ETV Bharat / state

Folk Singer Avatar Chamak: ਅਖਾੜਿਆਂ ਦੀ ਜਿੰਦ ਜਾਨ ਹੁੰਦਾ ਸੀ ਕਦੇ ਇਹ ਕਰੋੜਪਤੀ ਗਾਇਕ, ਅੱਜ ਆਏ ਮਾੜੇ ਦਿਨ ! - Old folk singers of Punjab

ਪੰਜਾਬੀ ਲੋਕ ਅਵਤਾਰ ਚਮਕ ਇਸ ਵੇਲੇ ਮਾੜੇ ਵਿੱਤੀ ਹਾਲਾਤਾਂ ਤੇ ਗੁੰਮਨਾਮੀ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਪਰ ਆਪਣੇ ਹਾਲਾਤਾਂ ਤੇ ਰੋਜ਼ੀ ਰੋਟੀ ਸਹੀ ਰੱਖਣ ਲਈ ਉਨ੍ਹਾਂ ਨੂੰ ਇਨ੍ਹਾਂ ਦਿਨਾਂ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰਨੀ ਪੈ ਰਹੀ ਹੈ। ਕਿਸੇ ਸਮੇਂ ਪੰਜਾਬੀ ਲੋਕ ਗਾਇਕ ਅਵਤਾਰ ਚਮਕ ਕੋਲ 18 ਦੇ ਕਰੀਬ ਗੱਡੀਆਂ ਹੁੰਦੀਆਂ ਸਨ। ਪਰ ਇਸ ਵੇਲੇ ਜੋ ਹਾਲਾਤ ਹਨ ਉਹ ਜ਼ਰੂਰ ਵਿਚਾਰਨ ਵਾਲੇ ਹਨ।

folk singer Avatar Chamkam Struggling with poverty and bad financial conditions
The Folk Singer Avatar Chamak : ਗਾਇਕੀ ਦੇ ਅਖਾੜਿਆਂ ਦੀ ਜਿੰਦ ਜਾਨ ਹੁੰਦਾ ਸੀ ਕਦੇ ਇਹ ਕਰੋੜਪਤੀ ਗਾਇਕ, ਪੜ੍ਹੋ ਅਵਤਾਰ ਚਮਕ ਦੇ ਕਿਉਂ ਆਏ ਮਾੜੇ ਦਿਨ
author img

By

Published : Jan 31, 2023, 1:37 PM IST

The Folk Singer Avatar Chamak : ਗਾਇਕੀ ਦੇ ਅਖਾੜਿਆਂ ਦੀ ਜਿੰਦ ਜਾਨ ਹੁੰਦਾ ਸੀ ਕਦੇ ਇਹ ਕਰੋੜਪਤੀ ਗਾਇਕ, ਪੜ੍ਹੋ ਅਵਤਾਰ ਚਮਕ ਦੇ ਕਿਉਂ ਆਏ ਮਾੜੇ ਦਿਨ

ਬਠਿੰਡਾ: ਆਮ ਹੀ ਮੌਜੂਦਾ ਪੰਜਾਬੀ ਦੇ ਠਾਠ ਦੇਖ ਦੇ ਕੇ ਬਹੁਤ ਲੋਕ ਪੰਜਾਬੀ ਗਾਇਕਾਂ ਵਰਗੇ ਬਣਨਾ ਚਾਹੁੰਦੇ ਹਨ। ਪਰ ਜਦੋਂ ਲੋਕ ਗਾਇਕਾਂ ਦੀ ਗੱਲ ਹੁੰਦੀ ਹੈ ਤਾਂ ਇਕ ਨਹੀਂ ਕਈ ਨਾਂ ਹਨ ਜੋ ਗੁਰਬਤ ਦੀ ਜਿੰਦਗੀ ਜਿਊਣ ਲਈ ਮਜ਼ਬੂਰ ਹਨ। ਇਸ ਲੜੀ ਵਿੱਚ ਇਕ ਨਾਂ ਅਵਤਾਰ ਚਮਕ ਤੇ ਅਮਨਜੋਤ ਦਾ ਵੀ ਹੈ, ਜਿਸ ਵਿੱਚ ਕਿਸੇ ਵੇਲੇ ਕਰੋੜਪਤੀ ਗਾਇਕ ਵਜੋਂ ਨਾਂ ਚਮਕਾਉਣ ਵਾਲੇ ਅਵਤਾਰ ਚਮਕ ਨੂੰ ਹੁਣ ਰੋਜ਼ੀ ਰੋਟੀ ਕਮਾਉਣ ਲਈ ਸੁਰੱਖਿਆ ਗਾਰਡ ਦੀ ਨੌਕਰੀ ਕਰਨੀ ਪੈ ਰਹੀ ਹੈ। ਅਵਤਾਰ ਚਮਕ ਨਾਲ ਈ ਟੀਵੀ ਭਾਰਤ ਵਲੋਂ ਵਿਸ਼ੇਸ਼ਤੌਰ ਉੱਤੇ ਗੱਲਬਾਤ ਕੀਤੀ ਗਈ....

ਬਠਿੰਡਾ ਵਿੱਚ ਪ੍ਰਾਪਰਟੀ ਲਈ ਸੀ ਮਸ਼ਹੂਰ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਦਹਾਕੇ ਦੋਗਾਣਾ ਜੋੜੀ ਅਵਤਾਰ ਚਮਕ ਅਤੇ ਅਮਨਜੋਤ ਨੇ ਇਕ ਤਰ੍ਹਾਂ ਨਾਲ ਰਾਜ ਕੀਤਾ ਹੈ। ਕਿਸੇ ਸਮੇਂ ਇਹ ਗੱਲ ਮਸ਼ਹੂਰ ਸੀ ਕਿ ਜੇਕਰ ਬਠਿੰਡਾ ਸ਼ਹਿਰ ਵਿੱਚ ਕਿਸੇ ਨੇ ਪ੍ਰਾਪਰਟੀ ਖਰੀਦਣੀ ਹੈ ਤਾਂ ਇਹ ਦੇਖਣਾ ਪੈਂਦਾ ਸੀ ਕਿ ਕਿਤੇ ਇਹ ਪ੍ਰਾਪਰਟੀ ਗਾਇਕ ਅਵਤਾਰ ਚਮਕ ਦੀ ਤਾਂ ਨਹੀਂ ਹੈ। ਕਿਉਂਕਿ ਸੰਗੀਤ ਨੇ ਅਵਤਾਰ ਚਮਕ ਅਤੇ ਅਮਰਜੋਤ ਨੂੰ ਮਸ਼ਹੂਰੀ ਹੀ ਨਹੀਂ ਦਿੱਤੀ ਸਗੋਂ, ਪੈਸਾ ਵੀ ਖੂਬ ਦਿੱਤਾ ਹੈ। 1988 ਤੋਂ ਗਾਇਕੀ ਦਾ ਸਫਰ ਸ਼ੁਰੂ ਕਰਨ ਵਾਲੇ ਅਵਤਾਰ ਚਮਕ ਨੂੰ ਅੱਜ ਘਰ ਦੇ ਗੁਜ਼ਾਰੇ ਲਈ ਬਤੌਰ ਸੁਰੱਖਿਆ ਗਾਰਡ ਨੌਕਰੀ ਕਰਨੀ ਪੈ ਰਹੀ ਹੈ।

ਇਹ ਵੀ ਪੜ੍ਹੋ: Drunken E-Rikshaw Driver: ਸ਼ਰਾਬ ਨਾਲ ਡੱਕੇ ਹੋਏ ਈ-ਰਿਕਸ਼ਾ ਚਾਲਕ ਦੀ ਕਰਤੂਤ, ਆਪਣੇ ਪਿੱਛੇ ਭਜਾ ਭਜਾ ਪੁਲਿਸ ਦੇ ਕਢਵਾਏ ਪਸੀਨੇ !

ਕਦੇ ਕਬੱਡੀ ਖੇਡਦਾ ਸੀ ਅਵਤਾਰ ਚਮਕ: ਅਵਤਾਰ ਚਮਕ ਨੇ ਦੱਸਿਆ ਕਿ ਉਸਦਾ ਪਿੰਡ ਜਿਲ੍ਹਾ ਬਰਨਾਲਾ ਵਿੱਚ ਹੈ। ਉਹ ਕਬੱਡੀ ਦਾ ਖਿਡਾਰੀ ਸੀ ਅਤੇ ਨਾਲ-ਨਾਲ ਗਾਉਣ ਦਾ ਸ਼ੌਕ ਰੱਖਦਾ ਸੀ। ਉਸ ਵੱਲੋਂ ਅਮਰ ਸਿੰਘ ਚਮਕੀਲਾ ਨੂੰ ਆਪਣਾ ਗੁਰੂ ਧਾਰਿਆ ਗਿਆ। ਅਮਰ ਸਿੰਘ ਚਮਕੀਲਾ ਦੀ ਮੌਤ ਤੋਂ ਬਾਅਦ ਉਸ ਵੱਲੋਂ ਆਪਣੀ ਪਹਿਲੀ ਕੈਸਟ ਰਿਕਾਰਡ ਕਰਵਾਈ ਗਈ, ਜਿਸਨੇ ਉਸਨੂੰ ਖੂਬ ਮਸ਼ਹੂਰੀ ਦਿੱਤੀ। ਇਸੇ ਕਰਕੇ ਉਸਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਆਪਣੇ ਸ਼ੋਅ ਕੀਤੇ। ਬਠਿੰਡਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਉਸ ਨੇ ਲਗਭਗ ਸੱਤ ਕਰੋੜ ਦੀ ਪ੍ਰਾਪਰਟੀ ਖਰੀਦੀ ਜੋਕਿ ਉਸਦੀ ਪਤਨੀ ਅਮਨਜੋਤ ਦੇ ਨਾਂ ਸੀ। ਪ੍ਰੰਤੂ 2004 ਵਿਚ ਉਹ ਘਰ ਛੱਡ ਕੇ ਵੱਖਰਾ ਰਹਿਣ ਲੱਗ ਗਿਆ। ਕਿਉਂਕਿ ਉਸਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਸੀ। ਉਸਦੀ ਦੋਗਾਣਾ ਜੋੜੀ ਟੁੱਟ ਗਈ ਅਤੇ ਅੱਜ ਉਹ ਘਰ ਦੇ ਗੁਜ਼ਾਰੇ ਲਈ ਸੁਰੱਖਿਆ ਗਾਰਡ ਦੀ ਨੌਕਰੀ ਕਰ ਰਿਹਾ ਹੈ। ਉਸਨੇ ਦੱਸਿਆ ਕਿ ਕਈ ਵਾਰ ਸ਼ੋਅ ਮਿਲ ਵੀ ਜਾਂਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.