ETV Bharat / state

Dere Sirsa Chief Channel: ਧੱਕੇ ਨਾਲ ਡੇਰਾ ਮੁਖੀ ਦਾ ਚੈਨਲ ਕਰਵਾਇਆ ਜਾ ਰਿਹਾ ਸਬਸਕ੍ਰਾਇਬ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਿਆ ਨੋਟਿਸ

author img

By

Published : Feb 28, 2023, 3:38 PM IST

ਡੇਰਾ ਸਿਰਸਾ ਮੁਖੀ ਦਾ ਚੈਨਲ ਪ੍ਰਮੋਟ ਕਰਨ ਲਈ ਧੱਕੇ ਨਾਲ ਮੋਬਾਇਲ ਫੜ ਕੇ ਸਬਸਕ੍ਰਾਈਬ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਜਥੇਦਾਰ ਗਿਆਨੀ ਹਰਪ੍ਰੀਤ ਨੇ ਕਿਹਾ ਹੈ ਕਿ ਸਾਈਬਰ ਕ੍ਰਾਈਮ ਤਹਿਤ ਪਰਚੇ ਹੋਣਗੇ।

Forced subscriptions to promote Dere Sirsa Chief Gurmeet Ram Rahim's channel
Dere Sirsa Chief Channel : ਧੱਕੇ ਨਾਲ ਡੇਰਾ ਮੁਖਾ ਦਾ ਚੈਨਲ ਕਰਵਾਇਆ ਜਾ ਰਿਹਾ ਸਬਸਕ੍ਰਾਇਬ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਿਆ ਨੋਟਿਸ
Dere Sirsa Chief Channel : ਧੱਕੇ ਨਾਲ ਡੇਰਾ ਮੁਖੀ ਦਾ ਚੈਨਲ ਕਰਵਾਇਆ ਜਾ ਰਿਹਾ ਸਬਸਕ੍ਰਾਇਬ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਿਆ ਨੋਟਿਸ

ਬਠਿੰਡਾ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪੈਰੋਲ ਤੋਂ ਆਉਣ ਤੋਂ ਬਾਅਦ ਡੇਰਾ ਪ੍ਰੇਮੀਆਂ ਦੀਆਂ ਸਰਗਰਮੀਆਂ ਵੀ ਲਗਾਤਾਰ ਵਧ ਰਹੀਆਂ ਹਨ। ਹੁਣ ਇਹ ਇਲਜ਼ਾਮ ਲੱਗ ਰਹੇ ਹਨ ਕਿ ਡੇਰੇ ਦਾ ਚੈਨਲ ਪ੍ਰਮੋਟ ਕਰਨ ਲਈ ਡੇਰਾ ਪ੍ਰੇਮੀ ਲੋਕਾਂ ਦੇ ਫੋਨ ਫੜ੍ਹ ਕੇ ਧੱਕੇ ਨਾਲ ਸਬਸਕ੍ਰਾਇਬ ਕਰ ਰਹੇ ਹਨ। ਦੂਜੇ ਪਾਸੇ ਡੇਰਾ ਮੁਖੀ ਲਗਾਤਾਰ ਆਨਲਾਇਨ ਸਤਸੰਗ ਕਰ ਰਿਹਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣ ਨਾਲ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਡੇਰੇ ਦੀਆਂ ਗਤੀਵਿਧੀਆਂ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸ ਸ਼ਿਕਾਇਤ ਕੀਤੀ ਗਈ ਹੈ।

ਸਿੱਖ ਸੰਗਤ ਵਿੱਚ ਪਾਇਆ ਜਾ ਰਿਹਾ ਹੈ ਰੋਸ: ਜ਼ਿਕਰਯੋਗ ਹੈ ਕਿ ਪੰਜਾਬ ਦੀ ਹੱਦ ਨਾਲ ਲਗਦੇ ਹਰਿਆਣਾ ਦੇ ਸਿੱਖ ਬਹੁ ਗਿਣਤੀ ਪਿੰਡਾਂ ਵਿੱਚ ਡੇਰਾ ਸਿਰਸਾ ਦੇ ਚੇਲਿਆਂ ਵੱਲੋਂ ਆਮ ਲੋਕਾਂ ਦੇ ਫੋਨ ਧੱਕੇ ਨਾਲ ਜਾਂ ਕਿਸੇ ਤਰੀਕੇ ਫੜਨ ਉਪਰੰਤ ਆਪਣੇ ਡੇਰੇ ਦਾ ਚੈਨਲ ਸਬਸਕ੍ਰਾਈਬ ਕਰ ਰਹੇ ਹਨ। ਇਹ ਮਾਮਲੇ ਲਗਾਤਾਰ ਸਾਹਮਣੇ ਆਉਣ ਉਪਰੰਤ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸੇ ਕੜੀ ਵਿੱਚ ਅੱਜ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਦੇਸੂ ਮਲਕਾਣਾ ਵਾਸੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਦੌਰਾਨ ਉਕਤ ਕਾਰੇ ਤੋਂ ਜਾਣੂੰ ਕਰਵਾਇਆ।

ਇਹ ਵੀ ਪੜ੍ਹੋ: Anand Marriage Act: ਕੀ ਹੈ ਆਨੰਦ ਮੈਰਿਜ ਐਕਟ, ਕਦੋਂ ਤੋਂ ਕੀਤੀ ਜਾ ਰਹੀ ਹੈ ਮੰਗ, ਅਜੇ ਤੱਕ ਕਿਉਂ ਨਹੀਂ ਪਾਸ ਹੋ ਸਕਿਆ ?

ਹਰਿਆਣਾ ਸਰਕਾਰ ਤੋਂ ਕੀਤੀ ਮਾਮਲਾ ਦੇਖਣ ਦੀ ਮੰਗ : ਦੂਜੇ ਪਾਸੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਕਤ ਕਾਰੇ ਦੀ ਨਿਖੇਧੀ ਕਰਦਿਆਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਕਿਉਂਕਿ ਇਹ ਸਾਈਬਰ ਕ੍ਰਾਈਮ ਦਾ ਮਾਮਲਾ ਹੈ। ਇਸ ਲਈ ਇਸਦੀ ਗੰਭੀਰਤਾ ਦੇਖਦਿਆਂ ਸੌਦਾ ਸਾਧ ਦੇ ਚੇਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਗਤੀਵਿਧੀ ਰਾਹੀਂ ਕਿਸੇ ਦਾ ਨੁਕਸਾਨ ਹੁੰਦਾ ਹੈ। ਇਸ ਦਾ ਵੀ ਡੇਰਾ ਪ੍ਰਮੁੱਖ ਅਤੇ ਉਸ ਦੇ ਡੇਰਾ ਪ੍ਰੇਮੀ ਜਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਲੜਕੀਆਂ ਨੂੰ ਅੱਗੇ ਕਰਕੇ ਇਹ ਸਭ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਅਤੇ ਇੱਥੋਂ ਤੱਕ ਗੱਲ ਸੁਣਨ ਵਿੱਚ ਆਈ ਹੈ ਕਿ ਮੋਬਾਈਲ ਫੋਨ ਦਾ ਡਾਟਾ ਵੀ ਚੋਰੀ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁੱਝ ਸਾਈਬਰ ਐਕਟ ਅਧੀਨ ਜੁਰਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨਾਂ ਲੋਕਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.