ਬਠਿੰਡਾ: 26 ਜਨਵਰੀ ਹਿੰਸਾ ਅਤੇ ਲਾਲ ਕਿਲ੍ਹਾ ਮਾਮਲੇ 'ਚ ਦਿੱਲੀ ਪੁਲਿਸ ਨੂੰ ਲੋੜੀਂਦੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਮੁੰਡੀ 'ਤੇ ਦਿੱਲੀ ਪੁਲਿਸ ਵਲੋਂ ਤਸ਼ੱਦਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਭਰਤੀ ਕਰਵਾਇਆ ਸੀ। ਇਸਦੇ ਚੱਲਦਿਆਂ ਗੁਰਦੀਪ ਮੁੰਡੀ ਦਿੱਲੀ ਪੁਲਿਸ ਦੀ ਕੁੱਟਮਾਰ ਤੋਂ ਬਾਅਦ ਮੀਡੀਆ ਸਾਹਮਣੇ ਆਇਆ ਹੈ। ਇਸ ਦੌਰਾਨ ਉਸ ਵਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ।
ਇਸ ਦੌਰਾਨ ਮੁੰਡੀ ਸਿਧਾਣਾ ਨੇ ਦੱਸਿਆ ਕਿ ਉਹ ਪੇਪਰ ਦੇਣ ਲਈ ਪਟਿਆਲਾ ਗਿਆ ਸੀ ਤਾਂ ਦਿੱਲੀ ਪੁਲਿਸ ਵਲੋਂ ਉਸ ਨੂੰ ਚੁੱਕ ਕੇ ਲੈ ਜਾਇਆ ਗਿਆ। ਇਸ ਤੋਂ ਬਾਅਦ ਉਸ ਉਤੇ ਤਸ਼ੱਦਦ ਕੀਤਾ ਗਿਆ। ਮੁੰਡੀ ਦਾ ਕਹਿਣਾ ਕਿ ਪੁਲਿਸ ਵਲੋਂ ਉਸ ਨੂੰ ਝੂਠਾ ਐਨਕਾਊਂਟਰ ਕਰਨ ਦੀ ਧਮਕੀ ਵੀ ਦਿੱਤੀ। ਨੌਜਵਾਨ ਦਾ ਕਹਿਣਾ ਕਿ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਬਾਰੇ ਉਸ ਕੋਲੋਂ ਪੁੱਛਗਿਛ ਕੀਤੀ। ਜਦੋਂ ਉਸ ਵਲੋਂ ਕਿਹਾ ਗਿਆ ਕਿ ਲੱਖਾ ਸਿਧਾਣਾ ਦਾ ਨਹੀਂ ਪਤਾ, ਤਾਂ ਪੁਲਿਸ ਵਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ।
ਮੁੰਡੀ ਸਿਧਾਣਾ ਦਾ ਕਹਿਣਾ ਕਿ ਦਿੱਲੀ ਪੁਲਿਸ ਵਲੋਂ ਧਮਕੀ ਦਿੱਤੀ ਸੀ ਕਿ ਲੱਖਾ ਸਿਧਾਣਾ ਸੰਘਰਸ਼ ਤੋਂ ਵਾਪਸ ਆ ਜਾਵੇ ਅਤੇ ਪੁਲਿਸ ਨੂੰ ਗ੍ਰਿਫ਼ਤਾਰੀ ਦੇਵੇ , ਨਹੀਂ ਤਾਂ ਉਸ ਦਾ ਐਨਕਾਊਂਟਰ ਕਰ ਦਿੱਤਾ ਜਾਵੇ। ਇਸ ਦੇ ਚੱਲਦਿਆਂ ਨੌਜਵਾਨ ਵਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਨੌਜਵਾਨ ਦਾ ਕਹਿਣਾ ਕਿ ਪੁਲਿਸ ਅਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ:ਵਿਸਾਖੀ ਮੌਕੇ ਪਾਕਿ ਜਾ ਰਹੇ ਜਥੇ ਨੂੰ ਐਸਜੀਪੀਸੀ ਦੇ ਦਫ਼ਤਰ ਤੋਂ ਕੀਤਾ ਰਵਾਨਾ