ਬਠਿੰਡਾ : ਵਿਦੇਸ਼ਾਂ ਵਿੱਚ ਸਿੱਖ ਹਿਤਾਂ ਦੀ ਗੱਲ ਕਰਨ ਵਾਲਿਆਂ ਨੂੰ ਕਤਲ ਕੀਤੇ ਜਾਣ ਦੀ ਏਜੰਸੀਆਂ ਦੀ (Komi Insaf March started from Damdama Sahib) ਸਾਜਿਸ਼ ਦਾ ਪਰਦਾਫਾਸ਼ ਕਰਨ ਅਤੇ ਉਨਾਂ ਲਈ ਇਨਸਾਫ ਦੀ ਮੰਗ ਤਹਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ‘ਕੌਮੀ ਇਨਸਾਫ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਆਰੰਭ ਹੋਇਆ।
ਕੀ ਬੋਲੇ ਮਾਨ : ਬਠਿੰਡਾ ਵਿਖੇ ਕੌਮੀ ਇਨਸਾਫ ਮਾਰਚ ਵਿੱਚ ਸ਼ਾਮਲ ਸਿਮਰਜੀਤ ਸਿੰਘ ਮਾਨ ਨੇ ਗੱਲਬਾਤ (Simarjit Singh maan) ਦੌਰਾਨ ਦੱਸਿਆ ਕਿ ਜਦੋਂ ਵੀ ਕਿਸੇ ਨੌਜਵਾਨ ਨੇ ਦੇਸ਼ ਜਾਂ ਵਿਦੇਸ਼ 'ਚ ਸਿੱਖ ਹਿਤਾਂ ਦੀ ਗੱਲ ਕੀਤੀ ਤਾਂ ਜਾਂ ਤਾਂ ਉਸਦਾ ਕਤਲ ਹੋ ਗਿਆ ਤੇ ਜਾਂ ਫਿਰ ਐੱਨ.ਐੱਸ.ਏ ਵਰਗੇ ਕੇਸਾਂ ਤਹਿਤ ਉਨਾਂ ਨੂੰ ਜੇਲ੍ਹਾਂ 'ਚ ਸੁੱਟ ਦਿੱਤਾ ਗਿਆ। ਉਨਾਂ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਰਿਪੁਦਮਨ ਸਿੰਘ ਮਲਿਕ ਦੇ ਵਿਦੇਸ਼ਾਂ ਚ ਕਤਲ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਐੱਨ.ਐੱਸ.ਏ ਅਧੀਨ ਗ੍ਰਿਫਤਾਰੀ ਸਿੱਖ ਮਸਲਿਆਂ ਤੇ ਉਨਾਂ ਨੂੰ ਚੁੱਪ ਕਰਾਉਣ ਦੀ ਕੜੀ ਦਾ ਹਿੱਸਾ ਹੈ।
- Holland based Cattle Feed Plant: ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੁਰਾ 'ਚ ਰੱਖਿਆ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ
- Navjot Sidhu on INDIA Alliance: ਨਵਜੋਤ ਸਿੱਧੂ ਦੀ INDIA ਗੱਠਜੋੜ ਨੂੰ ਲੈਕੇ ਕਾਂਗਰਸ ਤੇ ਆਪ ਲੀਡਰਾਂ ਨੂੰ ਨਸੀਹਤ, ਕਿਹਾ- ਇਹ PM ਚੁਣਨ ਦੀ ਚੋਣ ਹੈ ਨਾ ਕਿ ਪੰਜਾਬ ਦਾ ਮੁੱਖ ਮੰਤਰੀ
- Mansa Jail News: ਮਾਨਸਾ ਜੇਲ੍ਹ ਦੇ 2 ਸਹਾਇਕ ਸੁਪਰਡੈਂਟ ਸਮੇਤ 5 'ਤੇ ਮਾਮਲਾ ਦਰਜ
ਉਨਾਂ ਕਿਹਾ ਕਿ ਹੋਰ ਤਾਂ ਹੋਰ ਬੇਵਾਕੀ ਨਾਲ ਪੰਜਾਬ ਦੇ ਮਸਲਿਆਂ ਨੂੰ ਆਪਣੀ ਕਲਮ ਰਾਹੀਂ ਚੁੱਕਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਦੁਆਰਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਮਸਲੇ ਵਿੱਚ ਅੱਜ ਤੱਕ ਇਨਸਾਫ ਨਹੀ ਮਿਲਿਆ। ਹੁਣ ਜੇਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਈ ਨਿੱਝਰ ਦੇ ਕਤਲ ਦਾ ਮਸਲਾ ਉੱਥੋਂ ਦੀ ਸੰਸਦ ਚ ਚੁੱਕਿਆ, ਤਾਂ ਭਾਰਤ ਸਰਕਾਰ ਨੇ ਕੈਨੇਡਾ ਤੋਂ ਆਉਣ ਵਾਲਿਆਂ ਲਈ ਵੀਜ਼ੇ ਰੋਕ ਦਿੱਤੇ ਜਿਸ ਦਾ ਸਭ ਤੋਂ ਵੱਧ ਨੁਕਸਾਨ ਸਿੱਖਾਂ ਅਤੇ ਪੰਜਾਬੀਆਂ ਨੂੰ ਹੋਇਆ ਹੈ। ਆਗੂਆਂ ਨੇ ਕਿਹਾ ਕਿ ਵਿਦੇਸ਼ਾਂ 'ਚ ਮਾਰੇ ਸਿੱਖਾਂ ਦੇ ਇਨਸਾਫ ਲਈ ਇਹ ‘ਕੌਮੀ ਇਨਸਾਫ ਮਾਰਚ’ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਵਾਨਾ ਹੋਇਆ ਹੈ, ਜਿਸ ਦਾ ਥਾਂ-ਥਾਂ ਉੱਤੇ ਸਿੱਖ ਸੰਗਤ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ।