ETV Bharat / state

ਹੈਰਾਨੀਜਨਕ ! ਕੋਰੋਨਾ ਕਾਲ 'ਚ ਸੇਵਾ ਲਈ ਭੇਜਿਆ ਕਰੋੜਾ ਦਾ ਸਮਾਨ ਖੁਰਦ ਬੁਰਦ - 100 Oxygen Consultants

ਬਠਿੰਡਾ ਵਿੱਚ ਕੋਰੋਨਾ ਕਾਲ (Corona time) ਦੌਰਾਨ ਦਾਨੀ ਸੱਜਣਾ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਭੇਜਿਆ ਗਿਆ ਕਰੋੜਾਂ ਰੁਪਏ ਦਾ ਸਾਮਾਨ ਲਾਪਤਾ (Goods worth crores of rupees missing) ਕੋਰੋਨਾ ਸੈਂਟਰ ਨੂੰ ਚਲਾਉਣ ਲਈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਮੇਟੀ ਬਣਾ ਕੇ ਕਾਂਗਰਸੀਆਂ ਨੂੰ ਦਿੱਤੀ ਸੀ ਜ਼ਿੰਮੇਵਾਰੀ ਕੋਰੋਨਾ ਕਾਲ ਖ਼ਤਮ ਹੋਣ ਤੋਂ ਬਾਅਦ ਕੋਵਿੰਦ ਸੈਂਟਰ ਕਰੋੜਾਂ ਰੁਪਏ ਦੀਆਂ ਮੈਡੀਕਲ ਮਸ਼ੀਨਰੀ ਦਾ ਨਹੀਂ ਕੋਈ ਥਹੁ ਪਤਾ।

Crore worth of goods sent for service during the Corona period
ਕੋਰੋਨਾ ਕਾਲ 'ਚ ਸੇਵਾ ਲਈ ਭੇਜਿਆ ਗਿਆ ਕਰੋੜਾ ਦਾ ਸਮਾਨ ਖੁਰਦ ਬੁਰਦ
author img

By

Published : Sep 23, 2022, 10:28 AM IST

ਬਠਿੰਡਾ: ਕੋਰੋਨਾ ਮਹਾਂਮਾਰੀ (corona epidemic) ਫੈਲਣ ਦੇ ਨਾਲ ਹੀ ਬਠਿੰਡਾ ਵਿੱਚ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਮੈਰੀਟੋਰੀਅਸ ਸਕੂਲ ਵਿੱਚ ਬਣਾਏ ਗਏ ਕੋਵਿੰਡ ਸੈਂਟਰ ਵਿਚਲੇ ਕਰੋੜਾਂ ਰੁਪਏ ਦੀ ਆਈ ਮੈਡੀਕਲ ਮਸ਼ੀਨਰੀ ਲਾਪਤਾ (Missing medical equipment) ਹੋਣ ਤੋਂ ਬਾਅਦ ਸਮਾਜ ਸੇਵੀ ਸੰਸਥਾ ਵਿਚ ਹੜਕੰਪ ਮਚਿਆ ਹੋਇਆ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਸਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਗਈ ਹੈ।

ਸਮਾਜ ਸੇਵੀ ਕਮਲਜੀਤ ਸਿੰਘ ਸਹਿਯੋਗ ਵੈੱਲਫੇਅਰ ਅਤੇ ਗੁਰਵਿੰਦਰ ਸ਼ਰਮਾ ਅਤੇ ਅਸ਼ੀਸ਼ ਬਾਂਸਲ ਗਣੇਸ਼ ਵੈੱਲਫੇਅਰ ਸੋਸਾਇਟੀ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਬਠਿੰਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਇਕੱਠੇ ਹੋ ਕੇ ਕਾਬਜ਼ ਸੈਂਟਰ ਬਾਦਲ ਰੋਡ ਉੱਤੇ ਮੈਰੀਟੋਰੀਅਸ ਸਕੂਲ ਵਿੱਚ ਬਣਾਇਆ ਗਿਆ ਸੀ ਜਿਸ ਵਿੱਚ ਇੱਕ ਐਂਬੂਲੈਂਸ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਪਲੱਬਧ ਕਰਵਾਈ ਗਈ ਸੀ। ਇਸ ਤੋਂ ਇਲਾਵਾ ਖ਼ਾਲਸਾ ਏਡ ਵੱਲੋਂ 100 ਆਕਸੀਜਨ ਕੰਸਲਟੇਟਰ (100 Oxygen Consultants) ਤੋਂ ਇਲਾਵਾ ਮੈਡੀਕਲ ਬੈੱਡ, ਏ ਸੀ, ਡੀ ਫਰਿੱਜ ਆਕਸੀਜਨਅਤੇ ਵੱਡੀ ਗਿਣਤੀ ਵਿਚ ਮੈਡੀਕਲ ਦੇ ਉਪਕਰਨ ਉਪਲੱਬਧ ਕਰਵਾਏ ਗਏ ਸਨ।

ਇਹ ਵੀ ਪੜ੍ਹੋ: ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲਾ ਗਿਰੋਹ ਕੀਤਾ ਕਾਬੂ

ਕੋਰੋਨਾ ਕਾਲ 'ਚ ਸੇਵਾ ਲਈ ਭੇਜਿਆ ਗਿਆ ਕਰੋੜਾ ਦਾ ਸਮਾਨ ਖੁਰਦ ਬੁਰਦ

ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਸੈਂਟਰ ਨੂੰ ਚਲਾਉਣ ਲਈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਕਾਇਦਾ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਇਸ ਕੋਵਿਡ ਸੈਂਟਰ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਪਰ ਹੁਣ ਕੋਵਿਡ ਸੈਂਟਰ ਬੰਦ ਹੋਣ ਤੋਂ ਬਾਅਦ ਇਹ ਕਰੋੜਾਂ ਰੁਪਏ ਦੀ ਮਸ਼ੀਨਰੀ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ। ਹੁਣ ਮੁੜ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਮਰੀਜ਼ਾਂ ਵੱਲੋਂ ਮੈਡੀਕਲ ਮਸ਼ੀਨਰੀ (Medical machinery) ਦੀ ਮੰਗ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਨੂੰ ਇਸ ਮੈਡੀਕਲ ਮਸ਼ੀਨਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਕਰੋੜਾਂ ਰੁਪਿਆ ਦਾ ਸਾਮਾਨ ਕਿਸ ਦੇ ਕੋਲ੍ਹ ਹੈ ਇਹ ਪਤਾ ਨਹੀਂ ਲੱਗ ਰਿਹਾ। ਸਮਾਜਸੇਵੀਆਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇਸ ਸਾਮਾਨ ਦਾ ਪਤਾ ਲਗਾਉਣ ਲਈ ਸ਼ਿਕਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਦਾਨ ਨਾਲ ਇਕੱਠਾ ਕੀਤੇ ਗਏ ਕਰੋੜਾਂ ਰੁਪਏ ਦੀ ਮਸ਼ੀਨਰੀ ਰੈੱਡ ਕਰਾਸ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਕੁਦਰਤੀ ਆਫ਼ਤ ਦੌਰਾਨ ਇਸ ਮਸ਼ੀਨਰੀ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਜਿਥੇ ਦਾਨੀ ਸੱਜਣਾਂ ਵੱਲੋਂ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਕਰੋੜਾਂ ਰੁਪਏ ਖਰਚ ਕੀਤੇ ਗਏ ਉੱਥੇ ਹੀ ਸਮਾਜ ਸੇਵੀ ਸੰਸਥਾ ਵੱਲੋਂ ਆਪਣੇ ਵਾਲੰਟੀਅਰਾਂ ਰਾਹੀਂ ਕੋਰੋਨਾ ਮਰੀਜ਼ਾਂ ਦੀ ਸੇਵਾ ਕੀਤੀ ਗਈ ਅਤੇ ਸਮੇਂ ਸਿਰ ਉਨ੍ਹਾਂ ਦਾ ਇਲਾਜ ਕੀਤਾ ਗਿਆ ਤਾਂ ਜੋ ਇਸ ਮਹਾਂਮਾਰੀ ਖ਼ਿਲਾਫ਼ ਲੜਿਆ ਜਾ ਸਕੇ, ਪਰ ਇਸ ਕਰੋੜਾਂ ਦੀ ਮਸ਼ੀਨਰੀ ਦੇ ਲਾਪਤਾ ਹੋਣ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦੇ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਲਾਪਤਾ ਹੋਈ ਮਸ਼ੀਨਰੀ ਦੀ ਜਾਣਕਾਰੀ ਇਕੱਠੀ ਕੀਤੀ ਜਾਵੇ ਅਤੇ ਸਮਾਜ ਸੇਵੀ ਸੰਸਥਾਵਾਂ ਰਾਹੀਂ ਇਸ ਨੂੰ ਰੈੱਡ ਕਰਾਸ ਹਵਾਲੇ ਕੀਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.