ETV Bharat / state

12ਵੀਂ ਦੇ ਨਤੀਜਿਆਂ 'ਚ ਸ਼੍ਰੇਯਾ ਸਿੰਗਲਾ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਕੀਤਾ ਹਾਸਿਲ, ਸ਼੍ਰੇਯਾ ਨੇ 500 ਵਿੱਚੋਂ 498 ਅੰਕ ਕੀਤੇ ਪ੍ਰਪਤ

ਪੰਜਾਬ ਸਿੱਖਿਆ ਬੋਰਡ ਨੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ ਅਤੇ ਇਸ ਵਾਰ ਵੀ 12ਵੀਂ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਬਠਿੰਡਾ ਦੀ ਵਿਦਿਆਰਥਣ ਸ਼੍ਰੇਯਾ ਸਿੰਗਲਾ ਨੇ ਪੂਰੇ ਪੰਜਾਬ ਵਿੱਚੋਂ 2 ਸਥਾਨ ਹਾਸਿਲ ਕਰਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਵਿਦਿਆਰਥਣ ਨੇ ਕੁੱਲ 500 ਵਿੱਚ 498 ਅੰਕ ਪ੍ਰਾਪਤ ਕੀਤੇ ਹਨ।

In the 12th results at Bathinda, Shreya Singla secured the second position from Punjab
12ਵੀਂ ਦੇ ਨਤੀਜਿਆਂ 'ਚ ਸ਼੍ਰੇਯਾ ਸਿੰਗਲਾ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਕੀਤਾ ਹਾਸਿਲ, ਸ਼੍ਰੇਯਾ ਨੇ 500 ਵਿੱਚੋਂ 498 ਅੰਕ ਕੀਤੇ ਪ੍ਰਪਤ
author img

By

Published : May 24, 2023, 6:56 PM IST

Updated : May 25, 2023, 10:03 AM IST

ਪੜ੍ਹਾਈ ਅਤੇ ਖੇਡਾਂ ਵਿੱਚ ਵੀ ਅੱਵਲ ਹੈ ਸ਼੍ਰੇਯਾ ਸਿੰਗਲਾ

ਬਠਿੰਡਾ: ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦਾ ਅੱਜ ਰਿਜ਼ਲਟ ਆਇਆ ਅਤੇ ਪੂਰੇ ਪੰਜਾਬ ਵਿੱਚ ਦੂਜੇ ਨੰਬਰ 'ਤੇ ਆਉਣ ਵਾਲੀ ਬਠਿੰਡੇ ਦੀ ਸ਼੍ਰੇਯਾ ਸਿੰਗਲ ਨੇ ਕੁੱਲ 500 ਵਿੱਚੋਂ 498 ਅੰਕ ਪ੍ਰਾਪਤ ਕੀਤੇ ਹਨ। ਸ਼੍ਰੇਯਾ ਦੀ ਇਸ ਕਾਮਯਾਬੀ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ। ਪਰਿਵਾਰਕ ਮੈਂਬਰ ਲੱਡੂ ਵੰਡ ਕੇ ਖੁਸ਼ੀਆਂ ਨੂੰ ਸਾਂਝਾ ਕਰ ਰਹੇ ਹਨ। ਦੱਸ ਦਈਏ ਸ਼੍ਰੇਯਾ ਸਿੰਗਲਾ ਹੋਣਹਾਰ ਵਿਦਿਆਰਥਣ ਹੋਣ ਦੇ ਨਾਲ-ਨਾਲ ਇੱਕ ਵਧੀਆ ਖਿਡਾਰਣ ਵੀ ਹੈ।

ਬੈਡਮਿੰਟਨ ਦੀ ਵੀ ਸ਼ਾਨਦਾਰ ਖਿਡਾਰਣ ਹੈ ਟਾਪਰ ਵਿਦਿਆਰਥਣ: ਟਾਪਰ ਸ਼੍ਰੇਯਾ ਸਿੰਗਲਾ ਇਸ ਵਕਤ ਹੈਦਰਾਬਾਦ ਸਪੋਰਟਸ ਅਕੈਡਮੀ ਵਿੱਚ ਬੈਡਮਿੰਟਨ ਦੀਆਂ ਬਰੀਕੀਆਂ ਡੂੰਘਾਈ ਨਾਲ ਸਿੱਖਣ ਲਈ ਕੋਚਿੰਗ ਲੈ ਰਹੀ ਹੈ। ਸ਼੍ਰੇਯਾ ਦੇ ਪਿਤਾ ਦਵਿੰਦਰ ਕੁਮਾਰ ਨੇ ਕਿਹਾ ਕਿ ਸ਼੍ਰੇਯਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅਵੱਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਮੇਰੀ ਬੇਟੀ ਪੰਜਾਬ ਭਰ ਵਿੱਚ ਦੂਜੇ ਨੰਬਰ 'ਤੇ ਆਈ ਹੈ। ਉਨ੍ਹਾਂ ਕਿਹਾ ਕਿ ਪੂਰੇ ਪਰਿਵਾਰ ਲਈ ਇਹ ਗੱਲ ਬਹੁਤ ਖੁਸ਼ੀ ਵਾਲੀ ਹੈ। ਉਨ੍ਹਾਂ ਕਿਹਾ ਕਿ ਹੁਣ ਸ਼੍ਰੇਯਾ ਗ੍ਰੇਜੁਏਸ਼ਨ ਕਰੇਗੀ ਅਤੇ ਨਾਲ ਬੈਡਮਿੰਟਨ ਵਿੱਚ ਵਰਲਡ ਕੱਪ ਖੇਡਣ ਲਈ ਤਿਆਰੀ ਵੀ ਕਰੇਗੀ। ਉਨ੍ਹਾਂ ਕਿਹਾ ਬੈਡਮਿੰਟਨ ਵਿੱਚ ਮੇਰੀ ਬੇਟੀ ਨੇ ਬਹੁਤ ਸਾਰੇ ਮੈਡਲ ਪਹਿਲਾਂ ਵੀ ਜੀਤੇ ਹਨ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

ਦੱਸ ਦਈਏ ਸੂਬੇ ਵਿੱਚ ਮੁੜ ਤੋਂ ਲੜਕੀਆਂ ਨੇ ਬਾਜ਼ੀ ਮਾਰੀ ਹੈ ਅਤੇ ਲੁਧਿਆਣਾ ਦੀ ਨਵਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਨਵਪ੍ਰੀਤ ਕੌਰ ਅਮਰੀਕ ਸਿੰਘ ਦੀ ਬੇਟੀ ਹੈ ਜੋ ਕਿ ਲੁਧਿਆਣਾ ਦੀ ਜਮਾਲਪੁਰ ਫੋਕਲ ਪੁਆਇੰਟ ਇਲਾਕੇ ਦੀ ਵਸਨੀਕ ਹੈ। ਨਵਪ੍ਰੀਤ ਇਕ ਸਾਧਾਰਨ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਆਰਟਸ ਵਿੱਚ 500 ਅੰਕਾਂ ਚੋ 497 ਅੰਕ ਹਾਸਿਲ ਕਰਕੇ ਤੀਜਾ ਰੈਂਕ ਹਾਸਿਲ ਕੀਤਾ ਹੈ। ਨਵਪ੍ਰੀਤ ਦੇ ਕੁੱਲ 99.40 ਫੀਸਦੀ ਅੰਕ ਆਏ ਹਨ। ਉਸ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਨਵਦੀਪ ਕੌਰ ਨੇ ਕਿਹਾ ਕਿ ਉਸ ਨੇ ਬਿਨ੍ਹਾਂ ਕਿਸੇ ਦਬਾਓ ਦੇ ਪੜ੍ਹਾਈ ਕੀਤੀ ਹੈ ਅਤੇ ਵਧੀਆ ਨਤੀਜਾ ਹਾਸਲ ਹੋਇਆ ਹੈ। ਉਸ ਨੇ ਆਪਣਾ ਟੀਚਾ ਤੈਅ ਕਰਕੇ ਅਧਿਆਪਕਾਂ ਵੱਲੋਂ ਦਿੱਤਾ ਸਾਰਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਨੇ ਵੀ ਉਸ ਨੂੰ ਬਹੁਤ ਸਪੋਰਟ ਕੀਤੀ ਹੈ। ਹੁਣ ਉਹ ਅੱਗੇ ਦੀ ਪੜ੍ਹਾਈ ਕਰੇਗੀ ਅਤੇ ਨਾਲ ਹੀ ਸਰਕਾਰੀ ਨੌਕਰੀ ਦੀ ਤਿਆਰੀ ਕਰੇਗੀ। ਇਸ ਦੇ ਨਾਲ ਹੀ ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਅਸੀਂ ਸਿਰਫ ਆਪਣੀ ਧੀ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਲੀ ਪ੍ਰੇਰਿਤਾ ਕਰਦੇ ਰਹੇ ਹਾਂ ਜਿਸ ਦਾ ਨਤੀਜਾ ਅੱਜ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਧੀ ਉੱਤੇ ਮਾਣ ਹੈ।

  1. Punjab Board 12th Result 2023: ਪੰਜਾਬ ਬੋਰਡ 12ਵੀਂ ਦੇ ਨਤੀਜੇ ਦਾ ਐਲਾਨ, ਇਸ ਤਰ੍ਹਾਂ ਕਰੋ ਚੈੱਕ
  2. PSEB ਨੇ ਐਲਾਨੇ 12ਵੀਂ ਦੇ ਨਤੀਜੇ, ਤੀਜੇ ਸਥਾਨ 'ਤੇ ਲੁਧਿਆਣਾ ਦੀ ਨਵਪ੍ਰੀਤ ਕੌਰ,ਜਾਣੋ ਕਿੰਨੇ ਅੰਕ ਲਏ
  3. New Parliament Building : ਜਾਣੋ ਕੀ ਹੈ ਸੇਂਗੋਲ ਅਤੇ ਇਸ ਮੌਕੇ ਕਿਉਂ ਕੀਤਾ ਜਾ ਰਿਹਾ ਹੈ ਨਹਿਰੂ ਦਾ ਜ਼ਿਕਰ ?

ਇੱਥੇ ਜਾਣੋ ਆਪਣਾ ਨਤੀਜਾ: ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ਰਾਹੀਂ ਨਤੀਜੇ ਦੇਖ ਸਕਦੇ ਹਨ। 12ਵੀਂ ਦੀ ਪ੍ਰੀਖਿਆ 20 ਅਪ੍ਰੈਲ 2023 ਤੱਕ ਲਈ ਗਈ ਸੀ। ਲਗਭਗ 3 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਦੂਜੇ ਪਾਸੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 91.86 ਫੀਸਦੀ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ 91.03 ਫੀਸਦੀ ਅਤੇ ਪ੍ਰਾਈਵੇਟ ਸਕੂਲਾਂ ਦੀ 94.77 ਫੀਸਦੀ ਰਹੀ ਹੈ।

Last Updated : May 25, 2023, 10:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.