ETV Bharat / state

ਕਾਂਗਰਸ ਨੇਤਾ 'ਤੇ ਮਹਿਲਾ ਨੂੰ ਬੰਦੀ ਬਣਾਉਣ ਦੇ ਲੱਗੇ ਦੋਸ਼

ਭਾਜਪਾ ਦੀਆਂ ਵਰਕਰ ਮਹਿਲਾਵਾਂ ਨੇ ਕਾਂਗਰਸੀ ਵਰਕਰ 'ਤੇ ਬੰਧਕ ਬਣਾਉਣ ਦੇ ਲਾਏ ਦੋਸ਼। ਅਕਾਲੀ ਦਲ ਅਤੇ ਭਾਜਪਾ ਵਰਕਰ ਨੇ ਕਾਂਗਰਸੀ ਵਰਕਰ ਅਨਿਲ ਕੁਮਾਰ ਵਿਰੁੱਧ ਦਰਜ ਕਰਵਾਈ ਸ਼ਿਕਾਇਤ।

BJP Worker on Allegation
author img

By

Published : Jun 11, 2019, 7:18 AM IST

ਬਠਿੰਡਾ: ਜ਼ਿਲ੍ਹੇ ਦੇ ਸਾਬਕਾ ਸੀ.ਪੀ.ਐੱਸ ਸਰੂਪ ਚੰਦ ਸਿੰਗਲਾ ਅਤੇ ਭਾਜਪਾ ਨੇਤਾਵਾਂ ਨੇ ਥਾਣਾ ਕੋਤਵਾਲੀ ਪੁਲਿਸ 'ਚ ਪਾਰਟੀ ਦੀਆਂ ਮਹਿਲਾਵਾਂ ਨੂੰ ਕਾਂਗਰਸੀ ਨੇਤਾ ਅਨਿਲ ਕੁਮਾਰ ਵਿਰੁੱਧ ਬੰਧਕ ਬਣਾਉਣ ਦੀ ਸ਼ਿਕਾਇਤ ਦਰਜ ਕਰਵਾਈ ਗਈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਵੇਖੋ ਵੀਡੀਓ
ਸਾਬਕਾ ਵਿਧਾਇਕ ਸਿੰਗਲਾ ਨੇ ਦੱਸਿਆ ਕਿ ਬਠਿੰਡਾ ਵਿੱਚ ਨਗਰ ਨਿਗਮ ਦੀਆਂ ਉਪ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਤਹਿਤ ਉਨ੍ਹਾਂ ਦੀ ਪਾਰਟੀ ਦੀਆਂ ਮਹਿਲਾ ਵਰਕਰ ਜਦੋਂ ਅਨਿਲ ਕੁਮਾਰ ਭੋਲਾ ਦੇ ਘਰ ਅਫ਼ੀਮ ਵਾਲੀ ਗਲੀ ਵਿੱਚ ਗਏ ਤਾਂ ਅਨਿਲ ਭੋਲਾ ਨੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਮਹਿਲਾਵਾਂ ਨੇ ਜਾਣਕਾਰੀ ਸਿੰਗਲਾ ਨੂੰ ਦਿੱਤੀ ਤੇ ਮੌਕੇ ਉੱਤੇ ਪਹੁੰਚ ਕੇ ਉਨ੍ਹਾਂ ਨੂੰ ਛੁਡਵਾਇਆ ਗਿਆ। ਸਿੰਗਲਾ ਨੇ ਕਿਹਾ ਕਿ ਇਹ ਸਾਰੀ ਘਟਨਾ ਉਨ੍ਹਾਂ ਦੀਆਂ ਵਰਕਰ ਤੇ ਪਾਰਟੀ ਦੇ ਨੇਤਾਵਾਂ ਨੂੰ ਦੱਸੀ। ਜਿਸ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਵਰਕਰ ਅਤੇ ਨੇਤਾ ਇਕੱਠਾ ਹੋ ਕੇ ਥਾਣਾ ਕੋਤਵਾਲੀ ਵਿੱਚ ਪਹੁੰਚੇ ਅਤੇ ਅਨਿਲ ਕੁਮਾਰ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਥਾਣਾ ਕੋਤਵਾਲੀ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੜਤਾਲ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Intro:Body:

Akal Takhat Sahib

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.