੀਤਾ ਤੇ ਉਸ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਹ ਆਪਣੇ ਪਰਿਵਾਰ ਨੂੰ ਦੱਸੇਗੀ ਤਾਂ ਅਜਿਹਾ ਹੀ ਵਤੀਰਾ ਉਸ ਦੀ ਭੈਣ ਦੇ ਨਾਲ ਵੀ ਕਰੇਗਾ।

ਉਥੇ ਹੀ ਪੀੜਤ ਦੀ ਮਾਂ ਦਾ ਕਹਿਣਾ ਹੈ ਕਿ ਉਹ ਫੇਰੀ ਲਗਾਉਣ ਦਾ ਕੰਮ ਕਰਦੀ ਹੈ ਜਿਸ ਦੇ ਚੱਲਦਿਆਂ ਉਹ ਲੰਬੇ ਸਮੇਂ ਲਈ ਘਰ ਨਹੀਂ ਹੁੰਦੀ। ਪੀੜਤ ਲੜਕੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਪੀੜਤ ਦੀ ਮਾਂ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਦੋਸ਼ੀ ਲੜਕੇ ਨੂੰ ਤੁਰੰਤ ਗ੍ਰਿਫ਼ਤਾਰ ਕਰ ਦੀ ਅਪੀਲ ਕੀਤੀ ਗਈ ਹੈ।

Intro:ਬਠਿੰਡਾ ਦੇ ਵਿੱਚ ਇੱਕ ਸੋਲਾਂ ਸਾਲ ਦੀ ਨਾਬਾਲਿਗ ਲੜਕੀ ਨਾਲ ਹੋਏ ਜਬਰ ਜਨਾਹ ਤੋਂ ਬਾਅਦ ਅੱਠ ਮਹੀਨੇ ਤੋਂ ਗਰਭਵਤੀ ਹੋਣ ਕਾਰਨ ਜ਼ੇਰੇ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਹੋਈ ਦਾਖਲ

Body:ਅੱਜ ਸਮਾਜ ਦੇ ਵਿੱਚ ਨਾਬਾਲਿਗ ਲੜਕੀਆਂ ਨਾਲ ਵਾਪਰ ਰਹੇ ਜਬਰ ਜਨਾਹ ਵਰਗੇ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਲਈ ਸਰਕਾਰਾਂ ਅਕਸਰ ਨਾਰੀ ਸੁਰੱਖਿਆ ਦੀ ਗੱਲ ਕਰਦੇ ਹਨ ਪਰ ਉਸ ਵੇਲੇ ਇਹ ਦਾਅਵੇ ਖੋਖਲੇ ਹੋ ਜਾਂਦੇ ਨੇ ਜਦੋਂ ਸਮਾਜ ਵਿੱਚ ਲਗਾਤਾਰ ਬੱਚਿਆਂ ਦੇ ਨਾਲ ਜਬਰ ਜ਼ਨਾਹ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਜਿਹਾ ਹੀ ਮਾਮਲਾ ਬਠਿੰਡਾ ਸ਼ਹਿਰ ਦੇ ਇੱਕ ਇਲਾਕੇ ਵਿੱਚ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸੋਲਾਂ ਸਾਲ ਦੀ ਨਾਬਾਲਿਗ ਲੜਕੀ ਜੋ ਅੱਠ ਮਹੀਨੇ ਤੋਂ ਗਰਭਵਤੀ ਹੈ ਅਤੇ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਲਈ ਦਾਖ਼ਲ ਹੈ ਇਸਦੇ ਸਬੰਧ ਦੇ ਵਿੱਚ ਲੜਕੀ ਦਾ ਪੀੜਤ ਲੜਕੀ ਦਾ ਕਹਿਣਾ ਹੈ ਕਿ ਅੱਠ ਮਹੀਨੇ ਪਹਿਲਾਂ ਜਦੋਂ ਉਹ ਆਪਣੇ ਘਰ ਦੇ ਨਜ਼ਦੀਕ ਪਾਣੀ ਭਰਨ ਗਈ ਸੀ ਤਾਂ ਗੁਆਂਢ ਦੇ ਵਿੱਚ ਰਹਿਣ ਵਾਲੇ ਇੱਕ ਲੜਕੇ ਨੇ ਉਸਦੇ ਨਾਲ ਜਬਰ ਜ਼ਨਾਹ ਕੀਤਾ ਜਿਸ ਤੋਂ ਬਾਅਦ ਉਸ ਲੜਕੇ ਨੇ ਧਮਕੀ ਵੀ ਦਿੱਤੀ ਜੇਕਰ ਉਹ ਆਪਣੇ ਪਰਿਵਾਰ ਨੂੰ ਦੱਸੇਗੀ ਤਾਂ ਜੋ ਲੋਕ ਉਸ ਨਾਲ ਕੀਤਾ ਹੈ ਉਸੇ ਤਰੀਕੇ ਦਾ ਸਲੂਕ ਉਸ ਦੀ ਭੈਣ ਨਾਲ ਵੀ ਹੋਵੇਗਾ ਦੂਜੇ ਪਾਸੇ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਕਾਲਾਂਵਾਲੀ ਕੰਮ ਦਿਹਾੜੀ ਦੇ ਚੱਲਦਿਆਂ ਲੰਬੇ ਸਮੇਂ ਤੋਂ ਘਰ ਨਹੀਂ ਹੁੰਦੀ ਤਾਂ ਇਹ ਘਟਨਾ ਵਾਪਰੀ ਉਸ ਦੇ ਪਰਿਵਾਰ ਵਿੱਚ ਪੰਜ ਬੱਚੇ ਹਨ ਅਤੇ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਉਮਰ ਸੋਲਾਂ ਸਾਲ ਦੀ ਹੈ ਅਤੇ ਦੋਸ਼ੀ ਲੜਕਾ ਕੀ ਕੰਮ ਕਰਦਾ ਹੈ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਅਤੇ ਹੁਣ ਉਹ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਆਪਣੀ ਪੀੜਤ ਬੱਚੀ ਦੇ ਇਲਾਜ ਕਰਵਾਉਣ ਦੇ ਲਈ ਆਈ ਹੈ ਅਤੇ ਸਾਡੀ ਪੁਲਸ ਪ੍ਰਸ਼ਾਸਨ ਨੂੰ ਮੰਗ ਹੈ ਕਿ ਦੋਸ਼ੀ ਲੜਕੇ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ

Conclusion:ਪੀੜਤ ਲੜਕੀ ਅਤੇ ਪਰਿਵਾਰ ਜਨਾਂ ਦੇ ਕਹਿਣ ਮੁਤਾਬਕ ਇਹ ਗੱਲ ਕਿੰਨਾ ਕੀ ਸਹੀ ਹੈ ਇਹ ਹਾਲੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਪੁਲਿਸ ਪੜਤਾਲ ਤੋਂ ਬਾਅਦ ਹੀ ਇਸ ਕਹਾਣੀ ਦਾ ਸਾਰ ਸਾਹਮਣੇ ਆਵੇਗਾ
ETV Bharat Logo

Copyright © 2025 Ushodaya Enterprises Pvt. Ltd., All Rights Reserved.