ਮਾਨਸਾ: ਮੁਫ਼ਤ ਸਿੱਖਿਆ, ਮੁਫ਼ਤ ਪੜ੍ਹਾਈ ਦਾ ਮੁੱਦਾ ਲੈ ਕੇ ਚੋਣ ਲੜ ਰਹੇ ਬਠਿੰਡਾ ਲੋਕ ਸਭਾ ਹਲਕੇ ਤੋਂ ਸੋਸ਼ਲਿਸਟ ਪਾਰਟੀ ਇੰਡੀਆ ਦੇ ਉਮੀਦਵਾਰ ਗਾਇਕ ਤੇ ਗੀਤਕਾਰ ਬਲਜਿੰਦਰ ਸੰਗੀਲਾ ਨਾਲ ਈਟੀਵੀ ਭਾਰਤ ਨੇ ਖ਼ਾਸ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੂੰ ਉਨ੍ਹਾਂ ਦੇ ਅਧਿਕਾਰ ਜ਼ਰੂਰ ਯਾਦ ਕਰਵਾ ਦੇਣਗੇ ਜੋ ਉਨ੍ਹਾਂ ਦੇ ਮੁੱਢਲੇ ਸੰਵਿਧਾਨਕ ਹੱਕ ਹਨ।
ਉਨ੍ਹਾਂ ਕਿਹਾ ਕਿ ਹਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਦੇਸ਼ ਦੇ ਨਾਗਰਿਕ ਨੂੰ ਸਹੂਲਤਾਂ ਦੇਣ ਇਸ ਲਈ ਉਹ ਚੋਣ ਲੜਨ ਲਈ ਮੈਦਾਨ 'ਚ ਆਏ ਹਨ। ਬੇਸ਼ੱਕ ਉਨ੍ਹਾਂ ਕੋਲ ਚੋਣ ਪ੍ਰਚਾਰ ਦੇ ਸਾਧਨ ਘੱਟ ਹਨ ਪਰ ਉਹ ਡੋਰ-ਟੂ-ਡੋਰ ਸ਼ਹਿਰ ਵਾਸੀਆਂ ਨੂੰ ਮਿਲ ਰਹੇ ਹਨ।