ETV Bharat / state

ਘੱਗਰ ਦਾ ਕਹਿਰ: ਦਰਜਨਾਂ  ਪਿੰਡ ਆਏ ਹੜ੍ਹ ਦੀ ਟਪੇਟ 'ਚ

ਘੱਗਰ ਦਰਿਆ 'ਚ ਪਾੜ ਪੈਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਦੀ ਫ਼ਸਲ ਤਬਾਹ ਹੋ ਗਈ ਹੈ। ਸਥਿਤੀ 'ਤੇ ਕਾਬੂ ਪਾਉਣ 'ਚ NDRF ਦੀ ਟੀਮ ਫ਼ੇਲ ਹੋ ਗਈ ਹੈ ਅਤੇ ਹੁਣ ਫ਼ੌਜ ਨੇ ਆ ਕੇ ਮੋਰਚਾ ਸੰਭਾਲਿਆ ਹੈ।

ਡਿਜ਼ਾਇਨ ਫ਼ੋਟੋ।
author img

By

Published : Jul 18, 2019, 8:49 PM IST

Updated : Jul 19, 2019, 12:32 PM IST

ਸੰਗਰੂਰ: ਬੀਤੇ ਜਿਨੀਂ ਮੂਨਕ ਦੇ ਪਿੰਡ ਫੂਲਦ 'ਚ ਘੱਗਰ ਦਰਿਆ 'ਚ ਪਾੜ ਪੈ ਗਿਆ ਜਿਸ ਕਾਰਨ ਘੱਗਰ ਦਾ ਪਾਣੀ ਮੂਨਕ ਦੇ ਵੱਖ-ਵੱਖ ਪਿੰਡਾਂ 'ਚ ਪੁਹੰਚ ਗਿਆ ਹੈ। ਇਸ ਦੀ ਜ਼ਿਆਦਾ ਮਾਰ ਫੂਲਦ ਪਿੰਡ 'ਚ ਪਈ ਹੈ ਜਿੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਦੀ ਫ਼ਸਲ ਤਬਾਹ ਹੋ ਗਈ ਹੈ।

ਵੀਡੀਓ

ਸਥਾਨਕ ਪ੍ਰਸਾਸ਼ਨ ਵੱਲੋਂ NDRF ਦੀ ਮਦਦ ਮੰਗੀ ਗਈ ਸੀ। NDRF ਨੇ ਮੌਕੇ 'ਤੇ ਪੁਹੰਚ ਕੇ ਮੌਰਚਾ ਸੰਭਾਲਿਆ ਪਰ ਹੁਣ ਹਾਲਾਤ ਹੋਰ ਵੀ ਨਾਜ਼ੁਕ ਹੋ ਗਏ ਹਨ ਜਿਸ ਕਾਰਨ ਹੁਣ ਫ਼ੌਜ ਨੂੰ ਬੁਲਾਇਆ ਗਿਆ ਹੈ।

ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਪਰਮਿੰਦਰ ਢੀਂਡਸਾ ਵੀ ਮੌਕੇ 'ਤੇ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੀ ਮਦਦ ਲਈ ਕਹਿ ਦਿੱਤਾ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਏਗੀ।

ਦੱਸਣਯੋਗ ਹੈ ਕਿ ਘੱਗਰ ਦੇ ਟੁੱਟਣ ਦਾ ਡਰ ਹਰ ਸਾਲ ਰਹਿੰਦਾ ਹੈ ਪਰ ਇਸਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਸੰਗਰੂਰ ਵਿਚ ਹੁਣ ਫਿਰ ਬੱਦਲਵਾਹੀ ਹੈ ਤੇ ਅੱਗੇ ਵੇਖਣਾ ਇਹ ਹੋਵੇਗਾ ਕਿ ਮੌਸਮ ਦੀ ਮਾਰ ਨਾਲ ਨੁਕਸਾਨ ਹੋਰ ਵਧੇਗਾ ਜਾ ਫੇਰ NDRF ਦੀ ਟੀਮ ਅਤੇ ਫ਼ੌਜ ਇਸ 'ਤੇ ਕਾਬੂ ਪਾ ਲੈਂਦੀ ਹੈ।

Intro:ਘੱਗਰ ਦੇ ਪਾੜ ਪੈਣ ਤੇ ਹਜਾਰਾਂ ਏਕੜ ਜਮੀਨ ਖ਼ਰਾਬ ਹੋਣ ਤੇ ਹੁਣ NDRF ਨੇ ਸੰਭਯਾ ਮੋਰਚਾ,ਪਰਮਿੰਦਰ ਢੀਂਡਸਾ ਨੇ ਲਿਆ ਮੌਕੇ ਦਾ ਜਾਇਜਾ.
Body:VO : ਅੱਜ ਸਵੇਰੇ ਹੀ ਮੂਨਕ ਦੇ ਪਿੰਡ ਫੂਲਦ ਵਿਖੇ ਘੱਗਰ ਦੇ ਪਾੜ ਪੈਣ ਤੇ ਪਾਣੀ ਮੂਨਕ ਦੇ ਵੱਖ ਵੱਖ ਪਿੰਡ ਵਿਚ ਪੁਹੰਚ ਗਿਆ ਜਿਥੇ ਸਬ ਤੋਂ ਜ਼ਿਆਦਾ ਮਾਰ ਫੂਲਦ ਪਿੰਡ ਪਾਈ ਅਤੇ ਹਾਜਰ ਏਕੜ ਦੀ ਫ਼ਸਲ ਪਾਣੀ ਦੇ ਨਾਲ ਤਬਾਹ ਹੋ ਗਈ,ਇਸ ਮੌਕੇ ਤੇ ਪ੍ਰਸਾਸ਼ਨ ਵਲੋਂ NDRF ਦੀ ਮਦਦ ਮੰਗੀ ਗਈ ਤੇ ਹੁਣ NDRF ਮੌਕੇ ਤੇ ਪੁਹੰਚ ਗਈ ਹੈ ਅਤੇ ਮੌਕੇ ਦਾ ਜਾਇਜਾ ਲੈਂਦੇ ਹੋਏ ਸੁਰੱਖਿਆ ਕਾਰਜ ਕਰ ਰਹੀ ਹੈ,ਇਸੇ ਮੌਕੇ ਤੇ MLA ਲਹਿਰ ਪਰਮਿੰਦਰ ਢੀਂਡਸਾ ਨੇ ਵੀ ਆਕੇ ਮੌਕੇ ਦਾ ਜਾਇਜਾ ਲਿਆ ਅਤੇ ਕਿਹਾ ਕਿ ਹਰ ਤਰ੍ਹਾਂ ਦੀ ਮਦਦ ਦੇ ਲਈ ਪ੍ਰਸਾਸ਼ਨ ਨੂੰ ਕਹਿ ਦਿੱਤਾ ਗਿਆ ਹੈ ਅਤੇ ਕੋਈ ਵੀ ਢਿਲ ਨਹੀਂ ਵਰਤੀ ਜਾਏਗੀ.
BYTE : ਪਰਮਿੰਦਰ ਢੀਂਡਸਾ
Conclusion:ਕਾਰਜ ਚੱਲ ਰਹੇ ਹਨ ਪਰ ਕੀਤੇ ਨਾ ਕੀਤੇ ਪ੍ਰਸਾਸ਼ਨ ਨੂੰ ਘੱਗਰ ਦੇ ਟੁੱਟਣ ਦਾ ਡਰ ਹਰ ਸਾਲ ਰਹਿੰਦਾ ਪਾਰ ਫੇਰ ਵੀ ਇਸਦੇ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ ਓਥੇ ਹੀ ਸਂਗਰੂਰ ਵਿਚ ਅੱਜ ਫੇਰ ਬੱਦਲਵਾਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਮੌਸਮ ਦੀ ਮਾਰ ਨਾਲ ਨੁਕਸਾਨ ਹੋਰ ਵਧੇਗਾ ਜਾ ਫੇਰ NDRF ਦੀ ਟੀਮ ਕਾਰਜ ਵਿਚ ਕਾਮਯਾਬ ਹੋਵੇਗੀ.
Last Updated : Jul 19, 2019, 12:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.