ETV Bharat / state

ਲਘੂ ਉਦਯੋਗ ਭਾਰਤੀ ਵੱਲੋਂ ਬਠਿੰਡਾ ਵਿੱਚ ਐਮਐਸਐਮਈ ਦੇ ਡਿਪਟੀ ਡਾਇਰੈਕਟਰ ਦੀ ਤਾਇਨਾਤੀ ਦੀ ਮੰਗ

author img

By

Published : Jul 2, 2023, 5:33 PM IST

ਲਘੂ ਉਦਯੋਗ ਭਾਰਤੀ ਦੀ ਪੰਜਾਬ ਇਕਾਈ ਦੀ ਮੀਟਿੰਗ ਦੌਰਾਨ ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਉੱਤਮ ਗੋਇਲ ਅਤੇ ਬਠਿੰਡਾ ਇਕਾਈ ਦੇ ਸਕੱਤਰ ਭਾਰਤ ਭੂਸ਼ਨ ਨੇ ਕੌਮੀ ਪ੍ਰਧਾਨ ਬਲਦੇਵ ਭਾਈ ਪ੍ਰਜਾਪਤੀ ਨੂੰ ਅਪੀਲ ਕਰਦਿਆਂ ਐਮਐਸਐਮਈ ਦੇ ਡਿਪਟੀ ਡਾਇਰੈਕਟਰ ਦੀ ਤਾਇਨਾਤਗੀ ਬਠਿੰਡਾ ਵਿੱਚ ਕਰਨ ਦੀ ਮੰਗ ਕੀਤੀ।

From small industry Indians MSME in Bathinda Demand for posting of Deputy Director
ਲਘੂ ਉਦਯੋਗ ਭਾਰਤੀ ਵੱਲੋਂ ਬਠਿੰਡਾ ਵਿੱਚ ਐਮਐਸਐਮਈ ਦੇ ਡਿਪਟੀ ਡਾਇਰੈਕਟਰ ਦੀ ਤਾਇਨਾਤੀ ਦੀ ਮੰਗ

ਲਘੂ ਉਦਯੋਗ ਭਾਰਤੀ ਵੱਲੋਂ ਬਠਿੰਡਾ ਵਿੱਚ ਐਮਐਸਐਮਈ ਦੇ ਡਿਪਟੀ ਡਾਇਰੈਕਟਰ ਦੀ ਤਾਇਨਾਤੀ ਦੀ ਮੰਗ

ਬਠਿੰਡਾ : ਲਘੂ ਉਦਯੋਗ ਭਾਰਤੀ ਦੀ ਪੰਜਾਬ ਇਕਾਈ ਦੀ ਮੀਟਿੰਗ ਸਭਾ ਪ੍ਰਧਾਨ ਉੱਤਮ ਗੋਇਲ ਦੀ ਪ੍ਰਧਾਨਗੀ ਹੇਠ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਬਠਿੰਡਾ ਵਿਖੇ ਹੋਈ। ਉਕਤ ਮੀਟਿੰਗ ਵਿੱਚ ਲਘੂ ਉਦਯੋਗ ਭਾਰਤੀ ਦੇ ਕੌਮੀ ਪ੍ਰਧਾਨ ਬਲਦੇਵ ਭਾਈ ਪ੍ਰਜਾਪਤੀ, ਕੌਮੀ ਮੀਤ ਪ੍ਰਧਾਨ ਅਰਵਿੰਦ ਧੂਮਲ ਅਤੇ ਕੌਮੀ ਸਕੱਤਰ ਘਨਸ਼ਿਆਮ ਓਝਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਮੰਡੀਆਂ ਤੋਂ ਮੀਟਿੰਗ ਵਿੱਚ ਪਹੁੰਚੇ ਰਾਈਸ ਮਿੱਲ ਮਾਲਕਾਂ ਨੇ ਐਫਸੀਆਈ ਵੱਲੋਂ ਰਾਈਸ ਸ਼ੈਲਰ ਮਿੱਲਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਮੰਗ ਪੱਤਰ ਲਘੂ ਉਦਯੋਗ ਭਾਰਤੀ ਦੀ ਕਾਰਜਕਾਰਨੀ ਨੂੰ ਦਿੱਤਾ।

ਐਮਐਸਐਮਈ ਦੇ ਡਿਪਟੀ ਡਾਇਰੈਕਟਰ ਦੀ ਤਾਇਨਾਤਗੀ ਬਠਿੰਡਾ ਵਿੱਚ ਕਰਨ ਦੀ ਮੰਗ : ਇਸ ਦੌਰਾਨ ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਉੱਤਮ ਗੋਇਲ ਅਤੇ ਬਠਿੰਡਾ ਇਕਾਈ ਦੇ ਸਕੱਤਰ ਭਾਰਤ ਭੂਸ਼ਨ ਨੇ ਕੌਮੀ ਪ੍ਰਧਾਨ ਬਲਦੇਵ ਭਾਈ ਪ੍ਰਜਾਪਤੀ ਨੂੰ ਅਪੀਲ ਕਰਦਿਆਂ ਐਮਐਸਐਮਈ ਦੇ ਡਿਪਟੀ ਡਾਇਰੈਕਟਰ ਦੀ ਤਾਇਨਾਤਗੀ ਬਠਿੰਡਾ ਵਿੱਚ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕੌਮੀ ਪ੍ਰਧਾਨ ਬਲਦੇਵ ਭਾਈ ਪ੍ਰਜਾਪਤੀ ਨੇ ਰਾਈਸ ਮਿੱਲਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ, ਜਦਕਿ ਜਲਦੀ ਹੀ ਬਠਿੰਡਾ ਵਿਖੇ ਐਮਐਸਐਮਈ ਦੇ ਡਿਪਟੀ ਡਾਇਰੈਕਟਰ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ।

ਇਨ੍ਹਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ : ਇਸ ਦੌਰਾਨ ਕੌਮੀ ਪ੍ਰਧਾਨ ਨੇ ਪੰਜਾਬ ਕਾਰਜਕਾਰਨੀ ਦਾ ਗਠਨ ਕਰਦਿਆਂ ਉੱਤਮ ਗੋਇਲ ਨੂੰ ਪੰਜਾਬ ਸੰਯੁਕਤ ਸਕੱਤਰ, ਅਸ਼ੋਕ ਗੁਪਤਾ ਨੂੰ ਪੰਜਾਬ ਪ੍ਰਧਾਨ, ਪ੍ਰਦੀਪ ਮੋਂਗੀਆ ਨੂੰ ਸਕੱਤਰ, ਵਿਕ੍ਰਾਂਤ ਸ਼ਰਮਾ ਨੂੰ ਕੈਸ਼ੀਅਰ ਅਤੇ ਅਰਚਨਾ ਜੈਨ ਨੂੰ ਮਹਿਲਾ ਵਿੰਗ ਪੰਜਾਬ ਪ੍ਰਧਾਨ ਨਿਯੁਕਤ ਕੀਤਾ। ਇਸ ਦੌਰਾਨ ਰਾਮਾ ਮੰਡੀ, ਗੋਨਿਆਣਾ, ਮਲੋਟ ਅਤੇ ਰਾਮਪੁਰਾ ਫੁੱਲ ਯੂਨਿਟ ਦਾ ਐਲਾਨ ਕੀਤਾ ਗਿਆ ਅਤੇ ਸੁਰੇਸ਼ ਕੁਮਾਰ ਗੁਪਤਾ ਨੂੰ ਦੱਖਣੀ ਮਾਲਵਾ ਇਕਾਈ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਮੰਡੀਆਂ ਤੋਂ ਮੀਟਿੰਗ ਵਿੱਚ ਪਹੁੰਚੇ ਰਾਈਸ ਮਿੱਲ ਮਾਲਕਾਂ ਨੇ ਐਫਸੀਆਈ ਵੱਲੋਂ ਰਾਈਸ ਸ਼ੈਲਰ ਮਿੱਲਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਮੰਗ ਪੱਤਰ ਲਘੂ ਉਦਯੋਗ ਭਾਰਤੀ ਦੀ ਕਾਰਜਕਾਰਨੀ ਨੂੰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.