ਬਠਿੰਡਾ: ਪੰਜਾਬ ਵਿੱਚ ਰੇਤ ਦੇ ਕਾਰੋਬਾਰ ਦਾ ਮੁੱਦਾ ਭਖਿਆ ਹੋਇਆ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਸੰਚਾਰੂ ਢੰਗ ਨਾਲ ਰੇਤਾਂ ਮੁਹੱਇਆ ਕਰਵਾਉਣ ਲਈ ਸ਼ੁਕਰਵਾਰ 17 ਰੇਤੇ ਦੀਆਂ ਖੱਡਾਂ ਚਾਲੂ ਕੀਤੀਆਂ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਰੇਤੇ ਦੀਆਂ ਖੱਡਾਂ ਤੋਂ ਟਰੈਕਟਰ ਰਾਹੀ ਢੋਆ-ਢੁਆਈ ਕਰਨ ਅਤੇ ਰੇਤੇ ਦੀ ਭਰਾਈ ਲਈ ਲੇਬਰ ਵੱਲੋਂ ਕਰਨ ਦੀ ਪਾਲਿਸੀ ਵੀ ਲਿਆਂਦੀ ਗਈ ਸੀ। ਸਰਕਾਰ ਦਾ ਦਾਅਵਾ ਸੀ ਕਿ ਉਨ੍ਹਾਂ ਇਹ ਕਦਮ ਰੇਤੇ ਦੀ ਕਾਲਾਬਜ਼ਾਰੀ ਨੂੰ ਖ਼ਤਮ ਕਰਨ ਲਈ ਚੁੱਕਿਆ ਹੈ।
ਸਰਕਾਰ ਦੀ ਇਸ ਪਾਲਿਸੀ ਤੋਂ ਕਾਰੋਬਾਰੀ ਜ਼ਿਆਦਾ ਖੁਸ਼ ਨਹੀਂ ਹਨ। ਹੌਟ ਮਿਕਸ ਪਲਾਂਟ ਯੂਨੀਅਨ ਮਾਲਵਾ ਦੇ ਪ੍ਰਧਾਨ ਤਾਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਭਗਵੰਤ ਮਾਨ ਦੀ ਸ਼ਖਸੀਅਤ ਬਹੁਤ ਚੰਗੀ ਹੈ ਪਰ ਜੋ ਸਰਕਾਰ ਰੇਤੇ ਦੀਆਂ ਨੀਤੀਆਂ ਲੈ ਕੇ ਆ ਰਹੀ ਹੈ। ਉਹ ਬਿਲਕੁਲ ਹੀ ਹਾਸੋਹੀਣੀਆਂ ਹਨ। ਜਿਸ ਕਾਰਨ ਉਸਾਰੀ ਕਰਨ ਵਾਲੇ ਅਤੇ ਸੜਕਾਂ ਬਣਾਉਣ ਵਾਲੇ ਕਾਰੋਬਾਰੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਪੈ ਰਿਹਾ ਹੈ।
ਢੋਆ-ਢਆਈ ਲਈ ਟਿੱਪਰਾਂ ਦੀ ਮੰਗ: ਸਰਕਾਰ ਵੱਲੋਂ ਪਿਛਲੇ ਦਿਨੀਂ ਰੇਤੇ ਦੀ ਟਰੈਕਟਰਾਂ ਨਾਲ ਢੋਆ-ਢਆਈ ਕਰਨ ਅਤੇ ਲੇਬਰ ਵੱਲੋਂ ਰੇਤੇ ਦੀ ਭਰਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਕੀ ਪੰਜਾਬ ਸਰਕਾਰ ਦੱਸ ਸਕਦੀ ਹੈ ਕਿ ਜੋ ਕੰਮ ਜੇਸੀਬੀ ਅਤੇ ਟਿਪਰਾ ਰਾਹੀ ਕਰਨ ਦੇ ਬਾਵਜੂਦ ਪੂਰਾ ਨਹੀਂ ਪੈ ਰਿਹਾ ਉਸ ਨੂੰ ਟਰੈਕਟਰਾਂ ਟਰਾਲੀਆਂ ਨਾਲ ਕਿਸ ਤਰਾਂ ਪੂਰਾ ਕੀਤਾ ਜਾਵੇਗਾ।
ਅਕਾਲੀ ਸਰਕਾਰ ਸਮੇਂ ਘੱਟ ਰੇਟ 'ਤੇ ਮਿਲਦਾ ਸੀ ਰੇਤਾ: ਜੇਕਰ ਸਰਕਾਰ ਟਰੈਕਟਰਾਂ ਟਰਾਲੀਆਂ ਨੂੰ ਕਮਰਸ਼ੀਅਲ ਵਾਹਨਾਂ ਵਜੋਂ ਵਰਤੇ ਗਏ ਟਿਪਰ ਕਾਰੋਬਾਰੀ ਬੁਰੀ ਤਰ੍ਹਾਂ ਫੇਲ੍ਹ ਹੋ ਜਾਵੇਗਾ। ਲੱਖਾਂ ਰੁਪਏ ਸਰਕਾਰ ਨੂੰ ਟੈਕਸ ਵੱਲੋ ਅਦਾ ਕਰਨ ਵਾਲੇ ਲੋਕ ਕਾਰੋਬਾਰ ਤੋਂ ਲਾਂਭੇ ਹੋ ਜਾਣਗੇ। ਇਸੇ ਤਰ੍ਹਾਂ ਜੇਸੀਬੀ ਦੀ ਵਰਤੋਂ ਕਰਨ ਵਾਲੇ ਲੋਕ ਵੀ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਕਾਰਜਕਾਲ ਦੌਰਾਨ ਰੇਤਾ ਖੁੱਲ੍ਹਾ ਮਿਲਦਾ ਸੀ। ਇਸ ਦੇ ਨਾਲ ਹੀ ਵਾਜਬ ਰੇਟ ਤੇ ਵੀ ਮਿਲਦਾ ਸੀ। ਪਰ ਹੁਣ ਰੇਤ ਦੇ ਰੇਟ ਆਸਮਾਨ ਛੂਹ ਰਹੇ ਹਨ।
ਰੇਤੇ ਦੇ ਭਾਅ ਦੁੱਗਣੇ ਹੋਣ ਕਾਰਨ ਵਿਕਾਸ ਕਾਰਜ ਰੁੱਕੇ: ਬਜਰੀ ਦਾ ਭਾਵ ਵੀ ਦੁੱਗਣਾ ਹੋ ਗਿਆ ਹੈ ਜਿਸ ਕਾਰਨ ਪੰਜਾਬ ਵਿਚ ਹੁਣ ਵਿਕਾਸ ਕਾਰਜਾਂ ਦਾ ਕੋਈ ਵੀ ਠੇਕੇਦਾਰ ਠੇਕਾ ਨਹੀਂ ਲੈ ਰਿਹਾ। ਕਿ ਪੂਰਾ ਮਟੀਰੀਅਲ ਬਹੁਤ ਮਹਿੰਗਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਰੇਤੇ ਦੀ ਕੀਮਤ ਭਾਵੇਂ ਇਹ ਹੀ ਰੱਖਣ ਪਰ ਬਜ਼ਰੀ ਦੀ ਕੀਮਤ ਵੀ ਅੱਧੀ ਕਰ ਦੇਣ। ਜਿਸ ਨਾਲ ਕਾਰੋਬਾਰ ਉਤੇ ਕਾਫੀ ਫਰਕ ਪਵੇਗਾ ਇਸ ਦੇ ਨਾਲ ਹੀ ਪੂਰੇ ਪੰਜਾਬ ਵਿਚ ਟਰੈਕਟਰ-ਟਰਾਲੀਆਂ ਰਾਹੀਂ ਰੇਤੇ ਦੀ ਢੋਆ-ਢੁਆਈ ਨਹੀਂ ਹੋ ਸਕਦੀ ਸਰਕਾਰ ਨੂੰ ਚਾਹੀਦਾ ਹੈ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਟਿੱਪਰ ਰਾਹੀਂ ਰੇਤੇ ਦੀ ਢੋਆ ਢੁਆਈ ਕਰਵਾਈ ਜਾਵੇ।
ਰੇਤੇ ਬਿਨ੍ਹਾਂ ਬੰਦ ਹੋਏ ਕਾਰੋਬਾਰ: ਉਧਰ ਦੂਸਰੇ ਪਾਸੇ ਘਰਾਂ ਵਿੱਚ ਪੱਥਰ ਲਗਾਉਣ ਵਾਲੇ ਨਰੇਸ਼ ਕੁਮਾਰ ਕਾਰੀਗਰ ਦਾ ਕਹਿਣਾ ਹੈ ਪਿਛਲੇ 6 ਮਹੀਨਿਆਂ ਤੋਂ ਰੇਤੇ ਦੀ ਸਪਲਾਈ ਠੀਕ ਨਾ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਕਿਉਂਕਿ ਰੇਤੇ ਦਾ ਰੇਟ ਜਿਆਦਾ ਹੋਣ ਕਾਰਨ ਇਹ ਰੇਤਾਂ ਘੱਟ ਮਿਲਦਾ ਸੀ। ਜਿਸ ਕਾਰਨ ਲਾਲ ਰੇਤੇ ਦੀ ਵਰਤੋਂ ਕੀਤਾ ਜਾਂਦੀ ਸੀ। ਲਾਲ ਰੇਤੇ ਨਾਲ ਮਜ਼ਬੂਤੀ ਨਹੀਂ ਆਉਂਦੀ ਸੀ। ਰੇਤਾਂ ਨਾਂ ਮਿਲਣ ਕਾਰਨ ਰੇਤੇ ਦਾ ਕੰਮ ਬੰਦਾ ਕਰ ਦਿੱਤਾ ਗਿਆ। ਲੋਕਾਂ ਨੇ ਉਸਾਰੀਆਂ ਦਾ ਕੰਮ ਬੰਦ ਕਰ ਦਿੱਤਾ ਸੀ ਪਰ ਹੁਣ ਰੇਤ ਦੀ ਸਪਲਾਈ ਕੁਝ ਠੀਕ ਹੋਣ ਲੱਗੀ ਹੈ। ਜਿਸ ਕਾਰਨ ਉਨ੍ਹਾਂ ਦਾ ਥੋੜਾ-ਬਹੁਤਾ ਕਾਰੋਬਾਰ ਚੱਲਣਾ ਸ਼ੁਰੂ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰੇਤੇ ਦੀ ਸਪਲਾਈ ਪੂਰੀ ਤਰ੍ਹਾਂ ਬਹਾਲ ਕੀਤੀ ਜਾਵੇ ਤਾਂ ਜੋ ਉਹ ਆਪਣਾ ਕਾਰੋਬਾਰ ਚੰਗੀ ਤਰ੍ਹਾਂ ਚਲਾ ਸਕਣ।
ਇਹ ਵੀ ਪੜ੍ਹੋ:- Roof of A House Collapsed: ਮਕਾਨ ਦੀ ਡਿੱਗੀ ਛੱਤ, ਨੌਜਵਾਨ ਨੇ ਆਰਥਿਕ ਮਦਦ ਦੀ ਕੀਤੀ ਮੰਗ