ETV Bharat / state

ਸੀਵਰੇਜ ਟਰੀਟਮੈਂਟ ਪਲਾਂਟ 'ਚ ਗੈਸ ਲੀਕ, ਮੁਲਾਜ਼ਮ ਹੋਇਆ ਬੋਹੇਸ਼

ਤਲਵੰਡੀ ਸਾਬੋ ਦੇ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਗੈਸ ਲੀਕ ਹੋ ਗਈ ਜਿਸ ਦੇ ਚੱਲਦੇ ਇੱਕ ਮੁਲਾਜ਼ਮ ਬੇਹੋਸ਼ ਹੋ ਗਿਆ। ਮੌਕੇ 'ਤੇ ਫਾਈਰਬ੍ਰਿਗੇਡ ਕਰਮਚਾਰਿਆਂ ਨੇ ਗੈਸ ਲਿਕੇਜ਼ ਨੂੰ ਬੰਦ ਕੀਤਾ।

Gas leak in sewage treatment plant talwandi sabo , employee Fainted
ਸੀਵਰੇਜ ਟਰੀਟਮੈਂਟ ਪਲਾਂਟ 'ਚ ਗੈਸ ਲੀਕ
author img

By

Published : Jul 5, 2022, 1:44 PM IST

ਬਠਿੰਡਾ: ਤਲਵੰਡੀ ਸਾਬੋ ਦੇ ਬਠਿੰਡਾ ਰੋੜ ਤੇ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਗੈਸ ਲੀਕ ਹੋਣ ਨਾਲ ਇੱਕ ਮੁਲਾਜਮ ਬੇਹੋਸ ਹੋ ਗਿਆ। ਨਗਰ ਕੌਂਸਲ ਦੇ ਅਧਿਕਾਰੀ ਅਤੇ ਫਾਈਰਬ੍ਰਿਗੇਡ ਦੇ ਕਰਮਚਾਰਿਆਂ ਨੇ ਮੌਕੇ ਤੇੇ ਪੁੱਜ ਕੇ ਬੜੀ ਮੁਸ਼ੱਕਤ ਨਾਲ ਗੈਸ ਲੀਕਜ ਨੂੰ ਬੰਦ ਕੀਤਾ। ਬੇਹੋਸ਼ ਹੋਏ ਮੁਲਾਜ਼ਮ ਨੂੰ ਇਲਾਜ ਲਈ ਤਲਵੰਡੀ ਸਾਬੋ ਦੇ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੀਵਰੇਜ ਟਰੀਟਮੈਂਟ ਪਲਾਟ ਨੇੜੇ ਰਹਿੰਦੇ ਕਿਸਾਨਾਂ ਵੱਲੋਂ ਵੀ ਵਿਭਾਗ ਦੀ ਅਣਗਹਿਲੀ ਦੇ ਦੋਸ਼ ਲਗਾਏ ਗਏ ਹਨ।

ਆਸ ਪਾਸ ਰਹਿੰਦੇ ਕਿਸਾਨਾਂ ਨੇ ਕਿਹਾ ਕਿ ਪਹਿਲਾ 2014 ਵਿੱਚ ਵੀ ਸਿਵਰੇਜ ਦੀ ਅਣਗਹਿਲੀ ਕਰਕੇ ਗੈਸ ਲੀਕ ਹੋਈ ਸੀ ਤੇ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸਨ, ਪਰ ਉਨ੍ਹਾਂ ਨੂੰ ਕੋਈ ਮੁਆਵਜਾ ਨਹੀ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਵਾਪਰੀ ਘਟਨਾ ਦਾ ਕਾਰਨ ਠੇਕੇਦਾਰ ਅਤੇ ਵਿਭਾਗ ਦੀ ਅਣਗਹਿਲੀ ਦੱਸਿਆਂ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨਾਲ ਫਸਲ ਖਰਾਬ ਹੋਣ ਦਾ ਖਤਰਾਂ ਮੰਡਰਾ ਰਿਹਾ ਹੈ ਤੇ ਫਸਲਾਂ ਚਿੱਟੀਆਂ ਹੋਣੀਆਂ ਸੁਰੂ ਹੋ ਗਈਆਂ ਹਨ।

ਸੀਵਰੇਜ ਟਰੀਟਮੈਂਟ ਪਲਾਂਟ 'ਚ ਗੈਸ ਲੀਕ

ਕਿਸਾਨਾਂ ਵੱਲੋਂ ਸਰਕਾਰ ਤੇ ਜਿਥੇ ਖਰਾਬ ਹੋ ਰਹੀਆਂ ਫਸਲ ਲਈ ਮੁਆਵਜੇ ਦੀ ਮੰਗ ਕੀਤੀ ਉਥੇ ਹੀ ਇਸ ਦੀ ਘਟਨਾ ਨਾ ਹੋਣ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਵੀ ਉਠਾਈ। ਫਾਈਰਬ੍ਰਿਗੇਡ ਪ੍ਰਬੰਧਕਾ ਨੇ ਦੱਸਿਆਂ ਕਿ ਗੈਸ ਤੇ ਕਾਬੂ ਪਾ ਲਿਆਂ ਗਿਆਂ ਹੈ ਤੇ ਲੀਕਜ ਬੰਦ ਕਰ ਦਿੱਤੀ ਗਈ ਹੈ। ਬਠਿੰਡਾ ਅਤੇ ਗੁਰੁ ਗੋਬਿੰਦ ਸਿੰਘ ਰਿਫਾਈਨਰੀ ਤੋ ਵੀ ਫਾਈਰਬ੍ਰਿਗੇਡ ਦੀਆਂ ਗੱਡੀਆਂ ਮੋਕੇ ਤੇ ਪੱਜੀਆਂ ਜਿੰਨਾ ਨੇ ਬੜੀ ਮੁਸਕਤ ਨਾਲ ਗੈਸ ਲੀਕਜ ਬੰਦ ਕੀਤੀ।

ਇਹ ਵੀ ਪੜ੍ਹੋ: ਜ਼ਮੀਨੀ ਵਿਵਾਦ ਨੂੰ ਲੈਕੇ ਟੈਂਕੀ ‘ਤੇ ਚੜ੍ਹਿਆ ਬਜ਼ੁਰਗ, ਜਾਣੋ ਪੂਰਾ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.