ਬਠਿੰਡਾ: ਪੰਜਾਬ ਵਿੱਚ ਕਣਕ ਦਾ ਸੀਜ਼ਨ ਲਗਭਗ ਖ਼ਤਮ ਹੋੋਣ ਕਿਨਾਰੇ ਹੈ ਪਰੰਤੂ ਮੰਡੀਆਂ ਵਿੱਚ ਅਜੇ ਵੀ ਖੱਜਲ ਖੁਆਰੀ ਉਸੇ ਤਰ੍ਹਾਂ ਬਰਕਰਾਰ ਹੈ ਗੱਲ ਕਰੀਏ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਦੀ ਅਨਾਜ ਮੰਡੀ ਦੀ ਜਿੱਥੇ ਢੋਆ ਢੋਆਈ ਨੂੰ ਲੈ ਕੇ ਪਿਛਲੇ ਲਗਪਗ ਦੋ ਹਫ਼ਤਿਆਂ ਤੋਂ ਮੰਡੀ ਵਿਚੋਂ ਵਿਕੀ ਹੋਈ ਕਣਕ ਦੇ ਗੱਟੇ ਨਹੀਂ ਚੁੱਕੇ ਜਾ ਰਹੇ ਜੋ ਇਸ ਟਾਈਮ ਇੱਕ ਲੱਖ ਤੋਂ ਉੱਪਰ ਗੱਟਾ ਮੰਡੀ ਵਿੱਚ ਪਿਆ ਹੋਇਆ ਹੈ ਲਿਫਟਿੰਗ ਦੀ ਵੱਡੀ ਸਮੱਸਿਆ ਬਣੀ ਹੋਈ ਹੈ।
ਬਠਿੰਡਾ ਦੇ ਪਿੰਡ ਗੋਬਿੰਦਪੁਰਾ ’ਚ ਬਣੀ ਅਨਾਜ ਮੰਡੀ ਜਿੱਥੇ ਕਿ ਕਣਕ ਜੋ ਵਿਕੀ ਹੋਈ ਹੈ ਉਸ ਨੂੰ ਚੁੱਕਣ ਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ ਜਿਸ ਕਰਕੇ ਜੋ ਪਰਵਾਸੀ ਮਜ਼ਦੂਰ ਹਨ ਪਿਛਲੇ ਲਗਪਗ ਦਸ ਤੋਂ ਬਾਰਾਂ ਦਿਨਾਂ ਦੇ ਵਿਹਲੇ ਬੈਠੇ ਹੋਏ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਉਨ੍ਹਾਂ ਦਾ ਰੁਜ਼ਗਾਰ ਜਿਹੜਾ ਕਿ ਬੰਦ ਪਿਆ ਹੋਇਆ ਹੈ ਜਿਸ ਕਰਕੇ ਉਹ ਮੰਡੀ ਵਿੱਚ ਵਿਹਲੇ ਬੈਠੇ ਸਰਕਾਰ ਅਤੇ ਅਧਿਕਾਰੀਆਂ ਨੂੰ ਕੋਸ ਰਹੇ ਹਨ।
ਇਸ ਮਸਲੇ ਨੁੂੰ ਲੈਕੇ ਬਾਹਰੇ ਸੂਬਿਆਂ ਤੋਂ ਮੰਡੀ ਵਿੱਚ ਬੈਠੀ ਲੇਬਰ ਨਾਲ ਖਾਸ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਦੁੱਖੜਾ ਬਿਆਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲਗਪਗ ਦੋ ਹਫ਼ਤਿਆਂ ਤੋਂ ਮੰਡੀ ਵਿੱਚ ਵਿਹਲੇ ਬੈਠੇ ਹੋਏ ਹਨ ਅਤੇ ਉਨ੍ਹਾਂ ਕੋਲ ਇੱਕ ਮਹੀਨੇ ਦਾ ਹੀ ਸੀਜ਼ਨ ਸੀ ਜੋ ਕਿ ਕੰਮ ਨਾ ਮਿਲਣ ’ਤੇ ਮੰਡੀ ਵਿੱਚ ਵਿਹਲੇ ਬੈਠ ਕੇ ਹੀ ਕੱਢ ਦਿੱਤਾ ਭਾਵੇਂ ਮੰਡੀ ਵਿਚ ਇੱਕ ਲੱਖ ਤੋਂ ਉੱਪਰ ਕਣਕ ਦਾ ਗੱਟਾ ਪਿਆ ਹੋਇਆ ਹੈ ਪਰ ਢੋਆ ਢੁਆਈ ਦੇ ਸਾਧਨ ਨਾ ਹੋਣ ਕਾਰਨ ਕੰਮ ਠੱਪ ਹੋ ਪਿਆ ਹੈ।
ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਰੀ ਉੱਪਰ ਸਵਾਲ ਖੜ੍ਹੇ ਕੀਤੇ ਹਨ। ਪਰਵਾਸੀ ਮਜ਼ਦੂਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਇਸ ਸਾਲ ਮੰਡੀਆਂ ਵਿਚ ਉਨ੍ਹਾਂ ਨਾਲ ਹੋਈ ਹੈ ਅੱਗੇ ਤੋਂ ਉਹ ਪੰਜਾਬ ਵਿੱਚ ਪੱਲੇਦਾਰੀ ਦਾ ਕੰਮ ਨਹੀਂ ਕਰਨ ਆਉਣਗੇ ਨਹੀਂ ਆਉਣਗੇ ।
ਇਹ ਵੀ ਪੜ੍ਹੋ: ਵੇਖੋ ਮਾਨ ਸਰਕਾਰ ਵੱਲੋਂ ਦਿੱਤੀ ਰਾਹਤ ਤੋਂ ਕਿਉਂ ਨਾਖੁਸ਼ ਨੇ ਟਰਾਂਸਪੋਰਟਰ ?