ਬਠਿੰਡਾ : ਕਾਰਗਿਲ ਵਿਜੈ ਦਿਵਸ ਅੱਜ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ 60 ਦਿਨ ਤੱਕ ਚੱਲੀ ਲੜਾਈ ਵਿੱਚ ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਹਰਾਇਆ ਸੀ। 26 ਜੁਲਾਈ ਨੂੰ ਆਪ੍ਰੇਸ਼ਨ ਵਿਜੈ ਨੂੰ 20 ਸਾਲ ਹੋ ਗਏ ਹਨ। ਇਸ ਲੜਾਈ ਵਿੱਚ ਬਠਿੰਡਾ ਦੇ ਰਹਿਣ ਵਾਲੇ ਸਾਬਕਾ ਕਰਨਲ ਵਰਿੰਦਰ ਕੁਮਾਰ ਨੇ ਆਪਣਾ ਅਹਿਮ ਰੋਲ ਅਦਾ ਕੀਤਾ ਸੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਤੋਪਖ਼ਾਨਾ ਬ੍ਰਿਗੇਡ ਵਿੱਚ ਤੈਨਾਤ ਸਨ। ਉਹਨਾਂ ਨੇ ਦੱਸਿਆ ਕਿ ਇਸ ਲੜਾਈ ਦੌਰਾਨ ਉਹ ਲੈਫਨੀਨਲ ਕਰਨਲ ਦੇ ਅਹੁਦੇ ਉੱਤੇ ਤਾਇਨਾਤ ਸਨ।
ਕਰਨਲ ਵਰਿੰਦਰ ਕੁਮਾਰ ਨੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਪਾਕਿਸਤਾਨ ਫੌਜ ਵਿਰੁੱਧ ਇਹ ਲੜਾਈ 60 ਦਿਨਾਂ ਤੱਕ ਲੜੀ ਸੀ ਜਿਸ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਕਾਰਗਿਲ ਫ਼ਤਿਹ ਦਿਵਸ ਮੌਕੇ ਫ਼ੌਜੀਆਂ ਦੀ ਸ਼ਹਾਦਤ ਨੂੰ ਸਰਧਾਂਜਲੀ
ਕਰਨਲ ਵਰਿੰਦਰ ਦਾ ਕਹਿਣਾ ਹੈ ਕਿ ਹਰ ਫ਼ੌਜੀ ਦਾ ਸੁਪਨਾ ਹੁੰਦਾ ਹੈ ਕਿ ਉਹ ਲੜਾਈ ਵਿੱਚ ਜ਼ਰੂਰ ਹਿੱਸਾ ਲਵੇ। ਉਹਨਾਂ ਨੇ ਲੜਾਈ ਵਿੱਚ ਹਿੱਸਾ ਲੈ ਕਿ ਆਪਣਾ ਫ਼ਰਜ਼ ਅਦਾ ਕੀਤਾ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਦੇਸ਼ ਦੀ ਮਦਦ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ।