ਬਠਿੰਡਾ: ਭਾਰਤ ਨਗਰ ਵਿਖੇ ਮਾਨਵ ਸੇਵਾ ਕੇਂਦਰ ਸੰਚਾਲਨ ਕਰ ਰਹੇ ਕੈਲਾਸ਼ ਗੋਇਲ ਵੱਲੋਂ ਗਰੀਬ ਲੋਕਾਂ ਨੂੰ ਦੀ ਹਰ ਸੰਭਵ ਢੰਗ ਨਾਲ ਮਦਦ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਵਿੱਚ ਨਾ ਉਪਯੋਗ ਹੋਣ ਵਾਲੇ ਸਮਾਨ ਨੂੰ ਗਰੀਬ ਲੋਕਾਂ (Help Poor People)ਤੱਕ ਪਹੁੰਚਾਉਣ ਲਈ ਉਹਨਾਂ ਨਾਲ ਸੰਪਰਕ ਕਰਨ ।
ਪੁੱਤਰ ਪਿਤਾ ਤੋਂ ਪ੍ਰਭਾਵਿਤ: ਗੱਲਬਾਤ ਦੌਰਾਨ ਕੈਲਾਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਵੱਲੋਂ ਗਰੀਬ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ ਅਤੇ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਸਨ ਜਿੱਥੋਂ ਉਨ੍ਹਾਂ ਨੇ ਮਾਨਵਤਾ ਦੀ ਸੇਵਾ ਲਈ ਇਹ ਉਪਰਾਲਾ ਅਤੇ ਮਾਨਵ ਸੇਵਾ ਕੇਂਦਰ ਖੋਲਿਆ ਹੈ। ਇਸ ਕੇਂਦਰ ਰਾਹੀਂ ਉਹਨਾਂ ਵਲੋਂ ਲੋੜਵੰਦ ਗਰੀਬ ਪਰਿਵਾਰਾਂ (Help Poor People)ਨੂੰ ਹਰ ਉਹ ਚੀਜ਼ ਉਪਲਬਧ ਕਰਾਉਂਦੇ ਹਨ ਜੋ ਉਨ੍ਹਾਂ ਨੂੰ ਚਾਹੀਦੀ ਹੈ, ਜੇਕਰ ਉਹਨਾਂ ਪਾਸ ਕੋਈ ਲੋੜਵੰਦ ਗਰੀਬ ਵਿਅਕਤੀ ਕਿਸੇ ਇਲੈਕਟ੍ਰੋਨਿਕ ਚੀਜ ਦੀ ਲੋੜ ਹੁੰਦੀ ਹੈ ਤਾਂ ਉਹ ਸੋਸ਼ਲ ਮੀਡੀਆ 'ਤੇ ਅਪੀਲ ਕਰਦੇ ਹਨ ਕਿ ਕਿਸੇ ਪਾਸ ਇਲੈਕਟ੍ਰਾਨਿਕ ਚੀਜ਼ ਫਾਲਤੂ ਪਈ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਕਈ ਲੋਕਾਂ ਦੇ ਘਰਾਂ ਵਿੱਚ ਇਲੈਕਟ੍ਰੋਨਿਕ ਚੀਜਾਂ ਖਰਾਬ ਪਈਆਂ ਹੁੰਦੀਆਂ ਹਨ ਜੋ ਉਹਨਾਂ ਨੂੰ ਦੇ ਜਾਂਦੇ ਹਨ, ਜਿਸ ਨੂੰ ਉਹ ਠੀਕ ਕਰਵਾ ਕੇ ਗਰੀਬ ਲੋਕਾਂ ਨੂੰ ਮੁਫ਼ਤ ਵਿੱਚ ਦੇ ਦਿੰਦੇ ਹਨ । ਇਸੇ ਤਰ੍ਹਾਂ ਛੋਟੇ ਬੱਚਿਆਂ ਦੇ ਕੱਪੜੇ ਖਿਡੌਣੇ, ਕਿਤਾਬਾਂ ਅਤੇ ਹੋਰ ਵਸਤੂਆਂ ਮੁਫ਼ਤ ਵਿੱਚ ਉਪਲਬਧ ਕਰਵਾਈਆਂ ਜਾਂਦੀਆਂ ਹਨ ।
- Bus Stand in Bathinda : ਕਿੱਥੇ ਗਵਾਚ ਗਿਆ ਬਠਿੰਡੇ ਦਾ ਬੱਸ ਸਟੈਂਡ, ਪੜ੍ਹੋ ਇਹ ਸਾਬਕਾ ਕੌਂਸਲਰ ਦੂਰਬੀਨ ਨਾਲ ਕਿਉਂ ਲੱਭ ਰਿਹਾ ਬੱਸ ਸਟੈਂਡ
- Farmers Blocked Highway: ਅੰਮ੍ਰਿਤਸਰ 'ਚ ਕਿਸਾਨਾਂ ਨੇ ਹਾਈ-ਵੇਅ ਕੀਤਾ ਜਾਮ, ਸੂਬਾ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ
- Mansa News : ਜਦੋਂ ਤੱਕ ਮੇਰੇ ਪੁੱਤਰ ਨੂੰ ਇਨਸਾਫ਼ ਨਹੀਂ ਮਿਲਦਾ, ਮੈਂ ਸਰਕਾਰ ਖਿਲਾਫ ਬੋਲਦਾ ਰਹਾਂਗਾ: ਬਲਕੌਰ ਸਿੰਘ
ਖੁਸ਼ੀ ਗੋਇਲ : ਮਾਨਵ ਸੇਵਾ ਕੇਂਦਰ 'ਚ ਬਤੌਰ ਮੈਨੇਜਰ ਕੰਮ ਕਰ ਰਹੀ ਖੁਸ਼ੀ ਗੋਇਲ ਨੇ ਦੱਸਿਆ ਕਿ ਜੋ ਵੀ ਉਹਨਾਂ ਕੋਲ ਸੱਜਣ ਦਾਨ ਵਿੱਚ ਕੋਈ ਵੀ ਚੀਜ਼ ਦੇਣ ਆਉਂਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਉਸ ਨੂੰ ਚੈਕ ਕਰਦੇ ਹਾਂ ,ਜੇਕਰ ਉਹ ਕੋਲ ਰਿਪੇਅਰ ਹੋਣ ਵਾਲੀ ਹੁੰਦੀ ਹੈ ਤਾਂ ਉਸ ਨੂੰ ਰਿਪੇਅਰ ਕਰਵਾਉਂਦੇ ਹਨ। ਜੇਕਰ ਕੋਈ ਵਿਅਕਤੀ ਕੱਪੜਾ ਦਾਨ(Help Poor People) ਵਿੱਚ ਦੇ ਕੇ ਜਾਂਦਾ ਹੈ ਤਾਂ ਉਹ ਉਸ ਨੂੰ ਡ੍ਰਾਇਕਲੀਨ ਕਰਵਾ ਕੇ ਰੱਖਦੇ ਹਨ ਅਤੇ ਲੋੜਵੰਦਾਂ ਨੂੰ ਮੁਫਤ ਵਿੱਚ ਉਪਲਬਧ ਕਰਾਉਂਦੇ ਹਾਂ । ਲੋਕ ਉਹਨਾਂ ਕੋਲ ਮਿਕਸਰ, ਜੂਸਰ, ਪੱਖੇ, ਪ੍ਰੈਸ ਆਦਿ ਦੇ ਜਾਂਦੇ ਹਨ ਜਿਸ ਨੂੰ ਉਹ ਠੀਕ ਕਰਵਾ ਕੇ ਲੋੜਵੰਦ ਪਰਿਵਾਰਾਂ ਨੂੰ ਦੇ ਦਿੰਦੇ ਹਨ । ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਨਾ ਉਪਯੋਗ ਹੋਣ ਵਸਤੂ ਪਈ ਹੈ ਤਾਂ ਉਹ ਉਹਨਾਂ ਨੂੰ ਦੇ ਦੇਣ ਉਹ ਲੋੜਵੰਦਾਂ ਪਰਿਵਾਰਾਂ ਨੂੰ ਮੁਫ਼ਤ ਵਿੱਚ ਉਪਲਬਧ ਕਰਵਾਉਣਗੇ।