ETV Bharat / state

ਈਟੀਵੀ ਭਾਰਤ ਨੇ ਲੱਭਿਆ ਬਠਿੰਡਾ 'ਚ ਬਣਿਆ ਕੈਪਟਨ ਦਾ 'ਸਮਾਰਟ ਸਕੂਲ'

author img

By

Published : Feb 29, 2020, 8:02 AM IST

ਅਕਸਰ ਹੀ ਪੰਜਾਬ ਸਰਕਾਰ ਸਮਾਰਟ ਸਕੂਲ ਬਣਵਾਉਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੋਏ ਵੇਖੀ ਜਾਂਦੀ ਹੈ, ਪਰ ਇਹ ਦਾਅਵੇ ਉਸ ਵੇਲੇ ਖੋਖਲੇ ਸਾਬਿਤ ਹੋ ਜਾਂਦੇ ਹਨ, ਜਦੋਂ ਉਨ੍ਹਾਂ ਸਮਾਰਟ ਸਕੂਲਾਂ ਦਾ ਰਿਐਲਟੀ ਚੈੱਕ ਕੀਤਾ ਜਾਂਦਾ ਹੈ। ਈਟੀਵੀ ਭਾਰਤ ਵਲੋਂ ਬਠਿੰਡਾ ਸ਼ਹਿਰ ਦੇ ਪੋਸ਼ ਇਲਾਕੇ ਵਿੱਚ ਕੈਪਟਨ ਵਲੋਂ ਬਣਵਾਏ ਸਮਾਰਟ ਸਕੂਲ ਦੀ ਗ੍ਰਾਊਂਡ ਜ਼ੀਰੋ ਤੋਂ ਰਿਪੋਰਟ, ਵੇਖੋ ਖ਼ਾਸ ਪੇਸ਼ਕਸ਼

ground report on smart school
ਫ਼ੋਟੋ

ਬਠਿੰਡਾ: ਪੰਜਾਬ ਸਰਕਾਰ ਵੱਲੋਂ ਅਕਸਰ ਹੀ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਉਹ ਵਾਅਦੇ ਪੂਰ ਨਹੀਂ ਚੜ੍ਹਦੇ। ਦਿੱਲੀ ਵਿਧਾਨਸਭਾ ਚੋਣਾਂ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣਾਂ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 5500 ਸਮਾਰਟ ਸਕੂਲ ਬਣਾਏ ਜਾਣੇ ਹਨ ਅਤੇ ਕਈ ਬਣਾ ਦਿੱਤੇ ਗਏ ਹਨ ਪਰ ਅਸਲ ਵਿੱਚ ਕਈ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖ਼ਸਤਾ ਹੈ। ਸਕੂਲ ਆਪਣੇ ਪੈਰਾਂ 'ਤੇ ਹੀ ਬਹੁਤ ਮੁਸ਼ਕਲ ਨਾਲ ਖੜਾ ਹੈ।

ਕੈਪਟਨ ਦਾ 'ਸਮਾਰਟ ਸਕੂਲ'

ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਸਰਕਾਰੀ ਚਾਰ ਕਮਰਿਆਂ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਚੱਲ ਰਿਹਾ ਹੈ। ਇਸ ਸਕੂਲ ਵਿੱਚ 50 ਤੋਂ ਜ਼ਿਆਦਾ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ, ਜਦੋਂ ਈਟੀਵੀ ਭਾਰਤ ਨੇ ਸਕੂਲ ਵਿੱਚ ਜਾ ਕੇ ਉਨ੍ਹਾਂ ਨੂੰ ਸ਼ੂਟ ਕਰਨਾ ਚਾਹਿਆ, ਤਾਂ ਉਥੇ ਮੌਕੇ 'ਤੇ ਮੌਜੂਦ ਅਧਿਆਪਕਾਂ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਸਕੂਲ ਦੀ ਛੁੱਟੀ ਸਮੇਂ ਸਕੂਲ ਨੂੰ ਕਵਰ ਕੀਤਾ ਗਿਆ। ਅਧਿਆਪਿਕਾਂ ਨੇ ਕੈਮਰੇ ਅੱਗੇ ਆ ਕੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।

ਕੈਪਟਨ ਸਰਕਾਰ ਦੇ ਇਸ ਸਮਾਰਟ ਸਕੂਲ ਦੀ ਇਮਾਰਤ ਅੰਦਰ ਟਿਊਬਲਾਈਟ ਛੱਤ ਉੱਤੇ ਲਟਕਦੀ ਹੋਈ ਮਿਲੀ। ਸਕੂਲ ਵਿੱਚ ਨਾ ਤਾਂ ਆਰਓ ਪਾਣੀ ਦੀ ਸਮੱਸਿਆ ਹੈ ਤੇ ਨਾ ਬੱਚਿਆਂ ਲਈ ਸਹੂਲਤ ਮੁਤਾਬਕ ਬਾਥਰੂਮ ਹਨ। ਕਮਰੇ ਵੀ ਛੋਟੇ ਹਨ, ਜਿਨ੍ਹਾਂ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਜਮਾਤ ਅੰਦਰ ਜਿਨ੍ਹੇ ਵਿਦਿਆਰਥੀ ਬੈਂਚ ਉੱਤੇ ਆ ਗਏ ਉਹ ਬੈਚਾਂ ਉੱਤੇ ਬੈਠਦੇ ਹੋਣਗੇ, ਬਾਕੀ ਦੇ ਹੇਠਾਂ ਵਿਛਾਈ ਦਰੀ ਉੱਤੇ। ਸਕੂਲ ਵਿੱਚ ਖੇਡ ਦੇ ਮੈਦਾਨ ਦਾ ਤਾਂ ਨਾਮੋਂ ਨਿਸ਼ਾਨ ਹੀ ਨਹੀਂ ਹੈ। ਬੱਚਿਆਂ ਦੀ ਸੁਰੱਖਿਆ ਲਈ ਕੋਈ ਕਰਮਚਾਰੀ ਤੱਕ ਵੀ ਸਕੂਲ ਵਿੱਚ ਮੌਜੂਦ ਨਹੀਂ ਹੈ।

ਸੋ, ਇਹ ਹੈ ਕੈਪਟਨ ਅਮਰਿੰਦਰ ਸਿੰਘ ਦਾ 'ਸਮਾਰਟ ਸਕੂਲ', ਜਿੱਥੇ ਵਿਦਿਆਰਥੀਆਂ ਲਈ ਪ੍ਰੋਜੈਕਟਰਾਂ ਦੀ ਗੱਲ ਤਾਂ ਕੀ ਕਰਨੀ ਹੈ, ਉੱਥੇ ਉਨ੍ਹਾਂ ਲਈ ਮੁੱਢਲੀਆਂ ਸੁਵਿਧਾਵਾਂ ਹੀ ਉਪਲੱਬਧ ਨਹੀਂ ਹਨ।

ਇਹ ਵੀ ਪੜ੍ਹੋ: ਖ਼ਜ਼ਾਨਾ ਮੰਤਰੀ ਨੇ 1,54,805 ਕਰੋੜ ਦਾ ਬਜਟ ਕੀਤਾ ਪੇਸ਼, ਜਾਣੋਂ ਕਿਸ ਨੂੰ ਕੀ-ਕੀ ਮਿਲਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.