ETV Bharat / state

ਸ਼ਰਮਨਾਕ: ਪਲਾਸਟਿਕ ਦੇ ਡੱਬੇ ਚੋਂ ਮਿਲਿਆ ਭਰੂਣ - ਬਠਿੰਡਾ ਦੇ ਸਿਵਲ ਹਸਪਤਾਲ

ਜਾਂਚ ਅਧਿਕਾਰੀ ਨੇ ਦੱਸਿਆ ਕਿ ਬਠਿੰਡਾ ਸਰਹਿੰਦ ਨਹਿਰ ਦੇ ਕਿਨਾਰੇ ਇਕ ਲੜਕੀ ਦਾ ਭਰੂਣ ਮਿਲਿਆ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਭਰੂਣ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ।

ਸ਼ਰਮਨਾਕ: ਪਲਾਸਟਿਕ ਦੇ ਡੱਬੇ ਚੋਂ ਮਿਲਿਆ ਭਰੂਣ
ਸ਼ਰਮਨਾਕ: ਪਲਾਸਟਿਕ ਦੇ ਡੱਬੇ ਚੋਂ ਮਿਲਿਆ ਭਰੂਣ
author img

By

Published : Jul 12, 2021, 5:31 PM IST

ਬਠਿੰਡਾ: ਜ਼ਿਲ੍ਹੇ ਚ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋਈ ਜਦੋਂ ਸਰਹਿੰਦ ਨਹਿਰ ਕੋਲੋਂ ਪਲਾਸਟਿਕ ਦੇ ਡੱਬੇ ਚੋਂ ਇੱਕ ਲੜਕੀ ਦਾ ਭਰੂਣ ਮਿਲਿਆ। ਜਿਸ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਮੈਂਬਰਾਂ ਵੱਲੋਂ ਨਹਿਰ ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਇਸ ਸਬੰਧ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਮੈਂਬਰ ਜੱਗਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਵਿੱਚ ਕੁਝ ਬੱਚੇ ਨਹਾ ਰਹੇ ਸੀ ਅਤੇ ਉਨ੍ਹਾਂ ਨੇ ਇਕ ਡੱਬਾ ਰੁੜ੍ਹਦਾ ਹੋਇਆ ਵੇਖਿਆ ਅਤੇ ਜਦੋ ਉਸ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚ ਭਰੂਣ ਮਿਲਿਆ, ਜਿਸ ਨੂੰ ਉਹ ਉੱਥੇ ਸੁੱਟ ਕੇ ਭੱਜ ਗਏ। ਇਸ ਤੋਂ ਬਾਅਦ ਲੋਕਾਂ ਨੇ ਸੰਸਥਾ ਨੂੰ ਫੋਨ ਕੀਤਾ ਅਤੇ ਉਹ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਲੜਕੀ ਦਾ ਭਰੂਣ ਵੇਖਿਆ ਜੋ ਕਰੀਬ ਚਾਰ ਮਹੀਨੇ ਦਾ ਹੋਵੇਗਾ ਜਿਸ ਦੀ ਸੂਚਨਾ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ।

ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਬਠਿੰਡਾ ਸਰਹਿੰਦ ਨਹਿਰ ਦੇ ਕਿਨਾਰੇ ਇਕ ਲੜਕੀ ਦਾ ਭਰੂਣ ਮਿਲਿਆ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਭਰੂਣ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ। ਫਿਲਹਾਲ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਨਾਬਾਲਿਗ ਦੁਸ਼ਕਰਮ ਮਾਮਲੇ 'ਚ ਮਹਿਲਾ ਸਮੇਤ ਦੋ ਤੇ ਮਾਮਲਾ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.