ETV Bharat / state

ਬਠਿੰਡਾ ਵਿੱਚ ਮਨਾਈ ਨਵ ਜੰਮੀਆਂ ਧੀਆਂ ਦੀ ਲੋਹੜੀ, ਬੱਚੀਆਂ ਨੂੰ ਕੀਤਾ ਗਿਆ ਸਨਮਾਨਿਤ - Bathinda today update

ਬਠਿੰਡਾ ਦੇ ਵਿੱਚ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ (Lohri of daughters celebrated in Bathinda) ਗਈ। ਇਸ ਮੌਕੇ ਬਹੁਤ ਸਾਰੀਆਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਮਹਾਂਮੰਤਰੀ ਮੋਨਾ ਜੈਸਵਾਲ ਵਿਸ਼ੇਸ ਤੌਰ ਉਤੇ ਪਹੁੰਚੇ। ਇਸ ਮੌਕੇ ਸਾਬਕਾ ਵਿਧਾਇਕ ਨੇ ਵੀ ਲੋਹੜੀ ਵਿੱਚ ਸਿਰਕਤ ਕੀਤੀ। ਉਨ੍ਹਾਂ ਡਾਇਮੰਡ ਵੈਲਫੇਅਰ ਸੁਸਾਇਟੀ (Diamond Welfare Society) ਦੀ ਇਸ ਪ੍ਰੋਗਰਾਮ ਕਰ ਲਈ ਸਲਾਘਾ ਕੀਤੀ।

ਨਵ ਜੰਮੀਆਂ ਧੀਆਂ ਦੀ ਲੋਹੜੀ
ਨਵ ਜੰਮੀਆਂ ਧੀਆਂ ਦੀ ਲੋਹੜੀ
author img

By

Published : Jan 7, 2023, 8:22 PM IST

ਨਵ ਜੰਮੀਆਂ ਧੀਆਂ ਦੀ ਲੋਹੜੀ

ਬਠਿੰਡਾ: ਬਠਿੰਡਾ ਦੇ ਵਿੱਚ ਮੁੰਡਿਆਂ ਦੀ ਲੋਹੜੀ ਦੀ ਪ੍ਰਥਾ ਨੂੰ ਤੋੜਦੇ ਹੋਏ ਧੀਆਂ ਦਾ ਲੋਹੜੀ ਮਨਾਈ (Lohri of daughters celebrated in Bathinda) ਗਈ। ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਨਵ ਜੰਮੀਆਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਮਹਾਮੰਤਰੀ ਮੋਨਾ ਜੈਸਵਾਲ (BJP Chief Minister Mona Jaiswal) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਡਾਇਮੰਡ ਵੈਲਫੇਅਰ ਸੁਸਾਇਟੀ (Diamond Welfare Society) ਦੇ ਪ੍ਰਧਾਨ ਵੀਨੂੰ ਗੋਇਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਲੜਕੀਆਂ ਲੜਕਿਆਂ ਵਿੱਚ ਕੋਈ ਫਰਕ ਨਹੀਂ ਹੈ। ਅਤੇ ਲੜਕੀਆਂ ਨੂੰ ਹਰ ਖੇਤਰ ਵਿੱਚ ਮਿਲ ਰਹੇ ਮਾਣ-ਸਨਮਾਨ ਦੇ ਚਲਦੇ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।

ਨਵ ਜੰਮੀਆਂ ਲੜਕੀਆਂ ਨੂੰ ਦਿੱਤੇ ਤੋਹਫੇ: ਜਿਸ ਤਹਿਤ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਉਹਨਾਂ ਵੱਲੋਂ ਹਰ ਖੇਤਰ ਵਿੱਚ ਲੜਕੀਆਂ ਨੂੰ ਮਾਣ-ਸਨਮਾਨ ਦੇਣ ਲਈ ਇਹ ਲੜਕੀਆਂ ਦੀ ਲੋਹੜੀ ਮਨਾਈ ਗਈ ਹੈ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਬੱਚਿਆਂ ਦੇ ਜਥੇ ਕੱਠੇ ਲੋਹੜੀ ਮਣਾਈ। ਉਥੇ ਹੀ ਇਨ੍ਹਾਂ ਬੱਚੀਆਂ ਨੂੰ ਸੁਸਾਇਟੀ ਵੱਲੋਂ ਤੋਹਫੇ ਵੀ ਦਿੱਤੇ ਗਏ। ਇਸ ਲੋਹੜੀ ਨਾਲ ਸਮਾਜ ਵਿਚ ਇਕ ਵੱਖਰੀ ਪਿਰਤ ਤੋਰੀ ਗਈ।

ਸਾਬਕਾ ਵਿਧਾਇਕ ਲੋਹੜੀ ਵਿੱਚ ਸ਼ਾਮਲ: ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬੱਚੀਆਂ ਦੀ ਲੋਹੜੀ ਵਿੱਚ ਸ਼ਾਮਲ ਹੋ ਕੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਰਾਣੀ ਪਿਰਤ ਨੂੰ ਤੋੜ ਕੇ ਲੜਕੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਜੋ ਕੇ ਇੱਕ ਸਲਾਘਾਯੋਗ ਫੈਸਲਾ ਹੈ।

ਵੱਖਰਾ ਸੰਦੇਸ਼ ਜਾਵੇਗਾ ਲੋਕਾਂ ਤੱਕ: ਭਾਜਪਾ ਦੀ ਮਹਾਂ ਮੰਤਰੀ ਮੋਨਾ ਜੈਸਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡਾਇਮੰਡ ਵੈਲਫੇਅਰ ਸੁਸਾਇਟੀ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਸਮਾਜ ਵਿੱਚ ਇੱਕ ਨਵੀਂ ਜਾਗਰੂਕਤਾ ਆਵੇਗੀ ਅਤੇ ਲੜਕੀਆਂ ਨੂੰ ਬਣਦਾ ਮਾਣ ਸਨਮਾਨ ਮਿਲੇਗਾ। ਇਸ ਨਾਲ ਸਮਾਜ ਵਿੱਚ ਇੱਕ ਵੱਖਰਾ ਸੰਦੇਸ਼ ਜਾਵੇਗਾ ਲੋਕਾਂ ਨੂੰ ਰੂੜ੍ਹੀਵਾਦੀ ਵਿਚਾਰਾਂ ਨੂੰ ਤਿਆਗਣ ਲਈ ਮਜ਼ਬੂਰ ਹੋਣਾ ਪਵੇਗਾ

ਇਹ ਵੀ ਪੜ੍ਹੋ:- ਫੌਜਾ ਸਿੰਘ ਸਰਾਰੀ ਨੂੰ ਵਿਰੋਧੀਆਂ ਨੇ ਲਾਏ ਰਗੜੇ,ਕਿਹਾ ਸਿਰਫ਼ ਅਸਤੀਫਾ ਕਾਫੀ ਨਹੀਂ ਸਰਕਾਰ ਕਰੇ ਕਾਰਵਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.