ਬਠਿੰਡਾ: ਬੇਸ਼ੱਕ ਪੰਜਾਬ ਸਰਕਾਰ (Government of Punjab) ਮਹਿਲਾਵਾਂ ਦੀ ਸੁਰੱਖਿਆ (Women's safety) ਨੂੰ ਲੈਕੇ ਵੱਡੇ-ਵੱਡੇ ਯਤਨ ਕਰ ਰਹੀ ਹੈ, ਪਰ ਅੱਜ ਦੇ ਹਾਲਾਤ ਤੁਹਾਨੂੰ ਦਿਖਾਣ ਜਾ ਰਹੇ ਹਾਂ ਜਿੱਥੇ ਓਹਨਾ ਮਹਿਲਾਵਾਂ ਦਾ ਸਮਾਨ ਪੁਲਿਸ ਦੀ ਲਾਪਰਵਾਹੀ ਕਾਰਣ ਥਾਣਿਆਂ ਦੇ ਵਿੱਚ ਕਬਾੜ ਬਣਦਾ ਦਿਖਾਈ ਦੇ ਰਿਹਾ। ਇਹ ਸਮਾਨ ਉਨ੍ਹਾਂ ਵਿਹਾਈ ਔਰਤਾਂ ਦਾ ਹੈ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੇ ਸੁਹਰੇ ਪਰਿਵਾਰ ਨੂੰ ਛੱਡ ਦਿੰਦੀਆਂ ਹਨ ਅਤੇ ਬਾਅਦ ਵਿੱਚ ਦੋਵਾਂ ਪਰਿਵਾਰਾਂ ਵਿਚਾਲੇ ਕੋਰਟ ਕੇਸ ਚਲਦਾ ਹੈ।
ਤਸਵੀਰਾਂ ਬਠਿੰਡਾ ਦੇ ਮਹਿਲਾ ਥਾਣੇ ਦੀ ਹੈ ਜਿੱਥੇ ਪੁਲਿਸ ਦੀ ਅਣਦੇਖੀ ਕਰਨ ਕਿਵੇਂ ਮਹਿਲਾਵਾਂ ਦਾ ਸਮਾਨ ਕਬਾੜ ਬਨ ਰਿਹਾ, ਜਾਣਕਾਰੀ ਦਿੰਦੇ ਸ਼ਹਿਰ ਵਾਸੀ ਆਸ਼ੂਤੋਸ਼ ਤਿਵਾੜੀ ਨੇ ਕਿਹਾ ਕਿ ਸਮਾਨ ਕਬਾੜ ਨਹੀਂ ਬਣ ਰਿਹਾ ਅੱਜ ਦੇ ਸਮੇਂ ਰਿਸ਼ਤੇ ਕਬਾੜ ਬਣ ਰਹੇ ਹਨ, ਕਿ ਏਥੋਂ ਦੇ ਪੁਲਿਸ ਅਧਿਕਾਰੀ ਉਨ੍ਹਾਂ ਬੱਚਿਆ ਦੇ ਸਮਾਨ ਵੀ ਨਹੀਂ ਸਾਂਭ ਸਕਦੀ ਜੋਂ ਅੱਜ ਬਿਨਾ ਕਿਸੇ ਛੱਤ ਤੋਂ ਰੁਲ ਰਿਹਾ ਹੈ।
ਉਧਰ ਇਸ ਮੌਕੇ ਮਹਿਲਾ ਪੁਲਿਸ ਅਫ਼ਸਰ ਨੇ ਕਿਹਾ ਕਿ ਸਮਾਨ ਜਿਆਦਾ ਹੈ ਅਤੇ ਉਨ੍ਹਾਂ ਕੋਲ ਥਾਂ ਬਹੁਤ ਘੱਟ ਹੈ ਜਿਸ ਕਰਕੇ ਇਹ ਸਮਾਨ ਖਰਾਬ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਛੋਟੀ-ਛੋਟੀ ਗੱਲਾਂ ਨੂੰ ਲੈਕੇ ਰਿਸਤੇ ਨਾ ਤੋੜੋ।
ਇਹ ਵੀ ਪੜ੍ਹੋ:ਭਲਕੇ ਸ਼ੁਰੂ ਹੋਵੇਗੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ, 'ਆਪ' ਕਰ ਸਕਦੀ ਉਮਦੀਵਾਰ ਦਾ ਐਲਾਨ